ਮੋਗਾ : ਹਾਲ ਹੀ ਵਿਚ ਦੇਸ਼ 'ਚ ਤਿੰਨ ਨਵੇਂ ਕਾਨੂੰਨ ਬਣਾਏ ਗਏ ਜੋ ਕਿ ਅੱਜ ਯਾਨੀ ਕਿ 1 ਜੁਲਾਈ ਤੋਂ ਲਾਗੂ ਕੀਤੇ ਗਏ ਹਨ। ਨਵੇਂ ਕਾਨੂੰਨਾਂ ਲਾਗੂ ਹੁੰਦਿਆਂ ਹੀ ਲੋਕਾਂ ਨੂੰ ਇਸ ਦੀ ਜਾਣਕਾਰੀ ਦੇਣ ਲਈ ਪੁਲਿਸ ਵੱਲੋਂ ਸਾਰੇ ਅਧਿਕਾਰੀਆਂ ਦੀ ਟ੍ਰੇਨਿੰਗ ਮੁਕੰਮਲ ਕਰ ਲਈ ਗਈ ਹੈ ਅਤੇ ਸਾਰੇ ਕੰਪਿਊਟਰਾਂ ਨੂੰ ਅੱਪਡੇਟ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਗਾ ਦੇ ਐਸ.ਐਸ.ਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਅੱਜ 1 ਜੁਲਾਈ ਨੂੰ ਤਿੰਨ ਫੌਜਦਾਰੀ ਕਾਨੂੰਨ ਲਾਗੂ ਕੀਤੇ ਗਏ ਹਨ। ਜਿਸ ਕਾਰਨ ਇੱਥੋਂ ਦੇ ਸਾਰੇ ਕੰਪਿਊਟਰਾਂ ਨੂੰ ਅੱਪਡੇਟ ਕਰ ਦਿੱਤਾ ਗਿਆ ਹੈ । ਸਾਰੇ ਅਧਿਕਾਰੀਆਂ ਨੂੰ ਸਿਖਲਾਈ ਦੇ ਦਿੱਤੀ ਗਈ ਹੈ ਅਤੇ ਉਹ ਇਸ ਸਮੇਂ ਆਪਣੀ ਡਿਊਟੀ 'ਤੇ ਤਾਇਨਾਤ ਹਨ। ਸਿਸਟਮ ਨਵਾਂ ਹੈ ਥੋੜੀ ਬਹੁਤੀ ਮੁਸ਼ਕਲ ਹੋ ਸਕਦੀ ਹੈ ਕਿਉਂ ਕਿ ਇਸ ਵਿੱਚ ਨਵੇਂ ਫੀਚਰ ਵਧਾ ਦਿੱਤੇ ਗਏ ਹਨ ਬਹੁਤ ਸਾਰੇ ਕੇਸ ਸਨ ਜੋ ਅਸੀਂ ਰਜਿਸਟਰ ਨਹੀਂ ਕਰ ਸਕਦੇ ਸੀ ਉਹ ਹੁਣ ਦਰਜ ਕੀਤੇ ਜਾਣਗੇ।
ਦੇਸ਼ ਭਰ 'ਚ ਲਾਗੂ ਹੋਏ ਤਿੰਨ ਨਵੇਂ ਕਾਨੂੰਨ, ਮੋਗਾ ਪੁਲਿਸ ਨੇ ਸਾਰੇ ਪ੍ਰਬੰਧ ਕੀਤੇ ਮੁਕੰਮਲ - New Criminal Laws - NEW CRIMINAL LAWS
ਅੱਜ 1 ਜੁਲਾਈ ਤੋਂ ਤਿੰਨ ਨਵੇਂ ਕਾਨੂੰਨ ਲਾਗੂ ਹਨ । ਜਿਸ ਸਬੰਧੀ ਪੰਜਾਬ ਪੁਲਿਸ ਵੱਲੋਂ ਸਾਰੇ ਅਧਿਕਾਰੀਆਂ ਦੀ ਟ੍ਰੇਨਿੰਗ ਮੁਕੰਮਲ ਕਰ ਲਈ ਗਈ ਹੈ ਅਤੇ ਸਾਰੇ ਕੰਪਿਊਟਰਾਂ ਨੂੰ ਅੱਪਡੇਟ ਕਰ ਦਿੱਤਾ ਗਿਆ ਹੈ ।

Published : Jul 1, 2024, 5:30 PM IST
ਬਠਿੰਡਾ ਪੁਲਿਸ ਨੇ ਵੀ ਕੀਤੀ ਸ਼ੁਰੂਆਤ : ਦੱਸਦੀਏ ਕਿ ਉਥੇ ਹੀ ਬਠਿੰਡਾ ਵਿਖੇ ਵੀ ਪੁਲਿਸ ਨੇ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਜਿਸ ਰਾਹੀਂ ਵੱਖ-ਵੱਖ ਥਾਣਿਆਂ ਵਿੱਚ ਪੜੇ ਲਿਖੇ ਅਤੇ ਆਮ ਲੋਕਾਂ ਨੂੰ ਇਹਨਾਂ ਕਨੂੰਨਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਬਠਿੰਡਾ ਅੰਦਰ ਜ਼ਿਲ੍ਹਾ ਪੁਲਿਸ ਮੁਖੀ ਦੀਪਕ ਪਾਰਿਕ ਖੁਦ ਥਾਣਿਆਂ ਵਿੱਚ ਜਾ ਕੇ ਨਵੇਂ ਕਾਨੂੰਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ, ਐਸਐਸਪੀ ਨੇ ਦੱਸਿਆ ਕਿ ਨਵੇਂ ਕਾਨੂੰਨਾਂ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ। ਜਿੱਥੇ ਪੀੜਤ ਵਿਅਕਤੀ ਆਪਣੇ ਘਰ ਤੋਂ ਹੀ ਆਪਣੀ ਸ਼ਿਕਾਇਤ ਦਰਜ ਕਰਵਾ ਕੇ ਉਸਦੀ ਐਫਆਈਆਰ ਦਰਜ ਕਰਵਾ ਸਕੇਗਾ, ਉੱਥੇ ਹੀ ਇਹਨਾਂ ਕਾਨੂੰਨਾਂ ਦਾ ਔਰਤਾਂ ਨੂੰ ਕਾਫੀ ਫਾਇਦਾ ਹੋਵੇਗਾ।
ਪਹਿਲੀ ਐਫਆਈਆਰ ਦਰਜ: ਦੇਸ਼ ਵਿੱਚ ਅੱਜ ਤੋਂ ਭਾਰਤੀ ਦੰਡਾਵਲੀ (ਆਈਪੀਸੀ) ਦੀ ਥਾਂ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਲਾਗੂ ਹੋ ਗਿਆ ਹੈ। ਨਵਾਂ ਕਾਨੂੰਨ ਲਾਗੂ ਹੁੰਦੇ ਹੀ ਯੂਪੀ ਵਿੱਚ ਇਸ ਦੇ ਤਹਿਤ ਪਹਿਲੀ ਐਫਆਈਆਰ ਦਰਜ ਕੀਤੀ ਗਈ ਹੈ। ਨਵੇਂ ਕਾਨੂੰਨ ਮੁਤਾਬਕ ਪਹਿਲੀ ਐਫਆਈਆਰ ਉੱਤਰ ਪ੍ਰਦੇਸ਼ ਦੇ ਅਮਰੋਹਾ ਦੇ ਰਾਹੜਾ ਥਾਣੇ ਵਿੱਚ ਦਰਜ ਕੀਤੀ ਗਈ ਹੈ। ਪੁਲਿਸ ਨੇ ਨਵੇਂ ਕਾਨੂੰਨ ਬੀਐਨਐਸ ਦੀ ਧਾਰਾ 106 ਦੇ ਤਹਿਤ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
- ਬਸਤੀਵਾਦੀ ਯੁੱਗ ਦੇ ਕਾਨੂੰਨ ਹੋਏ ਖ਼ਤਮ; ਨਵੇਂ ਅਪਰਾਧਿਕ ਕਾਨੂੰਨ ਅੱਜ ਤੋਂ ਲਾਗੂ, ਜਾਣੋ ਹੁਣ ਕਿਵੇਂ ਹੋਵੇਗੀ ਕਾਨੂੰਨੀ ਧਾਰਾ ਮੁਤਾਬਕ ਕਾਰਵਾਈ
- ਲਾਈਵ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਸ਼ੁਰੂ, ਰਾਹੁਲ ਗਾਂਧੀ ਵਲੋਂ ਵਿਰੋਧ - Parliament Session Live Updates
- ਦਿੱਲੀ ਸ਼ਰਾਬ ਨੀਤੀ ਮਾਮਲਾ: ਕੇ.ਕਵਿਤਾ ਜ਼ਮਾਨਤ 'ਤੇ ਦਿੱਲੀ ਹਾਈਕੋਰਟ 'ਚ ਫੈਸਲਾ ਅੱਜ - DELHI LIQUOR SCAM CASE