ਪਠਾਨਕੋਟ: ਅਕਸਰ ਕਿਹਾ ਜਾਂਦਾ ਚਾਰ ਦਿਨ ਕੀ ਚਾਂਦਨੀ, ਫਿਰ ਅੰਧੇਰੀ ਰਾਤ...ਅਜਿਹਾ ਹੀ ਹੁਣ ਪੁਰਾਣੇ ਬਜ਼ੁਰਗ ਮਹਿਸੂਸ ਕਰ ਰਹੇ ਨੇ ਕਿਉਂਕਿ ਆਧੁਨਿਕ ਯੁੱਗ ਵਿੱਚ ਜਿੱਥੇ ਇਨਸਾਨ ਤਰੱਕੀ ਦੀਆਂ ਲੀਹਾਂ 'ਤੇ ਚੱਲ ਰਿਹਾ, ਉਥੇ ਹੀ ਆਪਣਿਆਂ ਪੁਰਾਣੀਆਂ ਚੀਜ਼ਾਂ ਨੂੰ ਵੀ ਭੁੱਲਦਾ ਜਾ ਰਿਹਾ ਹੈ। ਕੋਈ ਸਮਾਂ ਸੀ ਜਦੋਂ ਬਾਂਸ ਦੀਆਂ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ ਪਰ ਹੁਣ ਬਦਲਦੇ ਜ਼ਮਾਨੇ ਨਾਲ ਚੀਜ਼ਾਂ ਵੀ ਪਲਾਸਟਿਕ ਦੀਆਂ ਅਤੇ ਡਿਸਪੋਜ਼ਲ ਦੀਆਂ ਆ ਗਈਆਂ। ਭਾਵੇਂ ਇਹ ਚੀਜ਼ਾਂ ਲੋਕਾਂ ਦੇ ਘਰਾਂ ਦੀ ਸ਼ਾਨ ਨੂੰ ਵਧਾ ਰਹੀਆਂ ਨੇ ਪਰ ਨਾਲ ਹੀ ਬਿਮਾਰੀਆਂ ਨਾਲ ਰਿਸ਼ਤਾ ਵੀ ਜੋੜ ਦਿੱਤਾ ਹੈ।
ਆਪਣੇ ਵਿਰਸੇ ਨੂੰ ਬਚਾਉਣ 'ਚ ਲੱਗਿਆ ਪਰਿਵਾਰ (etv bharat) ਵਿਰਾਸਤ ਨੂੰ ਸੰਭਾਲਣ ਲਈ ਗੁਹਾਰ
ਜਿੱਥੇ ਮਸ਼ੀਨੀ ਯੁੱਗ ਨੇ ਸਾਡੀਆਂ ਖੁਸ਼ੀਆਂ ਖੋਹ ਲਈਆਂ, ਉੱਥੇ ਹੀ ਰੁਜ਼ਗਾਰ ਨੂੰ ਵੀ ਲੋਕ ਤਰਸ ਰਹੇ ਹਨ। ਕਾਰੀਗਰਾਂ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਇਸ ਦੀ ਗਵਾਹੀ ਇਹ ਤਸਵੀਰਾਂ ਭਰ ਰਹੀ ਹਨ। ਇਹ ਪਰਿਵਾਰ ਆਪਣੀ ਹੱਡਬੀਤੀ ਦੱਸ ਰਿਹਾ ਹੈ।
ਆਪਣੇ ਵਿਰਸੇ ਨੂੰ ਬਚਾਉਣ 'ਚ ਲੱਗਿਆ ਪਰਿਵਾਰ (etv bharat) "ਇਸ ਮਸ਼ੀਨੀ ਯੁੱਗ ਨੇ ਉਨ੍ਹਾਂ ਦੇ ਕੰਮ 'ਤੇ ਬਰੇਕ ਲਗਾ ਦਿੱਤੀ ਹੈ। ਇਹ ਪਰਿਵਾਰ ਜੋ ਕਿ ਪਿਛਲੇ ਕਈ ਦਹਾਕਿਆਂ ਤੋਂ ਬਾਂਸ ਨਾਲ ਬਣਨ ਵਾਲੀਆਂ ਚੀਜ਼ਾਂ ਨੂੰ ਬਣਾ ਕੇ ਆਪਣਾ ਪੇਟ ਪਾਲਦਾ ਸੀ ਪਰ ਹੁਣ ਹੌਲੀ-ਹੌਲੀ ਇਹਨਾਂ ਦੇ ਸਮਾਨਾਂ ਦੀ ਵਿਕਰੀ ਘੱਟ ਹੋਣ ਕਰਕੇ ਉਹ ਇਸ ਰੋਜ਼ਗਾਰ ਤੋਂ ਵਾਂਝੇ ਹੁੰਦੇ ਨਜ਼ਰ ਆ ਰਹੇ ਹਨ। ਇਸੇ ਕਾਰਨ ਸਰਕਾਰਾਂ ਅੱਗੇ ਆਪਣੀ ਵਿਰਾਸਤ ਨੂੰ ਸੰਭਾਲਣ ਲਈ ਗੁਹਾਰ ਲਗਾ ਰਹੇ ਹਨ"- ਕਾਰੀਗਰਾਂ ਦਾ ਪਰਿਵਾਰ
ਆਪਣੇ ਵਿਰਸੇ ਨੂੰ ਬਚਾਉਣ 'ਚ ਲੱਗਿਆ ਪਰਿਵਾਰ (etv bharat) ਸਾਡੀ ਸਾਰ ਨਹੀਂ ਕੋਈ ਪੁੱਛਦਾ-ਕਾਰੀਗਰ
ਕਾਰੀਗਰਾਂ ਨੇ ਕਿਹਾ ਕਿ "ਉਹ ਪਿਛਲੇ ਕਈ ਸਾਲਾਂ ਤੋਂ ਬਾਂਸ ਦੇ ਨਾਲ ਬਣਨ ਵਾਲੇ ਸਮਾਨ ਨੂੰ ਬਣਾ ਕੇ ਆਪਣੀ ਰੋਜ਼ੀ ਰੋਟੀ ਕਮਾ ਰਹੇ ਸਨ ਪਰ ਹੁਣ ਬਦਲਦੇ ਸਮੇਂ ਦੇ ਨਾਲ ਪਲਾਸਟਿਕ ਨੇ ਇਹਨਾਂ ਚੀਜ਼ਾਂ ਦੀ ਥਾਂ ਲੈ ਲਈ ਹੈ। ਉਹਨਾਂ ਨੇ ਕਿਹਾ ਕਿ ਪਹਿਲਾਂ ਉਹ ਪੱਖੀਆਂ, ਟੋਕਰੀਆਂ ਅਤੇ ਟੋਕਰੇ, ਗਿਲਾਸ-ਚਮਚੇ ਤੱਕ ਬਣਾਉਂਦੇ ਸਨ ਜੋ ਕਿ ਵਿਆਹਾਂ- ਸ਼ਾਦੀਆਂ ਵਿੱਚ ਵੀ ਵਰਤੇ ਜਾਂਦੇ ਸਨ ਪਰ ਹੁਣ ਪਲਾਸਟਿਕ ਦਾ ਸਮਾਨ ਆਉਣ ਕਰਕੇ ਉਨਾਂ ਦੀ ਆਮਦਨ ਘੱਟ ਗਈ ਹੈ ਅਤੇ ਉਹ ਰੁਜ਼ਗਾਰ ਤੋਂ ਵਾਂਝੇ ਵੀ ਹੁੰਦੇ ਨਜ਼ਰ ਆ ਰਹੇ ਹਨ।
ਆਪਣੇ ਵਿਰਸੇ ਨੂੰ ਬਚਾਉਣ 'ਚ ਲੱਗਿਆ ਪਰਿਵਾਰ (etv bharat) ਉਹਨਾਂ ਨੇ ਕਿਹਾ ਕਿ ਉਹ ਇਸ ਕੰਮ ਨੂੰ ਹੋਰ ਵਧੀਆ ਤਰੀਕੇ ਨਾਲ ਕਰਨ ਲਈ ਬੈਂਕ ਵਿੱਚ ਲੋਨ ਲੈਣ ਵੀ ਗਏ ਪਰ ਕਿਸੇ ਨੇ ਉਹਨਾਂ ਨੂੰ ਲੋਨ ਨਹੀਂ ਦਿੱਤਾ ।ਉਨਾਂ ਕਿਹਾ ਕਿ ਇਸ ਦੇ ਨਾਲ ਕਿਸੇ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਪਰ ਪਲਾਸਟਿਕ ਦਾ ਸਮਾਨ ਵਰਤਣ ਦੇ ਨਾਲ ਲੋਕਾਂ ਨੂੰ ਬਿਮਾਰੀਆਂ ਦਾ ਸ਼ਿਕਾਰ ਵੀ ਹੋਣਾ ਪੈ ਰਿਹਾ ਅਤੇ ਨਾਲ ਹੀ ਆਉਣ ਵਾਲੀ ਨੌਜਵਾਨ ਪੀੜੀ ਵੀ ਆਪਣੇ ਇਸ ਪੁਰਾਣੇ ਵਿਰਸੇ ਤੋਂ ਵਾਂਝੀ ਹੋ ਰਹੀ ਹੈ।
ਆਪਣੇ ਵਿਰਸੇ ਨੂੰ ਬਚਾਉਣ 'ਚ ਲੱਗਿਆ ਪਰਿਵਾਰ (etv bharat) ਹੁਣ ਵੇਖਣਾ ਹੋਵੇਗਾ ਕਿ ਆਖਰ ਕਦੋਂ ਸਰਕਾਰਾਂ ਇੰਨਾਂ ਦੀ ਸਾਰ ਲੈਣਗੀਆਂ ਤਾਂ ਜੋ ਇਹ ਆਪਣੇ ਵਿਰਸੇ ਅਤੇ ਵਿਰਾਸਤ ਨੂੰ ਬਚਾ ਸਕਣ ਅਤੇ ਉਨ੍ਹਾਂ ਦੀ ਪੀੜੀ ਨੂੰ ਰੁਜ਼ਗਾਰ ਮਿਲ ਸਕੇ।