ਨਵੀਂ ਦਿੱਲੀ: ਪਾਕਿਸਤਾਨ ਦੇ ਨੌਜਵਾਨ ਤੇਜ਼ ਗੇਂਦਬਾਜ਼ ਇਹਸਾਨਉੱਲ੍ਹਾ ਨੇ ਹਾਲ ਹੀ 'ਚ ਪਬਲਿਕ ਡਿਜੀਟਲ ਨਿਊਜ਼ ਪੋਡਕਾਸਟ 'ਤੇ ਆਪਣੇ ਬਿਆਨ ਨਾਲ ਕ੍ਰਿਕਟ ਜਗਤ 'ਚ ਬਹਿਸ ਛੇੜ ਦਿੱਤੀ ਹੈ, ਜਿੱਥੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਨਸੀਮ ਸ਼ਾਹ ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨਾਲੋਂ ਬਿਹਤਰ ਗੇਂਦਬਾਜ਼ ਹਨ।
ਨਸੀਮ ਸ਼ਾਹ ਜਸਪ੍ਰੀਤ ਬੁਮਰਾਹ ਨਾਲੋਂ ਬਿਹਤਰ ਗੇਂਦਬਾਜ਼
ਇਹਸਾਨਉੱਲ੍ਹਾ ਨੇ ਪੋਡਕਾਸਟ 'ਤੇ ਕਿਹਾ, 'ਜੇਕਰ ਮੈਂ ਬੁਮਰਾਹ ਦੀ ਤੁਲਨਾ ਕਰਦਾ ਹਾਂ ਤਾਂ ਨਸੀਮ ਸ਼ਾਹ ਬੁਮਰਾਹ ਤੋਂ ਬਿਹਤਰ ਗੇਂਦਬਾਜ਼ ਹੈ।' ਉਨ੍ਹਾਂ ਕਿਹਾ, ‘ਨਸੀਮ ਸ਼ਾਹ 2021 (2022) ਵਿਸ਼ਵ ਕੱਪ ਵਿੱਚ ਵੀ ਅਜਿਹਾ ਹੀ ਪ੍ਰਦਰਸ਼ਨ ਕਰ ਰਹੇ ਸਨ। ਕੋਈ ਇੱਕ ਸਾਲ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਨਹੀਂ ਕਰਦਾ ਹੈ ਤਾਂ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਹੈ। ਫਿਰ ਵੀ ਨਸੀਮ ਸ਼ਾਹ ਉਨ੍ਹਾਂ ਤੋਂ ਬਿਹਤਰ ਹੈ'।
ਸੋਸ਼ਲ ਮੀਡੀਆ 'ਤੇ ਛਿੜ ਗਈ ਬਹਿਸ
ਇਹਸਾਨਉੱਲ੍ਹਾ ਦੇ ਇਸ ਬਿਆਨ ਨੇ ਸੋਸ਼ਲ ਮੀਡੀਆ 'ਤੇ ਕਾਫੀ ਹੰਗਾਮਾ ਹੋਇਆ ਹੈ ਅਤੇ ਕਈ ਲੋਕਾਂ ਨੇ ਉਨ੍ਹਾਂ ਦੇ ਬਿਆਨ ਦੀ ਸਖਤ ਆਲੋਚਨਾ ਕੀਤੀ ਹੈ। ਇਹਸਾਨਉੱਲ੍ਹਾ ਦੀ ਤਿੱਖੀ ਆਲੋਚਨਾ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, 'ਕੋਈ ਵੀ ਕੁਝ ਨਾ ਕੁਝ ਕਹਿੰਦਾ ਰਹਿੰਦਾ ਹੈ। ਪਾਕਿਸਤਾਨ ਤੋਂ ਬਾਹਰ ਇਹਸਾਨਉੱਲ੍ਹਾ ਨੂੰ ਕੌਣ ਜਾਣਦਾ ਹੈ'।
ਇਸ ਦੇ ਨਾਲ ਹੀ ਇਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ, ਇਹ ਅਜਿਹਾ ਹੈ ਜਿਵੇਂ ਇਹ ਕਹਿਣਾ ਕਿ ਸਾਈਕਲ ਫੇਰਾਰੀ ਨਾਲੋਂ ਜਿਆਦਾ ਤੇਜ਼ ਹੈ ਕਿਉਂਕਿ ਇਸ ਦੇ ਪਹੀਏ ਜ਼ਿਆਦਾ ਘੁੰਮਦੇ ਹਨ! ਬੁਮਰਾਹ ਸਿਰਫ ਗੇਂਦਬਾਜ਼ੀ ਹੀ ਨਹੀਂ ਕਰਦੇ, ਉਹ ਆਪਣੇ ਸਟੀਕ ਯਾਰਕਰਾਂ ਨਾਲ ਕ੍ਰਿਕਟ ਸਮੀਕਰਨਾਂ ਨੂੰ ਹੱਲ ਕਰਦੇ ਹਨ। ਪਰ, ਨਸੀਮ ਨੂੰ ਹਾਈਪ ਲਈ ਵਧਾਈ, ਹਰ ਟੀਮ ਨੂੰ ਇੱਕ ਹਾਈਪ ਮੈਨ ਦੀ ਜ਼ਰੂਰਤ ਹੈ'!
ਜਸਪ੍ਰੀਤ ਬੁਮਰਾਹ ਬਨਾਮ ਨਸੀਮ ਸ਼ਾਹ
ਤੁਹਾਨੂੰ ਦੱਸ ਦਈਏ ਕਿ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਬੁਮਰਾਹ ਆਪਣੇ ਸਹੀ ਯਾਰਕਰ ਅਤੇ ਦਬਾਅ ਵਿੱਚ ਵਧੀਆ ਪ੍ਰਦਰਸ਼ਨ ਕਰਨ ਦੀ ਸਮਰੱਥਾ ਲਈ ਜਾਣੇ ਜਾਂਦੇ ਹਨ। ਉਹ ਸਾਰੇ ਫਾਰਮੈਟਾਂ ਵਿੱਚ ਭਾਰਤ ਲਈ ਮਹੱਤਵਪੂਰਨ ਗੇਂਦਬਾਜ਼ ਰਹੇ ਹਨ। ਦੂਜੇ ਪਾਸੇ, ਨਸੀਮ ਸ਼ਾਹ ਨੇ ਆਪਣੀ ਤੇਜ਼ ਰਫ਼ਤਾਰ ਅਤੇ ਸਵਿੰਗ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਜੋ ਬਹੁਤ ਛੋਟੀ ਉਮਰ ਵਿੱਚ ਪਾਕਿਸਤਾਨ ਲਈ ਮਹੱਤਵਪੂਰਨ ਗੇਂਦਬਾਜ਼ ਬਣ ਗਏ ਹਨ, ਜਿੰਨ੍ਹਾਂ ਨੇ ਪਾਕਿਸਤਾਨ ਨੂੰ ਕਈ ਮੈਚ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।