ਪੰਜਾਬ

punjab

ETV Bharat / state

ਟਿੱਪਰ ਨਾਲ ਟੱਕਰ ਮਗਰੋਂ ਬੋਲੈਰੋ ਗੱਡੀ ਨੂੰ ਲੱਗੀ ਅੱਗ, ਵੱਡਾ ਹਾਦਸਾ ਟਲਿਆ - KHANNA CAR FIRE

ਸੜਕ ਕਿਨਾਰੇ ਖੜ੍ਹੀ ਬੋਲੈਰੋ ਕਾਰ ਨੂੰ ਅੱਗ ਲੱਗੀ। ਇਸ ਤੋਂ ਪਹਿਲਾਂ ਬੋਲੈਰੋ ਦੀ ਟਿੱਪਰ ਨਾਲ ਟੱਕਰ ਹੋਈ ਸੀ। ਰਾਹਗੀਰ ਦੀ ਸਮਝਦਾਰੀ ਕਰਕੇ ਵੱਡਾ ਹਾਦਸਾ ਟਲਿਆ।

Bolero vehicle get fire
ਟਿੱਪਰ ਨਾਲ ਟੱਕਰ ਮਗਰੋਂ ਬੋਲੈਰੋ ਗੱਡੀ ਨੂੰ ਲੱਗੀ ਅੱਗ, ਵੱਡਾ ਹਾਦਸਾ ਟਲਿਆ (ETV Bharat)

By ETV Bharat Punjabi Team

Published : Feb 21, 2025, 7:02 AM IST

ਖੰਨਾ:ਸ੍ਰੀ ਮਾਛੀਵਾੜਾ ਸਾਹਿਬ ਵਿਖੇ ਇੱਕ ਬੋਲੈਰੋ ਕਾਰ ਨੂੰ ਅੱਗ ਲੱਗਣ ਦਾ ਵੀਡੀਓ ਸਾਹਮਣੇ ਆਇਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਘਟਨਾ ਵਾਲੀ ਥਾਂ ਦੇ ਨੇੜੇ ਦਾ ਪੂਰਾ ਬਾਜ਼ਾਰ ਬੰਦ ਸੀ। ਫਿਰ ਇੱਕ ਰਾਹਗੀਰ ਨੇ ਬੋਲੈਰੋ ਨੂੰ ਅੱਗ ਲੱਗੀ ਦੇਖੀ ਅਤੇ ਮੌਕੇ 'ਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਇੱਕ ਵੱਡਾ ਹਾਦਸਾ ਹੋਣ ਤੋਂ ਟਾਲਿਆ। ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਨੁਕਸਾਨੇ ਗਏ ਵਾਹਨ ਨੂੰ ਕਬਜ਼ੇ ਵਿੱਚ ਲੈ ਲਿਆ। ਫਿਲਹਾਲ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਚਸ਼ਮਦੀਦ ਅਤੇ ਮੌਕੇ ਉੱਤੇ ਪਹੁੰਚੇ ਏਐਸਆਈ (ETV Bharat)

ਟਿੱਪਰ ਨਾਲ ਟੱਕਰ ਮਗਰੋਂ ਗੱਡੀ ਨੂੰ ਲੱਗੀ ਅੱਗ

ਦੱਸਿਆ ਜਾ ਰਿਹਾ ਹੈ ਕਿ ਸਰਹਿੰਦ ਨਹਿਰ 'ਤੇ ਗੜ੍ਹੀ ਪੁਲ ਨੇੜੇ ਇੱਕ ਬੋਲੇਰੋ ਗੱਡੀ ਇੱਕ ਟਿੱਪਰ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਗੱਡੀ ਸੜਕ ਕਿਨਾਰੇ ਛੱਡ ਦਿੱਤੀ ਗਈ। ਗੱਡੀ ਦਾ ਮਾਲਕ ਹੈਪੀ ਨਾਮ ਦਾ ਵਿਅਕਤੀ ਦੱਸਿਆ ਜਾ ਰਿਹਾ ਹੈ, ਜੋ ਕਿ ਇੱਕ ਢਾਬਾ ਸੰਚਾਲਕ ਹੈ।

ਚਸ਼ਮਦੀਦ ਨਵੀਨ ਨੇ ਦੱਸਿਆ ਕਿ ਉਹ ਚਮਕੌਰ ਸਾਹਿਬ ਤੋਂ ਲੁਧਿਆਣਾ ਵਾਪਸ ਆ ਰਿਹਾ ਸੀ। ਕਾਰ ਨੂੰ ਅੱਗ ਲੱਗੀ ਦੇਖ ਕੇ ਉਸ ਨੇ ਆਪਣੀ ਕਾਰ ਰੋਕ ਲਈ। ਉਸ ਨੇ ਸੋਚਿਆ ਕਿ ਸ਼ਾਇਦ ਗੱਡੀ ਦੇ ਅੰਦਰ ਕੋਈ ਹੋਵੇਗਾ। ਉਸ ਨੇ ਨੇੜੇ ਮੌਜੂਦ ਪੁਲਿਸ ਨੂੰ ਸੂਚਿਤ ਕੀਤਾ।ਫਾਇਰ ਬ੍ਰਿਗੇਡ ਦੇ ਨੰਬਰ 'ਤੇ ਫ਼ੋਨ ਕੀਤਾ ਗਿਆ। ਫਾਇਰ ਬ੍ਰਿਗੇਡ ਨੇ ਆ ਕੇ ਅੱਗ 'ਤੇ ਕਾਬੂ ਪਾਇਆ। ਇਹ ਖੁਸ਼ਕਿਸਮਤੀ ਸੀ ਕਿ ਕਾਰ ਵਿੱਚ ਕੋਈ ਨਹੀਂ ਸੀ। ਅੱਗ 'ਤੇ ਕਾਬੂ ਪਾਉਣ ਤੋਂ ਬਾਅਦ, ਇਹ ਖੁਲਾਸਾ ਹੋਇਆ ਕਿ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਸੀ।

ਪੁਲਿਸ ਕਰ ਰਹੀ ਸੀ ਗਸ਼ਤ

ਮੌਕੇ 'ਤੇ ਮੌਜੂਦ ਏਐਸਆਈ ਕਰਨੈਲ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਰਾਤ ਨੂੰ ਗਸ਼ਤ ਕਰ ਰਹੀ ਸੀ। ਫਿਰ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕਾਰ ਨੂੰ ਅੱਗ ਲੱਗ ਗਈ ਹੈ। ਉਹ ਆਪਣੀ ਟੀਮ ਸਣੇ ਮੌਕੇ 'ਤੇ ਪਹੁੰਚੇ। ਫਾਇਰ ਬ੍ਰਿਗੇਡ ਨੂੰ ਵੀ ਬੁਲਾਇਆ ਗਿਆ। ਅੱਗ ਨੂੰ ਫੈਲਣ ਤੋਂ ਰੋਕਿਆ ਗਿਆ। ਨੇੜੇ-ਤੇੜੇ ਦੁਕਾਨਾਂ ਵੀ ਹਨ। ਇੱਥੇ ਇੱਕ ਸ਼ਰਾਬ ਦਾ ਠੇਕਾ ਵੀ ਹੈ। ਅੱਗ ਦੀ ਚੰਗਿਆੜੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਸੀ।

ਏਐਸਆਈ ਕਰਨੈਲ ਸਿੰਘ ਨੇ ਦੱਸਿਆ ਕਿ, ਘਟਨਾ ਤੋਂ ਪਹਿਲਾਂ ਪੂਰਾ ਬਾਜ਼ਾਰ ਬੰਦ ਸੀ। ਇਸ ਰਸਤੇ 'ਤੇ ਆਵਾਜਾਈ ਵੀ ਘੱਟ ਹੈ। ਇਸ ਲਈ ਵੱਡਾ ਹਾਦਸਾ ਹੋਣ ਤੋਂ ਟਲ ਗਿਆ, ਕਿਉਂਕਿ ਰਾਹਗੀਰ ਨਵੀਨ ਨੇ ਆਪਣੀ ਕਾਰ ਰੋਕੀ ਅਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।ਏਐਸਆਈ ਨੇ ਦੱਸਿਆ ਕਿ ਬੋਲੈਰੋ ਕਾਰ ਢਾਬੇ ਮਾਲਕ ਦੀ ਹੈ। ਘਟਨਾ ਵਾਲੀ ਥਾਂ ਤੋਂ ਥੋੜ੍ਹੀ ਦੂਰੀ 'ਤੇ ਹੀ ਇੱਕ ਢਾਬਾ ਹੈ, ਕਾਰ ਦਾ ਮਾਲਕ ਉੱਥੇ ਚਲਾ ਗਿਆ ਸੀ। ਪਿੱਛੇ ਤੋਂ ਅੱਗਜ਼ਨੀ ਦੀ ਘਟਨਾ ਵਾਪਰੀ।

ABOUT THE AUTHOR

...view details