ਚੰਡੀਗੜ੍ਹ:ਪੈਰਿਸ ਓਲੰਪਿਕ ਦੇ ਚੌਥੇ ਦਿਨ ਹਰਿਆਣਾ ਦੇ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਸਰਬਜੋਤ ਸਿੰਘ ਨੇ 10 ਮੀਟਰ ਏਅਰ ਪਿਸਟਲ ਮਿਕਸਡ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਇਸ ਨਾਲ ਭਾਰਤ ਨੂੰ ਮੈਡਲ ਮਿਲ ਗਏ ਹਨ। ਦੋਵੇਂ ਤਮਗੇ ਕਾਂਸੀ ਦੇ ਹਨ। ਪਹਿਲਾ ਤਮਗਾ ਮਨੂ ਭਾਕਰ ਨੇ ਸਿੰਗਲ ਈਵੈਂਟ ਵਿੱਚ ਜਿੱਤਿਆ ਸੀ। ਹੁਣ ਉਸ ਨੇ ਅੰਬਾਲਾ ਦੇ ਸਰਬਜੋਤ ਸਿੰਘ ਨਾਲ ਮਿਲ ਕੇ ਇਹ ਜਿੱਤ ਹਾਸਲ ਕੀਤੀ ਹੈ।
ਓਲੰਪਿਕ 'ਚ ਹਰਿਆਣਾ ਦਾ 'ਡਬਲ ਧਮਾਕਾ', ਮਨੂ ਭਾਕਰ ਤੇ ਸਰਬਜੋਤ ਸਿੰਘ ਦੀ ਜੋੜੀ ਨੇ ਜਿੱਤਿਆ ਕਾਂਸੀ ਦਾ ਤਗਮਾ - Manu Bhaker
Manu Bhaker In Paris Olympics 2024:ਓਲੰਪਿਕ 'ਚ ਹਰਿਆਣਾ ਦਾ ਜਲਵਾ ਵੇਖਣ ਨੂੰ ਮਿਲ ਰਿਹਾ। ਨਿਸ਼ਾਨੇਬਾਜ਼ੀ ਵਿੱਚ ਹਰਿਆਣਾ ਨੇ ਡਬਲ ਧਮਾਕਾ ਕਰਦਿਆਂ ਇਤਿਹਾਸ ਰਚ ਦਿੱਤਾ ਹੈ। ਮਨੂ ਭਾਕਰ ਅਤੇ ਸਰਬਜੋਤ ਸਿੰਘ ਦੀ ਜੋੜੀ ਨੇ 10 ਮੀਟਰ ਏਅਰ ਪਿਸਟਲ ਮਿਕਸਡ 'ਚ ਕਾਂਸੀ ਦਾ ਤਗਮਾ ਜਿੱਤਿਆ ਹੈ।
Published : Jul 30, 2024, 1:46 PM IST
|Updated : Jul 30, 2024, 1:57 PM IST
ਅੰਬਾਲਾ ਤੋਂ ਆਇਆ ਸਰਬਜੋਤ ਸਿੰਘ: ਭਾਰਤ ਦਾ ਧਾਕੜ ਨਿਸ਼ਾਨੇਬਾਜ਼ ਸਰਬਜੋਤ ਸਿੰਘ ਹਰਿਆਣਾ ਰਹਿਣ ਵਾਲਾ ਹੈ। ਉਹ ਇਸ ਸਮੇਂ ਦੇ ਅੰਬਾਲਾ ਦੇ ਬਰਾੜਾ ਬਲਾਕ ਦੇ ਪਿੰਡ ਢੀਂਹ ਵਿੱਚ ਰਹਿ ਰਿਹਾ ਹੈ। ਉਹ ਕਿਸਾਨ ਜਤਿੰਦਰ ਸਿੰਘ ਅਤੇ ਮਾਂ ਹਰਦੀਪ ਕੌਰ ਦਾ ਪੁੱਤਰ ਹੈ। ਉਸਨੇ ਡੀਏਵੀ ਕਾਲਜ, ਸੈਕਟਰ 10, ਚੰਡੀਗੜ੍ਹ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ। ਉਸ ਨੇ ਕੇਂਦਰੀ ਫੀਨਿਕਸ ਕਲੱਬ, ਅੰਬਾਲਾ ਕੈਂਟ ਵਿਖੇ ਕੋਚ ਅਭਿਸ਼ੇਕ ਰਾਣਾ ਏ.ਆਰ. ਸ਼ੂਟਿੰਗ ਅਕੈਡਮੀ ਤੋਂ ਸਿਖਲਾਈ ਲਈ ਹੈ। ਇੱਕ ਸਧਾਰਣ ਪਰਿਵਾਰ ਵਿੱਚੋਂ ਆਉਣ ਵਾਲੇ ਸਰਬਜੋਤ ਸਿੰਘ ਨੂੰ ਉਸ ਦੇ ਮਾਤਾ-ਪਿਤਾ ਨੇ ਹਮੇਸ਼ਾ ਹੀ ਸ਼ੂਟਿੰਗ ਕਰਨ ਲਈ ਪ੍ਰੇਰਿਤ ਕੀਤਾ ਸੀ, ਜਿਸ ਦੇ ਨਤੀਜੇ ਵਜੋਂ ਉਹ ਅੱਜ ਇਸ ਮੁਕਾਮ ਤੱਕ ਪਹੁੰਚਿਆ ਹੈ। ਬਚਪਨ ਤੋਂ ਹੀ ਉਸ ਨੂੰ ਖੇਡਾਂ ਦਾ ਸ਼ੌਕ ਸੀ ਅਤੇ ਉਸ ਨੇ ਆਪਣੇ ਸਕੂਲੀ ਦਿਨਾਂ ਤੋਂ ਹੀ ਸ਼ੂਟਿੰਗ ਸ਼ੁਰੂ ਕੀਤੀ ਸੀ ਅਤੇ ਹੁਣ ਤੱਕ ਸਰਬਜੋਤ ਸਿੰਘ ਨੇ ਸ਼ੂਟਿੰਗ ਵਿੱਚ ਕਈ ਮੈਡਲ ਜਿੱਤੇ ਹਨ।
- ਮਨਿਕਾ ਬੱਤਰਾ ਨੇ ਰਚਿਆ ਇਤਿਹਾਸ,ਪੈਰਿਸ ਓਲੰਪਿਕ 2024 'ਚ ਟੇਬਲ ਟੈਨਿਸ ਅੰਦਰ ਰਾਊਂਡ ਆਫ 16 ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਬਣੀ - Paris Olympics 2024
- ਭਾਰਤੀ ਬੌਕਸਰ ਲਵਲੀਨਾ ਬੋਰਗੋਹੇਨ ਕੋਲ ਇਤਿਹਾਸ ਰਚਣ ਦਾ ਮੌਕਾ, ਕਰਨਾ ਪਵੇਗਾ ਵੱਡੀਆਂ ਚੁਣੌਤੀਆਂ ਨੂੰ ਪਾਰ - Paris Olympics 2024
- ਜਾਣੋ ਕੌਣ ਹੈ ਸ਼ੂਟਰ ਸਰਬਜੋਤ ਸਿੰਘ, ਪੈਰਿਸ ਓਲੰਪਿਕ 'ਚ ਹੁਣ ਤੱਕ ਸਰਬਜੋਤ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ - WHO IS SARABJOT SINGH
ਮਨੂ ਭਾਕਰ ਬਣੀ ਨਵੀਂ ਸਟਾਰ: ਇਸ ਤੋਂ ਇਲਾਵਾ ਪੈਰਿਸ ਓਲੰਪਿਕ 2024 'ਚ ਭਾਰਤ ਲਈ ਹੁਣ ਤੱਕ ਦੋ ਤਮਗੇ ਜਿੱਤਣ ਵਾਲੀ ਮਨੂ ਭਾਕਰ ਦੇ ਪ੍ਰਸ਼ੰਸਕਾਂ ਦੀ ਸੂਚੀ ਰਾਤੋ-ਰਾਤ ਵਧ ਗਈ ਹੈ। ਮਨੂ ਨੇ ਪੈਰਿਸ ਓਲੰਪਿਕ ਦੇ ਦੂਜੇ ਦਿਨ 28 ਜੁਲਾਈ (ਐਤਵਾਰ) ਨੂੰ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਵਿਅਕਤੀਗਤ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਗ਼ਮਾ ਜਿੱਤਿਆ। ਉਦੋਂ ਤੋਂ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਫਾਲੋਅਰਜ਼ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ।