ਨਵੀਂ ਦਿੱਲੀ: ਪਾਕਿਸਤਾਨ ਚੈਂਪੀਅਨਸ ਟਰਾਫੀ 2025 ਲਈ ਲਗਾਤਾਰ ਤਿਆਰੀਆਂ ਕਰ ਰਿਹਾ ਹੈ। ਇਸ ਟੂਰਨਾਮੈਂਟ ਦੀ ਮੇਜ਼ਬਾਨੀ ਪਾਕਿਸਤਾਨ ਅਗਲੇ ਸਾਲ ਫਰਵਰੀ 'ਚ ਕਰੇਗਾ। ਇਸ ਦੇ ਲਈ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਪੈਸੇ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ 'ਚ ਪੈਸੇ ਬਚਾਉਣ ਲਈ ਪੀਸੀਬੀ ਨੇ ਨਵੀਆਂ ਫਲੱਡ ਲਾਈਟਾਂ ਨੂੰ ਖਰੀਦਣ ਦੀ ਬਜਾਏ ਕਿਰਾਏ 'ਤੇ ਲੈਣ ਦਾ ਫੈਸਲਾ ਕੀਤਾ ਹੈ।
ਪਾਕਿਸਤਾਨ ਨੂੰ ਚੈਂਪੀਅਨ ਟਰਾਫੀ ਲਈ ਨਵੀਆਂ ਫਲੱਡ ਲਾਈਟਾਂ ਲਗਾਉਣੀਆਂ ਹਨ ਅਤੇ ਉਹ ਇਸ ਦੀ ਯੋਜਨਾ ਬਣਾ ਰਿਹਾ ਹੈ। ਪੈਸੇ ਬਚਾਉਣ ਲਈ ਪਾਕਿਸਤਾਨ ਕ੍ਰਿਕਟ ਬੋਰਡ ਨੇ ਨਵੀਂ ਫਲੱਡ ਲਾਈਟਾਂ ਖਰੀਦਣ ਦੀ ਬਜਾਏ ਉਨ੍ਹਾਂ ਨੂੰ ਇਕ ਸਾਲ ਲਈ ਕਿਰਾਏ 'ਤੇ ਲੈਣ ਦਾ ਫੈਸਲਾ ਕੀਤਾ ਹੈ। ਪੀਸੀਬੀ ਨੇ ਕਰਾਚੀ ਅਤੇ ਲਾਹੌਰ ਦੇ ਮੈਦਾਨਾਂ ਲਈ ਫਲੱਡ ਲਾਈਟਾਂ ਨੂੰ ਇਕ ਸਾਲ ਲਈ ਕਿਰਾਏ 'ਤੇ ਲੈਣ ਲਈ ਟੈਂਡਰ ਮੰਗੇ ਹਨ। ਇਸ ਤੋਂ ਇਲਾਵਾ ਸਥਾਨਕ ਮੀਡੀਆ ਨੇ ਦੱਸਿਆ ਕਿ ਕਰਾਚੀ ਅਤੇ ਲਾਹੌਰ ਦੇ ਮੈਦਾਨਾਂ ਵਿਚ ਪਹਿਲਾਂ ਤੋਂ ਹੀ ਲਗਾਈਆਂ ਗਈਆਂ ਪੁਰਾਣੀਆਂ ਫਲੱਡ ਲਾਈਟਾਂ ਨੂੰ ਹਟਾ ਕੇ ਕਵੇਟਾ ਅਤੇ ਰਾਵਲਪਿੰਡੀ ਦੇ ਸਟੇਡੀਅਮਾਂ ਵਿਚ ਲਗਾਇਆ ਜਾ ਰਿਹਾ ਹੈ।