ਵਰਧਮਾਨ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਬੀਸੀਸੀਆਈ ਸਕੱਤਰ ਸੌਰਵ ਗਾਂਗੁਲੀ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਗਾਂਗੁਲੀ ਦੀ ਕਾਰ ਨੂੰ ਇੱਕ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਇਹ ਹਾਦਸਾ ਦੁਰਗਾਪੁਰ ਐਕਸਪ੍ਰੈੱਸ ਵੇਅ 'ਤੇ ਵੀਰਵਾਰ ਰਾਤ ਨੂੰ ਵਾਪਰਿਆ, ਜਿਸ 'ਚ ਸੌਰਵ ਗਾਂਗੁਲੀ ਵਾਲ਼-ਵਾਲ਼ ਬਚ ਗਏ। ਸੂਤਰਾਂ ਦੀ ਮੰਨੀਏ ਤਾਂ ਉਹ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ।
ਹਾਦਸੇ ਤੋਂ ਬਾਅਦ ਕਿਵੇਂ ਹੈ ਸੌਰਵ ਗਾਂਗੁਲੀ ਦੀ ਹਾਲਤ?
ਮੀਡੀਆ ਰਿਪੋਰਟਾਂ ਮੁਤਾਬਕ ਇਸ ਕਾਰ ਹਾਦਸੇ 'ਚ ਸੌਰਵ ਗਾਂਗੁਲੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਜਦੋਂ ਗਾਂਗੁਲੀ ਆਪਣੇ ਵਾਹਨਾਂ ਦੇ ਕਾਫਲੇ ਨਾਲ ਕਿਸੇ ਸਮਾਗਮ ਲਈ ਜਾ ਰਹੇ ਸਨ ਤਾਂ ਹਾਈਵੇਅ 'ਤੇ ਅਚਾਨਕ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਪਰ ਇਸ ਦੇ ਡਰਾਈਵਰ ਨੇ ਸਮੇਂ 'ਤੇ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਸਾਬਕਾ ਕ੍ਰਿਕਟਰ ਨੂੰ ਕੋਈ ਨੁਕਸਾਨ ਨਹੀਂ ਹੋਇਆ। ਉਹ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਸ ਦੇ ਨਾਲ ਹੀ ਉਸ ਦੇ ਕਾਫਲੇ 'ਚ ਸਵਾਰ ਲੋਕਾਂ ਦੀਆਂ ਗੱਡੀਆਂ ਵੀ ਆਪਸ 'ਚ ਟਕਰਾ ਗਈਆਂ ਪਰ ਕੋਈ ਜ਼ਖਮੀ ਨਹੀਂ ਹੋਇਆ।