ਪੰਜਾਬ

punjab

ETV Bharat / state

ਸਪਾ ਸੈਂਟਰ ਦੀ ਆੜ 'ਚ ਵਿਦੇਸ਼ੀ ਕੁੜੀਆਂ ਤੋਂ ਕਰਵਾ ਰਹੇ ਸੀ ਦੇਹ ਵਪਾਰ ਦਾ ਧੰਦਾ, ਬਠਿੰਡਾ ਪੁਲਿਸ ਦੇ ਚੜ੍ਹੇ ਅੜਿੱਕੇ - Bathinda police raid spa center - BATHINDA POLICE RAID SPA CENTER

ਬਠਿੰਡਾ 'ਚ ਪੁਲਿਸ ਨੇ ਇੱਕ ਨਿਜੀ ਸਪਾ ਸੈਂਟਰ 'ਤੇ ਰੇਡ ਕਰਕੇ ਦੇਹ ਵਪਾਰ ਦਾ ਧੰਦਾ ਕਰਨ ਵਾਲੇ ਕੁਝ ਨੌਜਵਾਨ ਮੁੰਡੇ ਕੁੜੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਦੌਰਾਨ ਵਿਦੇਸ਼ੀ ਕੁੜੀਆਂ ਅਤੇ ਸਥਾਨਕ ਵਿਅਕਤੀ ਕਾਬੂ ਕੀਤੇ ਗਏ ਹਨ।

Bathinda police raided the spa center and took four foreign girls into custody in the case of prostitution
ਬਠਿੰਡਾ ਪੁਲਿਸ ਨੇ ਸਪਾ ਸੈਂਟਰ 'ਤੇ ਮਾਰਿਆ ਛਾਪਾ, ਦੇਹ ਵਪਾਰ ਕਰਦੀਆਂ ਕਾਬੂ ਕੀਤੀਆਂ 4 ਵਿਦੇਸ਼ੀ ਕੁੜੀਆਂ (ਬਠਿੰਡਾ ਪੱਤਰਕਾਰ)

By ETV Bharat Punjabi Team

Published : Jul 28, 2024, 10:47 AM IST

4 ਵਿਦੇਸ਼ੀ ਕੁੜੀਆਂ ਨੂੰ ਕੀਤਾ ਕਾਬੂ (ਬਠਿੰਡਾ ਪੱਤਰਕਾਰ)

ਬਠਿੰਡਾ :ਜ਼ਿਲ੍ਹਾ ਬਠਿੰਡਾ ਦੇ ਨਾਰਥ ਸਟੇਟ ਵਿੱਚ ਚੱਲ ਰਹੇ ਇੱਕ ਨਿੱਜੀ ਸਪਾ ਸੈਂਟਰ 'ਚ ਪੁਲਿਸ ਵੱਲੋਂ ਰੇਡ ਕਰਕੇ ਚਾਰ ਵਿਦੇਸ਼ੀ ਲੜਕੀਆਂ ਅਤੇ ਕੁਝ ਲੜਕਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਹ ਰੇਡ ਕਰੀਬ ਪੰਜ ਘੰਟੇ ਚੱਲੀ ਡੀਐਸਪੀ ਦੀ ਨਿਗਰਾਨੀ ਹੇਠ ਹੋਈ। ਜਿਸ ਵਿੱਚ ਪੁਲਿਸ ਦੀਆਂ ਤਿੰਨ ਗੱਡੀਆਂ ਵਿੱਚ ਮਹਿਲਾ ਅਤੇ ਪੁਲਿਸ ਕਰਮਚਾਰੀ ਸਪਾ ਸੈਂਟਰ ਵਿੱਚ ਪਹੁੰਚੇ ਅਤੇ ਚਾਰ ਵਿਦੇਸ਼ੀ ਲੜਕੀਆਂ ਅਤੇ ਕੁਝ ਲੜਕਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਐਸਐਚ ਓ ਥਾਣਾ ਕੈਂਟ ਕੁਲਦੀਪ ਸਿੰਘ ਨੇ ਦੱਸਿਆ ਕਿ ਨਾਰਥ ਸਟੇਟ ਵਿੱਚ ਚੱਲ ਰਹੇ ਸਲੂਨ ਅਤੇ ਸਪਾ ਸੈਂਟਰ ਸਬੰਧੀ ਕਾਫੀ ਸਮੇਂ ਤੋਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਇਥੇ ਗੈਰ ਕਾਨੂੰਨੀ ਧੰਦਾ ਹੋ ਰਿਹਾ ਹੈ ਜਿਸ ਦੇ ਚੱਲਦੇ ਅੱਜ ਉਹਨਾਂ ਵੱਲੋਂ ਪੁਲਿਸ ਪਾਰਟੀ ਨੂੰ ਲੈ ਕੇ ਰੇਡ ਕੀਤੀ ਗਈ ਹੈ।

ਸਪਾ ਸੈਂਟਰ ਦੇ ਮਾਲਿਕ 'ਤੇ ਹੋਵੇਗਾ ਕੇਸ: ਇਸ ਰੇਡ ਦੌਰਾਨ ਪੁਲਿਸ ਨੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਪੁਲਿਸ ਪੁਰੇ ਮਾਮਲੇ ਦੀ ਪੜਤਾਲ ਕਰੇਗੀ ਅਤੇ ਇਸ ਵਿੱਚ ਸਪਾ ਸੈਂਟਰ ਦੇ ਮਾਲਕ ਮੈਨੇਜਰ ਅਤੇ ਸਟਾਫ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਇਹ ਧੰਦਾ ਕਦੋਂ ਤੋਂ ਚੱਲ ਰਿਹਾ ਸੀ ਇਸ ਵਿੱਚ ਹੋਰ ਕੌਣ ਲੋਕ ਸ਼ਾਮਿਲ ਹਨ ਇਸ ਦਾ ਵੀ ਪਤਾ ਕੀਤਾ ਜਾਵੇਗਾ ।ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸ਼ਹਿਰ ਵਿੱਚ ਚੱਲ ਰਹੇ ਹੋਰ ਵੀ ਵੱਖ-ਵੱਖ ਸਪਾ ਸੈਂਟਰਾਂ 'ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਪਹਿਲਾਂ ਅੰਮ੍ਰਿਤਸਰ 'ਚ ਵੀ ਕੀਤੀ ਗਈ ਸੀ ਕਾਰਵਾਈ: ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੁਲਿਸ ਵੱਲੋਂਅੰਮ੍ਰਿਤਸਰ ਵਿਖੇ ਵੀ ਸਲੂਨ ਅਤੇ ਸ਼ੱਕੀ ਹੋਟਲਾਂ 'ਤੇ ਛਾਪੇਮਾਰੀ ਕੀਤੀ ਗਈ ਸੀ, ਜਿਸ ਵਿੱਚ ਪੁਲਿਸ ਨੇ ਬੱਸ ਸਟੈਂਡ ਨਜ਼ਦੀਕ ਇੱਕ ਨਿੱਜੀ ਹੋਟਲ ਦੇ ਵਿੱਚ ਚੱਲ ਰਹੇ ਸਪਾ ਸੈਂਟਰ ਵਿੱਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਸੀ, ਉਸ ਵੇਲੇ ਹੋਟਲ ਦੇ ਇੱਕ ਕਮਰੇ ਵਿੱਚੋਂ ਪੁਲਿਸ ਨੇ ਪੰਜ ਵਿਦੇਸ਼ੀ ਲੜਕੀਆਂ ਬਰਾਮਦ ਕੀਤੀਆਂ ਸਨ। ਇੰਨਾਂ ਦੇ ਵਿੱਚੋਂ ਦੋ ਵਿਦੇਸ਼ੀ ਲੜਕੀਆਂ ਨੇ ਪੁਲਿਸ ਦੇ ਡਰ ਤੋਂ ਹੋਟਲ ਦੀ ਛੱਤ ਤੋਂ ਛਾਲ ਲਗਾ ਦਿੱਤੀ। ਜਿਸ ਨਾਲ ਕਿ ਦੋਵੇਂ ਲੜਕੀਆਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ ਸਨ।

ABOUT THE AUTHOR

...view details