ਪੰਜਾਬ

punjab

ETV Bharat / state

ਕਾਗਜ਼ੀ ਪੈਰਾਸ਼ੂਟ ਡਿੱਗਣ ਨਾਲ ਘਰਾਂ ਵਿੱਚ ਖੜੇ ਵਾਹਨਾਂ ਨੂੰ ਲੱਗੀ ਅੱਗ, ਪੀੜਤਾਂ ਨੇ ਕਾਰਵਾਈ ਦੀ ਕੀਤੀ ਮੰਗ - ਪੀੜਤਾਂ ਨੇ ਕਾਰਵਾਈ ਦੀ ਕੀਤੀ ਮੰਗ

ਰੋਪੜ ਵਿਖੇ ਇੱਕ ਕਾਗਜ਼ੀ ਪੈਰਾਸ਼ੂਟ ਅਚਾਨਕ ਘਰ ਵਿੱਚ ਡਿੱਗ ਗਿਆ ਅਤੇ ਇਸ ਨਾਲ ਘਰ ਵਿੱਚ ਖੜ੍ਹੇ ਵਾਹਨਾਂ ਨੂੰ ਅੱਗ ਲਈ ਗਈ। ਭਾਵੇਂ ਫਾਇਰ ਬ੍ਰਿਗੇਡ ਵਿਭਾਗ ਨੇ ਅੱਗ ਉੱਤੇ ਕਾਬੂ ਪਾ ਲਿਆ, ਪਰ ਫਿਰ ਵੀ ਵਾਹਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ।

vehicles parked in houses caught fire due to paper parachute falling
ਕਾਗਜ਼ੀ ਪੈਰਾਸ਼ੂਟ ਡਿੱਗਣ ਨਾਲ ਘਰਾਂ ਦੇ ਵਿੱਚ ਖੜੇ ਵਾਹਨਾਂ ਨੂੰ ਲੱਗੀ ਅੱਗ

By ETV Bharat Punjabi Team

Published : Feb 15, 2024, 10:56 AM IST

ਕਾਗਜ਼ੀ ਪੈਰਾਸ਼ੂਟ ਕਾਰਣ ਹੋਇਆ ਨੁਕਸਾਨ

ਰੋਪੜ: ਬਸੰਤ ਪੰਚਮੀ ਦੇ ਮੌਕੇ ਉੱਤੇ ਜਿੱਥੇ ਸ਼ਹਿਰ ਵਿੱਚ ਰੱਜ ਕੇ ਪਤੰਗਬਾਜ਼ੀ ਕੀਤੀ ਗਈ ਉੱਥੇ ਹੀ ਸ਼ਾਮ ਨੂੰ ਲੋਕਾਂ ਵੱਲੋਂ ਕਾਗਜ਼ੀ ਪੈਰਾਸ਼ੂਟ ਗੁਬਾਰੇ ਬਣਾ ਕੇ ਉਡਾਏ ਗਏ। ਜਿਸ ਨਾਲ ਇੰਝ ਪ੍ਰਤੀਤ ਹੋਇਆ ਜਿਵੇਂ ਸਿਤਾਰੇ ਧਰਤੀ ਦੇ ਨਜ਼ਦੀਕ ਉਤਰ ਆਏ ਹਨ। ਇਸ ਨਜ਼ਾਰੇ ਦੇ ਨਾਲ ਹੀ ਬੀਤੀ ਰਾਤ ਇੱਕ ਵੱਡੀ ਦੁਰਘਟਨਾ ਵੀ ਹੋਈ ਹੈ। ਇਸ ਕਾਗਜ਼ੀ ਪੈਰਾਸ਼ੂਟ ਨਾਲ ਰਾਮਲੀਲਾ ਗਰਾਊਂਡ ਦੇ ਨਜ਼ਦੀਕ ਘਰਾਂ ਦੇ ਵਿੱਚ ਖੜੇ ਵਾਹਨਾਂ ਨੂੰ ਅੱਗ ਲੱਗਣ ਦੀ ਘਟਨਾ ਵੀ ਸਾਹਮਣੇ ਆਈ ਹੈ। ਇਸ ਦੌਰਾਨ ਦੋ ਵਾਹਨ ਬੁਰੀ ਤਰ੍ਹਾਂ ਜਲ ਗਏ ਅਤੇ ਨਜ਼ਦੀਕ ਹੀ ਦੁਕਾਨ ਨੂੰ ਵੱਡਾ ਨੁਕਸਾਨ ਹੋਇਆ ਹੈ।


ਫਾਇਰ ਬ੍ਰਿਗੇਡ ਵੱਲੋਂ ਮੌਕੇ ਉੱਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ ਗਿਆ ਪਰ ਜਦੋਂ ਤੱਕ ਆਗੂ ਉੱਤੇ ਕਾਬੂ ਪਾਇਆ ਗਿਆ ਉਦੋਂ ਤੱਕ ਭਾਰੀ ਨੁਕਸਾਨ ਹੋ ਚੁੱਕਿਆ ਸੀ, ਇਸ ਹਾਦਸੇ ਦੌਰਾਨ ਕਿਸੇ ਵੀ ਤਰ੍ਹਾਂ ਜਾਨੀ ਨੁਕਸਾਨ ਤੋਂ ਬਚਾ ਰਿਹਾ। ਜੇਕਰ ਦੁਕਾਨਦਾਰ ਦੀ ਗੱਲ ਮੰਨੀ ਜਾਵੇ, ਤਾਂ ਉਸ ਦਾ ਕਹਿਣਾ ਹੈ ਉਸ ਵੱਲੋਂ ਦੋ ਵਾਹਨ ਜੋ ਐਕਟੀਵਾ ਸਨ। ਉਨ੍ਹਾਂ ਨੂੰ ਤਰਪਾਲ ਦੇ ਨਾਲ ਢੱਕ ਕੇ ਗਲੀ ਦੇ ਅੰਦਰਲੇ ਪਾਸੇ ਖੜਾਇਆ ਗਿਆ ਸੀ, ਜਿਸ ਉੱਤੇ ਕਾਗਜ਼ੀ ਪੈਰਾਸ਼ੂਟ ਜਲਦਾ ਹੋਇਆ ਡਿੱਗ ਗਿਆ ਅਤੇ ਤਰਪਾਲ ਉੱਤੇ ਡਿੱਗਣ ਕਾਰਨ ਅੱਗ ਤੇਜ਼ ਹੋ ਗਈ।

ਇਸ ਦੇ ਨਾਲ ਅੱਗ ਨੇ ਪਹਿਲਾਂ ਤਰਪਾਲ ਨੂੰ ਜਲਾਇਆ ਅਤੇ ਫਿਰ ਉਸ ਤੋਂ ਬਾਅਦ ਉਸ ਇਸੇ ਜਗ੍ਹਾ ਉੱਤੇ ਖੜੇ ਦੋ ਵਾਹਨਾਂ ਨੂੰ ਆਪਣੀ ਚਪੇਟ ਵਿੱਚ ਅੱਗ ਨੇ ਲੈ ਲਿਆ। ਇਸ ਤੋਂ ਬਾਅਦ ਅੱਗ ਨੇ ਜਦੋਂ ਵਿਕਰਾਲ ਰੂਪ ਲੈ ਲਿਆ ਤਾਂ ਨਾਲ ਦੀ ਦੁਕਾਨ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਦੁਕਾਨ ਅੰਦਰ ਪਿਆ ਕੁਰਸੀਆਂ ਸਮੇਤ ਹੋਰ ਦੁਕਾਨ ਦਾ ਅਹਿਮ ਸਮਾਨ ਸੜ ਕੇ ਰਾਖ ਹੋ ਗਿਆ। ਹੁਣ ਪੀੜਤ ਵਿਅਕਤੀ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਸ ਨੂੰ ਇਨਸਾਫ ਦਵਾਇਆ ਜਾਵੇ ,ਉਸ ਦੀ ਸਰਕਾਰ ਵੱਲੋਂ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਉਹ ਇਸ ਨੁਕਸਾਨ ਤੋਂ ਉੱਭਰ ਸਕੇ। ਸਥਾਨਕਵਾਸੀਆਂ ਨੇ ਇਹ ਵੀ ਮੰਗ ਕੀਤੀ ਕਿ ਕਾਗਜ਼ੀ ਪੈਰਾਸ਼ੂਟ ਦੇ ਉੱਤੇ ਵੀ ਚਾਈਨਾ ਡੋਰ ਦੀ ਤਰ੍ਹਾਂ ਬੈਨ ਲਗਾਇਆ ਜਾਣ ਚਾਹੀਦਾ ਹੈ, ਤਾਂ ਜੋ ਨੁਕਸਾਨ ਨਾ ਹੋਵੇ।

ABOUT THE AUTHOR

...view details