ਲੁਧਿਆਣਾ:ਨਗਰ ਨਿਗਮ ਚੋਣਾਂ ਨੂੰ ਲੈ ਕੇ ਕੱਲ੍ਹ ਨਾਮਜ਼ਦਗੀਆਂ ਵਾਪਸ ਲੈਣ ਦਾ ਆਖਰੀ ਦਿਨ ਹੈ ਅਤੇ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਦੇ ਲਈ ਕੁਝ ਹੀ ਸਮਾਂ ਮਿਲਿਆ ਹੈ। ਮਹਿਜ਼ ਇੱਕ ਹਫਤੇ ਦੇ ਵਿੱਚ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾਣਾ ਹੈ, ਕਈ ਲੁਧਿਆਣਾ ਦੇ ਵਾਰਡਾਂ ਦੇ ਵਿੱਚ 20 ਹਜ਼ਾਰ ਤੋਂ ਵੀ ਉੱਤੇ ਵੋਟਰ ਹਨ ਅਤੇ ਡੋਰ ਟੂ ਡੋਰ ਪ੍ਰਚਾਰ ਕਰਨ ਦੇ ਲਈ ਉਮੀਦਵਾਰ ਰਾਤ ਨੂੰ ਸਮੇਂ ਕੱਢ ਰਹੇ ਨੇ ਅਤੇ ਕੜਾਕੇ ਦੀ ਠੰਢ ਦੇ ਵਿੱਚ ਪ੍ਰਚਾਰ ਕਰ ਰਹੇ ਹਨ।
ਜਿੱਤ ਦਾ ਕੀਤਾ ਦਾਅਵਾ (ETV BHARAT PUNJAB (ਰਿਪੋਟਰ,ਲੁਧਿਆਣਾ)) ਡੋਰ ਟੂ ਡੋਰ ਪ੍ਰਚਾਰ
ਲੁਧਿਆਣਾ ਦੇ ਵਾਰਡ ਨੰਬਰ 56 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਰਹੇ ਤਨਵੀਰ ਧਾਲੀਵਾਲ ਇਸ ਵਾਰ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਚੋਣ ਲੜ ਰਹੇ ਹਨ। ਉਹਨਾਂ ਕੁੱਝ ਸਮੇਂ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਸੀ ਅਤੇ ਹੁਣ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ, ਉਹਨਾਂ ਵੱਲੋਂ ਜਿੱਥੇ ਮਹਿਲਾਵਾਂ ਨੂੰ ਪ੍ਰਚਾਰ ਲਈ ਵੱਖਰੀ ਕਮਾਨ ਸੰਭਾਲੀ ਗਈ ਹੈ। ਉੱਥੇ ਹੀ ਦੂਜੇ ਪਾਸੇ ਖੁਦ ਵੀ ਸ਼ਾਮ ਦੇ ਸਮੇਂ ਦਫਤਰੀ ਕੰਮਕਾਜ ਤੋਂ ਆਉਣ ਵਾਲੇ ਵੋਟਰਾਂ ਦੇ ਨਾਲ ਰਾਬਤਾ ਕਾਇਮ ਕਰਨ ਲਈ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਰਿਹਾ ਹੈ।
ਲੋਕ ਦੇਣਗੇ ਸਾਥ
ਸਾਬਕਾ ਕੌਂਸਲਰ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਤਨਵੀਰ ਧਾਲੀਵਾਲ ਨੇ ਕਿਹਾ ਕਿ ਸਮਾਂ ਜ਼ਰੂਰ ਘੱਟ ਮਿਲਿਆ ਹੈ ਪਰ ਉਹਨਾਂ ਨੇ ਜੋ ਵਾਰਡ ਦੇ ਵਿੱਚ ਕੰਮ ਕੀਤੇ ਹਨ, ਉਸ ਨੂੰ ਲੈ ਕੇ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਲੋਕੀ ਜ਼ਰੂਰ ਉਨ੍ਹਾਂ ਦੀ ਹਿਮਾਇਤ ਕਰਨਗੇ ਅਤੇ ਮੁੜ ਤੋਂ ਵਿਸ਼ਵਾਸ ਜਤਾਉਣਗੇ। ਉਨ੍ਹਾਂ ਕਿਹਾ ਕਿ ਜਦੋਂ ਸੱਤਾ ਦੇ ਵਿੱਚ ਸਰਕਾਰ ਹੋਵੇ ਤਾਂ ਇਸ ਦਾ ਕਾਫੀ ਫਾਇਦਾ ਹੁੰਦਾ ਹੈ, ਉਨ੍ਹਾਂ ਕਿਹਾ ਕਿ ਇਲਾਕੇ ਦੇ ਐਮਐਲਏ ਵੀ ਆਮ ਆਦਮੀ ਪਾਰਟੀ ਦੇ ਹਨ ਅਤੇ ਪੰਜਾਬ ਦੇ ਵਿੱਚ ਸਰਕਾਰ ਵੀ 'ਆਪ' ਦੀ ਹੈ ਜਿਸ ਦਾ ਉਹਨਾਂ ਨੂੰ ਫਾਇਦਾ ਹੋਵੇਗਾ। ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਉਹ ਅਕਾਲੀ ਦਲ ਦੇ ਕੌਂਸਲਰ ਰਹੇ ਅਤੇ ਕਈ ਅਜਿਹੇ ਪ੍ਰੋਜੈਕਟ ਪੂਰੇ ਨਹੀਂ ਹੋਏ ਪਰ ਇਸ ਵਾਰ ਉਹਨਾਂ ਨੂੰ ਉਮੀਦ ਹੈ ਕਿ ਜਿੰਨੇ ਵੀ ਪ੍ਰੋਜੈਕਟ ਹਨ ਉਹ ਪੂਰੇ ਹੋਣਗੇ।