ਤਰਸੇਮ ਸਿੰਘ ਜੋਧਾ, ਸਮਾਜ ਸੇਵੀ ਤੇ ਸਾਬਕਾ ਵਿਧਾਇਕ ਲੁਧਿਆਣਾ:ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਦੀ ਵਾਪਸੀ ਦੇ ਨਾਲ ਅਕਾਲੀ ਦਲ ਅਤੇ ਭਾਜਪਾ ਦੇ ਨਾਲ ਗਠਜੋੜ ਦੀਆਂ ਕਿਆਸਰਾਈਆਂ ਤੇਜ਼ ਹੋ ਗਈਆਂ ਹਨ। ਹਾਲਾਂਕਿ ਕਿਸਾਨ ਅੰਦੋਲਨ ਤੋਂ ਪਹਿਲਾਂ ਦੋਵਾਂ ਵਿਚਕਾਰ ਗਠਜੋੜ ਲਗਭਗ ਤੈਅ ਮੰਨਿਆ ਜਾ ਰਿਹਾ ਸੀ ਕਿਉਂਕਿ ਬਸਪਾ ਨੇ ਪਹਿਲਾ ਹੀ ਅਕਾਲੀ ਦਲ ਦਾ ਸਾਥ, ਇਸ ਕਰਕੇ ਛੱਡ ਦਿੱਤਾ ਸੀ ਕਿ ਉਹ ਭਾਜਪਾ ਦੇ ਨਾਲ ਮਿਲਣ ਜਾ ਰਹੇ ਹਨ। ਇਸ ਤੋਂ ਬਾਅਦ ਅਕਾਲੀ ਦਲ ਕੋਲ ਪੰਜਾਬ ਦੇ ਅੰਦਰ ਭਾਜਪਾ ਹੀ ਇਕਲੌਤਾ ਵਿਕਲਪ ਬਚਿਆ ਸੀ, ਪਰ ਕਿਸਾਨ ਅੰਦੋਲਨ ਮੁੜ ਸ਼ੁਰੂ ਹੋਣ ਕਰਕੇ ਇਹ ਗਠਜੋੜ ਸਿਰੇ ਨਹੀਂ ਚੜ ਸਕਿਆ।
ਉੱਥੇ ਹੀ, ਹੁਣ ਮੁੜ ਤੋਂ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਢੀਂਡਸਾ ਦੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਇਹ ਕਿਆਸਰਾਈਆਂ ਹੋਰ ਤੇਜ਼ ਹੋ ਰਹੀਆਂ ਹਨ। ਹਾਲਾਂਕਿ, ਵਿਰੋਧੀ ਪਾਰਟੀਆਂ ਦਾ ਮੰਨਣਾ ਹੈ ਕਿ ਇਹ ਗਠਜੋੜ ਹੁਣ ਪੰਜਾਬ ਵਿੱਚ ਕਾਮਯਾਬ ਨਹੀਂ ਹੋ ਸਕਦਾ, ਪਰ ਅਕਾਲੀ ਦਲ ਦੇ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਹਾਈ ਕਮਾਨ ਕੋਈ ਵੱਡਾ ਫੈਸਲਾ ਕਰਦੀ ਹੈ, ਤਾਂ ਉਹ ਉਸ ਲਈ ਤਿਆਰ ਹਨ।
ਜਗਦੀਸ਼ ਸਿੰਘ ਗਰਚਾ, ਆਗੂ, ਅਕਾਲੀ ਦਲ ਸਯੁੰਕਤ ਅਕਾਲੀ ਦਲ ਸੰਯੁਕਤ ਦੋ-ਫਾੜ !: ਪਰਮਿੰਦਰ ਢੀਂਡਸਾ ਅਤੇ ਸੁਖਦੇਵ ਢੀਂਡਸਾ ਵੱਲੋਂ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦੇ ਨਾਲ ਅਕਾਲੀ ਦਲ ਸੰਯੁਕਤ ਦੋਫਾੜ ਹੁੰਦਾ ਵਿਖਾਈ ਦੇ ਰਿਹਾ ਹੈ। ਅਕਾਲੀ ਦਲ ਦੇ ਸਾਬਕਾ ਮੰਤਰੀ ਰਹੇ ਅਤੇ ਦੋ ਵਾਰ ਵਿਧਾਇਕ ਰਹੇ ਜਗਦੀਸ਼ ਸਿੰਘ ਗਰਚਾ ਅਤੇ ਹੋਰ ਕਈ ਆਗੂਆਂ ਵੱਲੋਂ ਅੱਜ ਜਲੰਧਰ ਵਿੱਚ (Lok Sabha Election 2024) ਇਕ ਅਹਿਮ ਮੀਟਿੰਗ ਕੀਤੀ ਗਈ ਹੈ ਅਤੇ 15 ਤਰੀਕ ਨੂੰ ਇਸ ਸਬੰਧੀ ਮੁੜ ਮੀਟਿੰਗ ਸੱਦੀ ਗਈ ਹੈ ਜਿਸ ਵਿੱਚ ਕੋਈ ਅਹਿਮ ਫੈਸਲਾ ਲਿਆ ਜਾਵੇਗਾ।
ਹਾਲਾਂਕਿ, ਜਗਦੀਸ਼ ਗਰਚਾ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦਾ ਸਿਧਾਂਤ ਹੁਣ ਵੱਖ ਹੈ, ਉਨ੍ਹਾਂ ਹੁਣ ਕਿਹਾ ਕਿ ਉਹ ਕਿਸਾਨਾਂ ਲਈ ਹਰ ਤਰ੍ਹਾਂ ਮੋਢੇ ਨਾਲ ਮੋਢਾ ਜੋੜ ਕੇ ਪਹਿਰਾ ਦੇਵਾਂਗੇ। ਇਸ ਲਈ ਮੈਨੂੰ ਆਸ ਨਹੀਂ ਹੈ ਕਿ ਹੁਣ ਭਾਜਪਾ ਨਾਲ ਗਠਜੋੜ ਹੋਵੇਗਾ। ਜੋ ਸੁਖਬੀਰ ਬਾਦਲ ਨੇ ਅਕਾਲੀ ਦਲ ਨਾਲ ਧੱਕਾ ਕੀਤਾ ਹੈ, ਉਹ ਹੁਣ ਕਿਸਾਨਾਂ ਦੇ ਹੱਕ ਵਿੱਚ ਬਿਆਨ ਦੇ ਰਹੇ ਹਨ, ਜੋ ਭਾਜਪਾ ਨੂੰ ਚੰਗੀ ਨਹੀਂ ਲੱਗੇਗਾ।
ਜਗਦੀਸ਼ ਸਿੰਘ ਗਰਚਾ, ਆਗੂ, ਅਕਾਲੀ ਦਲ ਸਯੁੰਕਤ ਅਕਾਲੀ ਆਗੂ ਤਿਆਰ: ਭਾਜਪਾ ਦੇ ਅਕਾਲੀ ਦਲ ਦੇ ਮੁੜ ਗਠਜੋੜ ਸਬੰਧੀ ਲਗਾਤਾਰ ਕਿਆਸ ਚੱਲ ਰਹੇ ਹਨ। ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋਵਾਂ ਪਾਰਟੀਆਂ ਦੇ ਗਠਜੋੜ ਦੀ ਵਕਾਲਤ ਕੀਤੀ ਸੀ। ਉਸ ਤੋਂ ਬਾਅਦ ਹੁਣ ਪਰਨੀਤ ਕੌਰ ਨੇ ਵੀ ਕਹਿ ਦਿੱਤਾ ਹੈ ਕਿ ਜੇਕਰ ਇਕੱਠੇ (Experts On Akali BJP Alliance) ਹੋਣ, ਤਾਂ ਏਕਤਾ ਵਿੱਚ ਤਾਕਤ ਹੁੰਦੀ ਹੈ। ਜਿਸ ਤੋਂ ਬਾਅਦ ਲਗਾਤਾਰ ਸਿਆਸਤ ਅੰਦਰ ਇਹ ਕਿਆਸ ਲੱਗਣੇ ਸ਼ੁਰੂ ਹੋ ਗਏ ਹਨ ਕਿ ਅਕਾਲੀ ਦਲ ਅਤੇ ਭਾਜਪਾ ਦੇ ਵਿਚਕਾਰ ਮੁੜ ਤੋਂ ਗਠਜੋੜ ਹੋ ਸਕਦਾ ਹੈ, ਕਿਉਂਕਿ ਬਸਪਾ ਪਹਿਲਾ ਹੀ ਅਕਾਲੀ ਦਲ ਤੋਂ ਕਿਨਾਰਾ ਕਰ ਚੁੱਕੀ ਹੈ।
ਹਾਲਾਂਕਿ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੇ ਬਸਪਾ ਨਾਲ ਗਠਜੋੜ ਕਰਕੇ ਚੋਣਾਂ ਲੜੀਆਂ ਸਨ। ਇਸ ਸਬੰਧੀ ਜਦੋਂ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਐਮਐਲਏ ਰਣਜੀਤ ਸਿੰਘ ਢਿੱਲੋ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਢੀਂਡਸਾ ਦਾ ਪਾਰਟੀ ਵਿੱਚ ਮੁੜ ਸ਼ਾਮਿਲ ਹੋਣ ਦੇ ਨਾਲ ਪਾਰਟੀ ਨੂੰ ਤਾਕਤ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ 13 ਸੀਟਾਂ 'ਤੇ ਚੋਣਾਂ ਲੜਨ ਲਈ ਤਿਆਰ ਹੈ, ਪਰ ਉਨ੍ਹਾਂ ਨਾਲ ਇਹ ਵੀ ਕਿਹਾ ਕਿ ਭਾਜਪਾ ਨਾਲ ਗਠਜੋੜ ਸਬੰਧੀ ਫੈਸਲਾ ਹਾਈਕਮਾਨ ਦਾ ਹੈ। ਅਕਾਲੀ ਦਲ ਦੇ ਪ੍ਰਧਾਨ ਅਤੇ ਹੋਰ ਕੋਰ ਕਮੇਟੀ ਦੇ ਮੈਂਬਰ ਇਸ ਸਬੰਧੀ ਕੋਈ ਫੈਸਲਾ ਲੈਣਗੇ, ਤਾਂ ਅਸੀਂ ਇਸ ਫੈਸਲੇ ਲਈ ਤਿਆਰ ਹਨ।
ਕੁਲਦੀਪ ਸਿੰਘ ਵੈਦ, ਕਾਂਗਰਸੀ ਆਗੂ ਵਿਰੋਧੀ ਪਾਰਟੀਆਂ ਦੇ ਸਵਾਲ: ਜਦਕਿ, ਦੂਜੇ ਪਾਸੇ ਵਿਰੋਧੀ ਪਾਰਟੀਆਂ ਵੱਲੋਂ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਦਾ ਕੋਈ ਵੀ ਫਾਇਦਾ ਨਾ ਹੋਣ ਵੱਲ ਇਸ਼ਾਰਾ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਰਹੇ ਜਗਦੀਸ਼ ਸਿੰਘ ਗਰਚਾ ਨੇ ਕਿਹਾ ਹੈ ਕਿ ਜੇਕਰ ਅਕਾਲੀ ਦਲ ਮੁੜ ਭਾਜਪਾ ਨਾਲ ਗਠਜੋੜ ਕਰੇਗੀ, ਤਾਂ ਵੀ ਉਨ੍ਹਾਂ ਨੂੰ ਕੋਈ ਖਾਸ ਫਾਇਦਾ ਨਹੀਂ ਹੋਵੇਗਾ। ਉਨ੍ਹਾਂ ਸਾਫ ਤੌਰ ਉੱਤੇ ਕਿਹਾ, ਹਾਲਾਂਕਿ, ਭਾਜਪਾ ਬਿਨਾਂ ਅਕਾਲੀ ਦਲ ਗਠਜੋੜ ਤੋਂ ਪੰਜਾਬ ਵਿੱਚ ਲੋਕ ਸਭਾ ਦੀਆਂ ਦੋ ਤੋਂ ਤਿੰਨ ਸੀਟਾਂ ਉੱਤੇ ਕਾਬਜ਼ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਨੂੰ ਲੱਗ ਰਿਹਾ ਹੈ, ਪਰ ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਨਾਲ ਭਾਜਪਾ ਗਠਜੋੜ ਕਰਦੀ ਹੈ, ਤਾਂ ਇਸ ਦਾ ਨੁਕਸਾਨ ਹੀ ਭਾਜਪਾ ਨੂੰ ਝੱਲਣਾ ਹੋਵੇਗਾ ਤੇ ਇਸ ਦਾ ਕੋਈ ਫਾਇਦਾ ਨਹੀਂ ਹੋਵੇਗਾ, ਕਿਉਂਕਿ ਜਦੋਂ ਕਿਸਾਨ ਅੰਦੋਲਨ ਪਹਿਲਾਂ ਹੋਇਆ ਸੀ, ਤਾਂ ਉਦੋਂ ਅਕਾਲੀ ਦਲ ਕਾਨੂੰਨਾਂ ਦਾ ਸਹਿਯੋਗ ਕਰ ਰਿਹਾ ਸੀ, ਪਰ ਜਦੋਂ ਕਿਸਾਨ ਅਕਾਲੀ ਦਲ ਦੇ ਖਿਲਾਫ ਹੋਏ ਤਾਂ ਅਕਾਲੀ ਦਲ ਨੇ ਪੰਜਾਬ ਦੇ ਲੋਕਾਂ ਦਾ ਰੁਝਾਨ ਵੇਖਦਿਆਂ ਹੋਇਆਂ ਆਪਣੀ ਬਿਆਨਬਾਜ਼ੀ ਹੀ ਬਦਲ ਲਈ।
ਕੁਲਦੀਪ ਸਿੰਘ ਵੈਦ, ਕਾਂਗਰਸੀ ਆਗੂ ਦੂਜੇ ਪਾਸੇ, ਕਾਂਗਰਸ ਦੇ ਸਾਬਕਾ ਵਿਧਾਇਕ ਕੁਲਦੀਪ ਵੈਦ ਨੇ ਕਿਹਾ ਕਿ ਸਿਆਸੀ ਪਾਰਟੀਆਂ ਵਿੱਚ ਦਲ-ਬਦਲੀਆਂ ਚੱਲਦੀਆਂ ਰਹਿੰਦੀਆਂ ਹਨ। ਪਰ, ਅਕਾਲੀ ਦਲ ਜੋ ਕੁਝ ਮਰਜ਼ੀ ਕਰ ਲਏ, ਉਨ੍ਹਾਂ ਤੋਂ ਲੋਕ ਮੂੰਹ ਮੋੜ ਚੁੱਕੇ ਹਨ। ਚਾਹੇ ਭਾਜਪਾ ਨਾਲ ਗਠਜੋੜ ਹੋਵੇ ਜਾਂ ਨਾ, ਇਨ੍ਹਾਂ ਦੀ ਇੱਕ ਵੀ ਸੀਟ ਪੰਜਾਬ ਵਿੱਚ ਨਹੀਂ ਆਉਣੀ ਹੈ।
ਸਿਆਸੀ ਮਾਹਿਰਾਂ ਦੀ ਰਾਏ:ਸਾਬਕਾ ਐਮਐਲਏ ਅਤੇ ਸਮਾਜ ਸੇਵੀ ਤਰਸੇਮ ਸਿੰਘ ਜੋਧਾ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਕਿਹਾ ਹੈ ਕਿ ਅਕਾਲੀ ਦਲ ਅਤੇ ਭਾਜਪਾ ਨੂੰ ਪੰਜਾਬ ਵਿੱਚ ਲੋਕ ਨਕਾਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਸਮੇਂ ਹਾਸ਼ੀਏ ਉੱਤੇ ਹੈ। ਉਨ੍ਹਾਂ ਕਿਹਾ ਕਿਸਾਨ ਅੰਦੋਲਨ ਕਰਕੇ ਪੰਜਾਬ ਵਿੱਚ ਭਾਜਪਾ ਨੂੰ ਕਾਮਯਾਬੀ ਨਹੀਂ ਮਿਲ ਸਕਦੀ ਹੈ ਅਤੇ ਨਾ ਹੀ ਲੋਕ ਅਕਾਲੀ ਦਲ ਨੂੰ ਕੋਈ ਬਹੁਤੀਆਂ ਵੋਟਾਂ ਪਾਉਣਗੇ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਹੈ, ਜਦਕਿ ਪੂਰੇ ਵਿਸ਼ਵ ਵਿੱਚ ਫੈਲ ਗਿਆ ਹੈ।
ਕੁਲਦੀਪ ਸਿੰਘ ਵੈਦ, ਕਾਂਗਰਸੀ ਆਗੂ ਮਾਹਿਰਾਂ ਦਾ ਵੱਖਰਾ ਸੰਕੇਤ: ਜੋਧਾ ਨੇ ਕਿਹਾ ਕਿ ਹੁਣ ਕਿਸਾਨ ਅੰਦੋਲਨ ਵਿੱਚੋਂ ਹੀ ਕੋਈ ਨਾ ਕੋਈ ਵੱਖਰਾ ਧੜਾ ਨਿਕਲੇਗਾ, ਜੋ ਪੰਜਾਬ ਦੀ ਸਿਆਸਤ ਸਬੰਧੀ ਫਿਕਰਮੰਦ ਲੋਕਾਂ ਦਾ ਹੋਵੇਗਾ ਅਤੇ ਉਹ ਹੀ, ਪੰਜਾਬ ਦੀ ਸਿਆਸਤ ਦੇ ਭਵਿੱਖ ਨੂੰ ਤੈਅ ਕਰਨਗੇ। ਉਨ੍ਹਾਂ ਕਿਹਾ ਕਿ ਫਿਲਹਾਲ ਲੋਕਾਂ ਦਾ ਰੁਝਾਨ ਸਾਰੀਆਂ ਹੀ ਰਿਵਾਇਤੀ ਪਾਰਟੀਆਂ ਤੋਂ ਹਟ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕਾਰਪੋਰੇਟ ਹੋਰ ਅਮੀਰ ਹੋ ਰਹੇ ਹਨ, ਜਦਕਿ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ। ਇਸ ਦਾ ਅਸਰ ਸਿਆਸਤ ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਲੋਕਾਂ ਨੇ ਬਦਲਵੇਂ ਰੂਪ ਵਿੱਚ ਆਮ ਆਦਮੀ ਪਾਰਟੀ ਨੂੰ ਲਿਆਂਦਾ ਸੀ। ਉਨ੍ਹਾਂ ਕਿਹਾ ਕਿ ਹੁਣ ਲੋਕ ਮਨ ਬਦਲ ਰਹੇ ਹਨ ਅਤੇ ਅਤੇ ਹੁਣ ਉਹ ਪਹਿਲਾਂ ਵਾਲਾ ਸਮਾਂ ਨਹੀਂ ਰਿਹਾ ਹੈ।