ਮੁੱਲਾਂਪੁਰ:ਗੁਜਰਾਤ ਟਾਈਟਨਸ ਨੇ IPL-2024 ਵਿੱਚ ਆਪਣੀ ਚੌਥੀ ਜਿੱਤ ਦਰਜ ਕੀਤੀ ਹੈ। ਟੀਮ ਨੇ ਮੌਜੂਦਾ ਸੈਸ਼ਨ ਦੇ 36ਵੇਂ ਮੈਚ ਵਿੱਚ ਪੰਜਾਬ ਕਿੰਗਜ਼ ਨੂੰ 3 ਵਿਕਟਾਂ ਨਾਲ ਹਰਾਇਆ। ਪੰਜਾਬ ਦੀ ਟੀਮ ਸੀਜ਼ਨ ਵਿੱਚ ਲਗਾਤਾਰ ਚੌਥਾ ਮੈਚ ਹਾਰੀ ਹੈ।
42 ਦੌੜਾਂ ਬਣਾ ਕੇ ਆਲ ਆਊਟ ਪੰਜਾਬ ਕਿੰਗਜ਼: ਪੀਬੀਕੇਐਸ ਨੇ ਘਰੇਲੂ ਮੈਦਾਨ ਮੁੱਲਾਂਪੁਰ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ 20 ਓਵਰਾਂ ਵਿੱਚ 142 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਜੀਟੀ ਨੇ 143 ਦੌੜਾਂ ਦਾ ਟੀਚਾ 19.1 ਓਵਰਾਂ ਵਿੱਚ 7 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਸਾਈ ਕਿਸ਼ੋਰ ਪਲੇਅਰ ਆਫ਼ ਦਾ ਮੈਚ ਰਿਹਾ। ਉਸ ਨੇ 4 ਓਵਰਾਂ 'ਚ 33 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਪੰਜਾਬ ਲਈ ਪ੍ਰਭਸਿਮਰਨ ਸਿੰਘ ਨੇ ਸਭ ਤੋਂ ਵੱਧ 35 ਦੌੜਾਂ ਬਣਾਈਆਂ। ਹਰਪ੍ਰੀਤ ਬਰਾੜ ਨੇ 29 ਦੌੜਾਂ ਅਤੇ ਸੈਮ ਕੁਰਨ ਨੇ 20 ਦੌੜਾਂ ਦਾ ਯੋਗਦਾਨ ਪਾਇਆ। ਸਾਈ ਕਿਸ਼ੋਰ ਨੇ 4 ਵਿਕਟਾਂ ਹਾਸਲ ਕੀਤੀਆਂ। ਮੋਹਿਤ ਸ਼ਰਮਾ ਅਤੇ ਨੂਰ ਅਹਿਮਦ ਨੇ ਵੀ 2-2 ਵਿਕਟਾਂ ਲਈਆਂ।
ਗੁਜਰਾਤ 8 ਅੰਕਾਂ ਨਾਲ 6ਵੇਂ ਸਥਾਨ 'ਤੇ:ਇਸ ਜਿੱਤ ਨਾਲ ਗੁਜਰਾਤ ਦੀ ਟੀਮ ਮੌਜੂਦਾ ਸੈਸ਼ਨ ਦੀ ਅੰਕ ਸੂਚੀ ਵਿੱਚ ਛੇਵੇਂ ਸਥਾਨ ’ਤੇ ਆ ਗਈ ਹੈ। ਟੀਮ ਨੇ ਹੁਣ ਤੱਕ 8 ਮੈਚ ਖੇਡੇ ਹਨ, ਜਿਨ੍ਹਾਂ 'ਚੋਂ ਟੀਮ ਨੇ ਚਾਰ ਜਿੱਤੇ ਹਨ ਅਤੇ ਚਾਰ ਹਾਰੇ ਹਨ। ਦੂਜੇ ਪਾਸੇ ਪੰਜਾਬ 8 ਮੈਚਾਂ 'ਚੋਂ 6 ਹਾਰ ਕੇ ਨੌਵੇਂ ਸਥਾਨ 'ਤੇ ਹੈ। ਪੰਜਾਬ ਦੇ ਖਾਤੇ 'ਚ 4 ਅੰਕ ਹਨ।