ਵਕੀਲ ਨੂੰ ਕਾਰ ਸਵਾਰਾਂ ਨੇ ਕਈ ਮੀਟਰ ਤੱਕ ਘੜੀਸਿਆ (ETV Bharat (ਪੱਤਰਕਾਰ , ਲੁਧਿਆਣਾ)) ਲੁਧਿਆਣਾ: ਲੁਧਿਆਣਾ ਗਿੱਲ ਰੋਡ ਦਾਣਾ ਮੰਡੀ ਦੇ ਨੇੜੇ ਬੀਤੇ ਦਿਨ ਹਾਈਵੋਲਟਜ ਡਰਾਮਾ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਰੈਡ ਲਾਈਟ ਉੱਪਰ ਦਿੱਲੀ ਨੰਬਰ ਕਾਰ ਚਾਲਕ ਨੇ ਇੱਕ ਕਾਰ ਵਿੱਚ ਟੱਕਰ ਮਾਰ ਦਿੱਤੀ। ਜਦ ਪੀੜਤ ਕਾਰ ਚਾਲਕ ਨੇ ਕਾਰ ਦੇ ਅੱਗੇ ਜਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਚਾਲਕ ਨਹੀਂ ਰੁਕਿਆ। ਜਿਸ ਤੋਂ ਬਾਅਦ ਕਾਰ ਚਾਲਕ ਵਕੀਲ ਦੀ ਕਾਰ ਅੱਗੇ ਆ ਕੇ ਖੜਾ ਹੋ ਗਿਆ ਅਤੇ ਚਾਲਕ ਉਸ ਨੂੰ ਬੋਰਨਟ ਦੇ ਨਾਲ ਹੀ ਕਾਫੀ ਦੂਰ ਤੱਕ ਖਿੱਚ ਕੇ ਲੇ ਗਿਆ।
ਵਕੀਲ ਗ੍ਰੇ ਰੰਗ ਦੀ ਹੋਂਡਾ ਸਿਟੀ ਕਾਰ ਚਾਲਕ ਨੂੰ ਰੋਕਣ ਦੀ ਕੀਤੀ ਕੋਸ਼ਿਸ਼ : ਇਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਵਕੀਲ ਗ੍ਰੇ ਕਲਰ ਦੀ ਹੋਂਡਾ ਸਿਟੀ ਕਾਰ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਉਹ ਲਗਾਤਾਰ ਕਾਰ ਚਲਾਈ ਜਾ ਰਿਹਾ ਹੈ। ਫਿਰ ਵਕੀਲ ਦੇ ਰੋਸ ਦੀ ਕਾਰ ਦੇ ਅੱਗੇ ਆਇਆ ਤਾਂ ਉਸਨੇ ਘਰ ਦੇ ਬੋਨਟ ਦੇ ਨਾਲ ਉਸਨੂੰ ਕਾਫੀ ਦੂਰ ਤੱਕ ਖਿੱਚ ਕੇ ਲੈ ਗਿਆ।
ਕਾਰ ਚਾਲਕਾਂ ਨੇ ਰੈਡ ਲਾਈਟ ਕਰੋਸ ਕੀਤੀ : ਇਸ ਘਟਨਾ ਤੋਂ ਬਾਅਦ ਦਿੱਲੀ ਨੰਬਰ ਕਾਰ ਚਾਲਕ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਨੂੰ ਰੋਕ ਲਿਆ ਗਿਆ ਜਿਸ ਤੋਂ ਬਾਅਦ ਕਾਰਵਾਈ ਨਾ ਹੋਣ ਕਰਕੇ ਦੇਰ ਰਾਤ ਵਕੀਲ ਲੁਧਿਆਣਾ ਦੇ ਸ਼ਿਮਲਾਪੁਰੀ ਥਾਣੇ ਦੇ ਬਾਹਰ ਇਕੱਠੇ ਹੋਏ ਅਤੇ ਉਨ੍ਹਾਂ ਨੇ ਕਾਰਵਾਈ ਦੀ ਮੰਗ ਕੀਤੀ। ਕਾਰ ਚਲਾਉਣ ਵਾਲੇ ਦਰਸ਼ਨ ਪਾਲ ਐਡਵੋਕੇਟ ਨੇ ਇਲਜ਼ਾਮ ਲਗਾਇਆ ਕਿ ਲੁਧਿਆਣਾ ਦੇ ਗਿੱਲ ਰੋਡ ਸਥਿਤ ਅਰੋੜਾ ਪੈਲਸ ਦੇ ਨੇੜੇ ਤਿੰਨ ਚਾਰ ਨੌਜਵਾਨ ਕਾਰ ਚਾਲਕਾਂ ਨੇ ਰੈਡ ਲਾਈਟ ਕਰੋਸ ਕੀਤੀ ਅਤੇ ਫਿਰ ਮੇਰੇ ਨਾਲ ਹੀ ਕੁੱਟਮਾਰ ਕੀਤੀ।
ਨੌਜਵਾਨਾਂ ਨੇ ਸ਼ਰਾਬ ਵੀ ਪੀਤੀ ਹੋਈ ਸੀ:ਐਡਵੋਕੇਟ ਨੇ ਕਿਹਾ ਕਿ ਜਦੋਂ ਮੈਂ ਕਾਰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕਾਰ ਭਜਾ ਲਈ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਕਾਰ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਹੈ ਅਤੇ ਵਕੀਲ ਨੇ ਮੰਗ ਕੀਤੀ ਹੈ ਕਿ ਕਾਰ ਚਾਲਕਾਂ 'ਤੇ ਕਾਰਵਾਈ ਕੀਤੀ ਜਾਵੇ। ਐਡਵੋਕੇਟ ਨੇ ਦਾਅਵਾ ਕੀਤਾ ਹੈ ਕਿ ਕਾਰ ਦੇ ਵਿੱਚ ਤਿੰਨ ਤੋਂ ਚਾਰ ਨੌਜਵਾਨ ਸਵਾਰ ਸਨ ਅਤੇ ਉਨ੍ਹਾਂ ਨੇ ਸ਼ਰਾਬ ਵੀ ਪੀਤੀ ਹੋਈ ਸੀ।