ਲੁਧਿਆਣਾ:ਮੰਡੀਆਂ ਵਿੱਚ ਰੁਲ ਰਹੇ ਅਨਾਜ ਕਾਰਨ ਗੁੱਸੇ ਵਿੱਚ ਪੰਜਾਬ ਦੇ ਕਿਸਾਨਾਂ ਵੱਲੋਂ ਅੱਜ ਸੂਬੇ ਭਰ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ੳਹਗਰਾਹਾਂ ਅਤੇ ਐਸਕੇਐਮ ਵੱਲੋਂ ਜਿੱਥੇ ਅੱਜ 11 ਵਜੇ ਤੋਂ ਲੈ 3:00 ਵਜੇ ਤੱਕ ਨੈਸ਼ਨਲ ਹਾਈਵੇ ਜਾਮ ਕਰਨ ਦਾ ਫੈਸਲਾ ਲਿਆ ਗਿਆ ਹੈ। ਉੱਥੇ ਹੀ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਅੱਜ ਕਾਰਪੋਰੇਟਾਂ ਵੱਲੋਂ ਚਲਾਏ ਜਾ ਰਹੇ ਮਾਲ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ।
ਮਾਲ ਵੀ ਕੀਤੇ ਬੰਦ
ਇਸ ਤਹਿਤ ਫਿਰੋਜ਼ਪੁਰ ਰੋਡ 'ਤੇ ਸਥਿਤ ਐਮਬੀਡੀ ਮਾਲ ਦੇ ਬਾਹਰ ਕਿਸਾਨ ਯੂਨੀਅਨ ਵੱਲੋਂ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਮਾਲ ਨੂੰ ਬੰਦ ਕੀਤਾ ਗਿਆ ਹੈ। ਅੱਜ ਸਵੇਰੇ 11 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਮਾਲ ਬੰਦ ਰਹੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਸਾਡੇ ਕਿਸਾਨ ਖੱਜਲ ਖਰਾਬ ਹੋ ਰਹੇ ਨੇ ਉਹਨਾਂ ਕਿਹਾ ਕਿ ਸਾਡੇ ਦਿਵਾਲੀ ਵੀ ਇਸ ਵਾਰ ਕਾਲੀ ਹੈ ਅਤੇ ਦੁਸ਼ਹਿਰਾ ਵੀ ਕਾਲਾ ਹੀ ਰਿਹਾ ਹੈ ਉਹਨਾਂ ਕਿਹਾ ਕਿ ਜਦੋਂ ਤੱਕ ਝੋਨੇ ਦੀ ਖਰੀਦ ਨਹੀਂ ਹੋਵੇਗੀ ਉਦੋਂ ਤੱਕ ਮਾਰਕੀਟ ਦੇ ਵਿੱਚ ਪੈਸਾ ਨਹੀਂ ਘੁੰਮੇਗਾ।
ਕੇਂਦਰ ਸਰਕਾਰ ਕਰ ਰਹੀ ਦੋਹਰੀ ਰਾਜਨੀਤੀ
ਕਿਸਾਨ ਆਗੂਆਂ ਨੇ ਕਿਹਾ ਕਿ ਸ਼ੈਲਰ ਮਾਲਕ ਪੀਆਰ 126 ਲੈਣ ਤੋਂ ਇਨਕਾਰ ਕਰ ਰਹੇ ਨੇ ਜਿਸ ਕਾਰਨ ਸਾਰੇ ਹੀ ਵਰਗ ਧਰਨੇ 'ਤੇ ਹੈ। ਆੜਤੀ ਵੀ ਧਰਨੇ 'ਤੇ ਹੈ ਅਤੇ ਸ਼ੈਲਰ ਮਾਲਕ ਵੀ ਧਰਨੇ ਦੇ ਰਹੇ ਹਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀ ਵੀ ਦੋਹਰੀ ਰਾਜਨੀਤੀ ਹੈ। ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਦੇ ਖੰਨਾ ਮੰਡੀ ਪਹੁੰਚਣ 'ਤੇ ਵੀ ਉਹਨਾਂ ਸਖਸ਼ ਸ਼ਬਦਾਂ ਦੇ ਵਿੱਚ ਨਿਖੇਦੀ ਕਰਦੇ ਕਿਹਾ ਕਿ ਜਦੋਂ ਉਹ ਮੁੱਖ ਮੰਤਰੀ ਸਾਨੂੰ ਉਦੋਂ ਤਾਂ ਫਾਰਮ ਹਾਊਸ ਤੋਂ ਬਾਹਰ ਨਹੀਂ ਨਿਕਲਿਆ ਅਤੇ ਅੱਜ ਉਹਨਾਂ ਨੂੰ ਹੁਣ ਕਿਸਾਨ ਯਾਦ ਆ ਗਏ ਹਨ।
ਸਰਕਾਰ ਖ਼ਿਲਾਫ਼ ਸੜਕਾਂ 'ਤੇ ਕਿਸਾਨਾਂ ਦਾ ਚੱਕਾ ਜਾਮ (ਲੁਧਿਆਣਾ ਪੱਤਰਕਾਰ- ਈਟੀਵੀ ਭਾਰਤ) ਜਾਣ ਬੂਝ ਕੇ ਪਰੇਸ਼ਾਨ ਕਰ ਰਹੀ ਸਰਕਾਰ
ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਮੰਡੀਆਂ ਦੇ ਵਿੱਚ ਕਿਸਾਨ ਰੁੱਲ ਰਹੇ ਹਨ, ਸਰਕਾਰ ਦਾ ਉਹਨਾਂ ਵੱਲ ਕੋਈ ਧਿਆਨ ਨਹੀਂ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਜਾਣ ਬੁਝ ਕੇ ਕਿਸਾਨਾਂ ਦੇ ਨਾਲ ਕਿਸਾਨ ਅੰਦੋਲਨ ਦਾ ਬਦਲਾ ਲੈ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਖਰੀਦ ਹੋ ਰਹੀ ਹੁੰਦੀ ਤਾਂ ਝੋਨੇ ਦੀ ਲਿਫਟਿੰਗ ਵੀ ਹੋ ਜਾਂਦੀ। ਜਦੋਂ ਕਿ 25% ਝੋਨੇ ਦੀ ਖਰੀਦ ਹਾਲੇ ਤੱਕ ਹੋ ਸਕੀ ਹੈ ਬਾਕੀ ਖੇਤਾਂ ਦੇ ਵਿੱਚ ਖੜਾ ਹੈ ਜੇਕਰ ਕੋਈ ਕੁਦਰਤੀ ਆਪਦਾ ਆ ਗਈ ਤਾਂ ਵੱਡੀ ਪਰੇਸ਼ਾਨੀ ਦਾ ਕਿਸਾਨਾਂ ਨੂੰ ਸਾਹਮਣਾ ਕਰਨਾ ਪਵੇਗਾ।
ਫਤਿਹਗੜ੍ਹ ਸਾਹਿਬ ਵਿਖੇ ਧਰਨਾ (ਲੁਧਿਆਣਾ ਪੱਤਰਕਾਰ- ਈਟੀਵੀ ਭਾਰਤ) ਫਤਿਹਗੜ੍ਹ ਸਾਹਿਬ ਵਿਖੇ ਧਰਨਾ
ਅਨਾਜ ਮੰਡੀਆਂ ਵਿੱਚ ਖਰੀਦ ਤੇ ਲਿਫਟਿੰਗ ਨਾ ਹੋਣ ਕਾਰਨ ਧਰਨਾ ਦੇ ਰਹੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ, ਕਿ ਅਨਾਜ ਮੰਡੀਆਂ ਦੇ ਵਿੱਚ ਝੋਨੇ ਦੀ ਫਸਲ ਦੇ ਅੰਬਾਰ ਲੱਗ ਚੁੱਕੇ ਹਨ ਤੇ ਨਾ ਹੀ ਖਰੀਦ ਹੋ ਰਹੀ ਤੇ ਨਾ ਹੀ ਕਿਸਾਨਾਂ ਦੀ ਕੋਈ ਸਾਰ ਲੈ ਰਿਹਾ ਹੈ। ਕਿਸਾਨ ਆਗੂਆਂ ਨੂੰ ਚੇਤਾਵਨੀ ਦਿੱਤੀ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਕੋਈ ਹੱਲ ਨਾ ਹੋਇਆ ਤਾਂ ਪੰਜਾਬ ਬੰਦ ਦਾ ਵੀ ਸੱਦਾ ਦਿੱਤਾ ਜਾਵੇਗਾ। ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਾਰ-ਵਾਰ ਉਹਨਾਂ ਨਾਲ ਮੀਟਿੰਗ ਦਾ ਸਮਾਂ ਦੇਖ ਕੇ ਮੰਡੀਆਂ ਵਿੱਚ ਆ ਰਹੀ ਸਮੱਸਿਆ ਦਾ ਕੋਈ ਹੱਲ ਨਹੀਂ ਕਰ ਰਹੇ। ਜਿਸ ਕਰਕੇ ਕਿਸਾਨਾਂ ਨੂੰ ਆਪਣੀ ਫਸਲ ਲੈ ਕੇ ਮੰਡਿਆਂ ਦੇ ਵਿੱਚ ਕਈ ਕਈ ਦਿਨ ਰੁਲਣਾ ਪੈ ਰਿਹਾ।
ਅਰਬਾਂ ਰੁਪਏ ਦੇ ਮਾਲਕ ਹਨ ਜ਼ਿਮਨੀ ਚੋਣਾਂ ਦੇ ਬਰਨਾਲਾ ਤੋਂ ਉਮੀਦਵਾਰ ਕੇਵਲ ਢਿੱਲੋਂ ਅਤੇ ਕਾਲਾ ਸਿੰਘ ਢਿੱਲੋਂ
ਸੂਬੇ 'ਚ ਅੱਜ ਕਿਸਾਨ ਚਾਰ ਘੰਟੇ ਲਈ ਸੜਕਾਂ ਕਰਨਗੇ ਜਾਮ, ਝੋਨੇ ਦੀ ਖਰੀਦ ਨਾ ਹੋਣ ਤੋਂ ਪਰੇਸ਼ਾਨ
ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ 'ਆਪ' 'ਤੇ ਵਰ੍ਹੇ ਬਿੱਟੂ, ਗੈਂਗਸਟਰਵਾਦ ਨੂੰ ਲੈ ਕੇ ਕਹਿ ਦਿੱਤੀ ਵੱਡੀ ਗੱਲ, ਸੁਣੋ ਤਾਂ ਜਰਾ ਕੀ ਕਿਹਾ...
ਮਾਨਸਾ 'ਚ ਕਿਸਾਨਾਂ ਦਾ ਧਰਨਾ
ਮਾਨਸਾ ਵਿਖੇ ਧਰਨਾ ਦੇ ਰਹੇ ਕਿਸਾਨਾਂ ਨੇ ਵੱਖ-ਵੱਖ ਥਾਂਈ ਰੋਡ ਜਾਮ ਕੀਤੇ ਅਤੇ ਕਿਹਾ ਕਿ ਜੋ ਸਰਕਾਰ ਨੇ ਵਾਅਦੇ ਕੀਤੇ ਸੀ ਕਿ ਕਿਸਾਨਾਂ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ, ਪਰ ਹੁਣ ਜਦੋਂ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਪੱਕ ਕੇ ਤਿਆਰ ਹੋ ਗਈ ਹੈ। ਕਿਸਾਨਾਂ ਦੀ ਫਸਲ ਮੰਡੀਆਂ ਦੇ ਵਿੱਚ ਆਉਣੀ ਸ਼ੁਰੂ ਹੋ ਗਈ ਹੈ ਤਾਂ ਸਰਕਾਰ ਵੱਲੋਂ ਜਿੱਥੇ ਝੋਨੇ ਦੀ ਖਰੀਦ ਲਈ ਕੀਤੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲੇ ਤਾਂ ਕਿਸਾਨਾਂ ਦੀ ਝੋਨੇ ਦੀ ਫ਼ਸਲ ਖੇਤਾਂ ਵਿੱਚ ਹੀ ਖੜ੍ਹੀ ਹੈ ਕੁੱਝ ਕੁ ਹਿਸਾ ਫ਼ਸਲ ਮੰਡੀਆਂ ਵਿੱਚ ਆਈ ਹੈ ਸਰਕਾਰ ਵੱਲੋਂ ਉਸ ਫ਼ਸਲ ਦੀ ਵੀ ਖਰੀਦ ਨਹੀਂ ਕੀਤੀ ਗਈ। ਦੂਸਰੇ ਪਾਸੇ ਨਾਂ ਮੰਡੀਆਂ ਵਿੱਚ ਲਿਫਟਿੰਗ ਹੋ ਰਹੀ ਹੈ। ਉਨ੍ਹਾਂ ਕਿਹਾ ਦੂਸਰੇ ਪਾਸੇ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਦਾ ਵੀ ਕੋਈ ਪੱਕਾ ਹੱਲ ਨਹੀਂ ਲੱਭਿਆ ਜਾ ਸਕਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋਂ ਝੋਨੇ ਦੀ ਖਰੀਦ ਸਬੰਧੀ ਪ੍ਰਬੰਧ ਦੋ ਮਹੀਨੇ ਪਹਿਲਾਂ ਕਰਨੇ ਸੀ ਉਹ ਸਰਕਾਰ ਵੱਲੋਂ ਨਹੀਂ ਕੀਤੇ ਗਏ ਤਾਹੀਂ ਤਾ ਅੱਜ ਇਹ ਦਿੱਕਤ ਆ ਰਹੀ ਹੈ