ਨਵੀਂ ਸੜਕ ਨੂੰ ਲੈ ਕੇ ਹੋਇਆ ਵੱਡਾ ਵਿਵਾਦ (ETV BHARAT) ਅੰਮ੍ਰਿਤਸਰ:ਸ਼ਹਿਰ ਦੇ ਜਹਾਜਗੜ੍ਹ ਇਲਾਕੇ ਦੇ ਵਿੱਚ ਇੰਪਰੂਵਮੈਂਟ ਟਰਸਟ ਵੱਲੋਂ ਟੁੱਟੀ ਸੜਕ ਨੂੰ ਦੁਬਾਰਾ ਤੋਂ ਲੁੱਕ ਪਾ ਕੇ ਬਣਾਇਆ ਜਾ ਰਿਹਾ ਸੀ। ਇਸ ਦੌਰਾਨ ਜਹਾਜਗੜ੍ਹ ਇਲਾਕੇ ਦੇ ਵਿੱਚ ਇੱਕ ਦੁਕਾਨਦਾਰ ਵੱਲੋਂ ਇਸ ਦਾ ਰੋਸ ਜਾਹਿਰ ਕੀਤਾ ਗਿਆ। ਦੁਕਾਨਦਾਰ ਨੇ ਦੱਸਿਆ ਕਿ ਟਰੱਸਟ ਵੱਲੋਂ ਇਸ ਜਗ੍ਹਾ 'ਤੇ 40 ਫੁੱਟ ਸੜਕ ਬਣਾਉਣ ਅਤੇ ਸਾਈਡ 'ਤੇ ਡਿਵਾਈਡਰ ਬਣਾਉਣ ਦਾ ਨਕਸ਼ਾ ਪਾਸ ਹੋਇਆ ਹੈ। ਲੇਕਿਨ ਠੇਕੇਦਾਰਾਂ ਵੱਲੋਂ ਇੱਥੇ ਮੇਰੀ ਨਿੱਜੀ ਜ਼ਮੀਨ ਦੇ ਉੱਪਰ ਲੁੱਕ ਪਾ ਕੇ ਸੜਕ ਬਣਾਈ ਜਾ ਰਹੀ ਹੈ ਤੇ ਮੇਰੀ ਜ਼ਮੀਨ 'ਤੇ ਕਬਜ਼ਾ ਕੀਤਾ ਜਾ ਰਿਹਾ ਹੈ।
ਸੜਕ ਨੂੰ ਲੈਕੇ ਹੋਇਆ ਵਿਵਾਦ
ਉਹਨਾਂ ਕਿਹਾ ਕਿ ਮਾਨਯੋਗ ਅਦਾਲਤ ਵੱਲੋਂ ਮੇਰੀ ਜਗ੍ਹਾ ਦਾ ਸਟੇਅ ਆਰਡਰ ਮੇਰੇ ਹੱਕ ਵਿੱਚ ਦਿੱਤਾ ਹੋਇਆ ਹੈ। ਇਸ ਦੇ ਬਾਵਜੂਦ ਠੇਕੇਦਾਰਾਂ ਵੱਲੋਂ ਜਾਣਬੁੱਝ ਕੇ ਉਸ ਦੇ ਉੱਪਰ ਲੁੱਕ ਪਾ ਕੇ ਸੜਕ ਬਣਾਈ ਜਾ ਰਹੀ ਹੈ। ਪੀੜਤ ਦੁਕਾਨਦਾਰ ਨੇ ਕਿਹਾ ਕਿ ਉਸ ਦੀ 237 ਗੱਜ ਜ਼ਮੀਨ ਦੇ ਕਰੀਬ ਜ਼ਮੀਨ ਹੈ, ਜਿਸ 'ਤੇ ਲੁੱਕ ਪਾ ਕੇ ਸੜਕ ਬਣਾਈ ਜਾ ਰਹੀ ਹੈ ਜੋ ਕਿ ਮੈਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗਾ।
ਠੇਕੇਦਾਰ ਨੇ ਦਿੱਤਾ ਇਹ ਬਿਆਨ
ਦੂਜੇ ਪਾਸੇ ਜਦੋਂ ਸੜਕ ਬਣਾਉਣ ਵਾਲੇ ਠੇਕੇਦਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇੰਪਰੂਵਮੈਂਟ ਟਰੱਸਟ ਵੱਲੋਂ ਉਹਨਾਂ ਨੂੰ 60 ਫੁੱਟ ਸੜਕ ਬਣਾਉਣ ਦਾ ਠੇਕਾ ਮਿਲਿਆ ਹੋਇਆ ਹੈ। ਠੇਕੇਦਾਰ ਨੇ ਕਿਹਾ ਕਿ ਉਹ 60 ਫੁੱਟ ਦੀ ਚੌੜਾਈ ਵਾਲੀ ਹੀ ਸੜਕ ਬਣਾ ਰਹੇ ਹਨ। ਇਸ ਤੋਂ ਇਲਾਵਾ ਉਹਨਾਂ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ। ਉਹਨਾਂ ਕਿਹਾ ਕਿ ਜੇਕਰ ਦੁਕਾਨਦਾਰ ਨੂੰ ਕਿਸੇ ਤਰੀਕੇ ਦਾ ਇਸ ਜਗ੍ਹਾ ਦਾ ਸਟੇਅ ਮਿਲਿਆ ਹੈ, ਤਾਂ ਉਹ ਇਸ ਦਾ ਸਟੇਅ ਐਸਡੀਓ ਜਾਂ ਐਕਸੀਐਨ ਨੂੰ ਜਾ ਕੇ ਦਿਖਾ ਸਕਦੇ ਹਨ।