ਨਵੀਂ ਦਿੱਲੀ: ਦੋ ਕੱਟੜ ਵਿਰੋਧੀ ਆਸਟ੍ਰੇਲੀਆ ਅਤੇ ਇੰਗਲੈਂਡ ਵਿਚਾਲੇ ਵਨਡੇ ਸੀਰੀਜ਼ ਖੇਡੀ ਜਾ ਰਹੀ ਹੈ। ਇਸ ਸੀਰੀਜ਼ 'ਚ ਦੋਵੇਂ ਟੀਮਾਂ ਇਕ-ਦੂਜੇ ਨੂੰ ਸਖਤ ਟੱਕਰ ਦੇ ਰਹੀਆਂ ਹਨ ਅਤੇ ਪੰਜ ਮੈਚਾਂ ਦੀ ਸੀਰੀਜ਼ 'ਚ ਫਿਲਹਾਲ 2-2 ਨਾਲ ਬਰਾਬਰੀ 'ਤੇ ਹਨ। ਆਖਰੀ ਫਾਈਨਲ ਮੈਚ ਤੈਅ ਕਰੇਗਾ ਕਿ ਕਿਹੜੀ ਟੀਮ ਸੀਰੀਜ਼ ਜਿੱਤੇਗੀ।
ਦੋਵਾਂ ਟੀਮਾਂ ਵਿਚਾਲੇ ਖੇਡੇ ਗਏ ਇਸ ਮੈਚ 'ਚ ਮਿਸ਼ੇਲ ਸਟਾਰਕ ਦੀ ਬੁਰੀ ਤਰ੍ਹਾਂ ਕੁਟਾਈ ਹੋਈ ਹੈ। ਮੀਂਹ ਕਾਰਨ ਇਹ ਮੈਚ 39 ਓਵਰਾਂ ਦਾ ਖੇਡਿਆ ਗਿਆ। ਇਸ ਮੈਚ 'ਚ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 5 ਵਿਕਟਾਂ ਗੁਆ ਕੇ 312 ਦੌੜਾਂ ਬਣਾਈਆਂ। ਇਸ ਮੈਚ ਦੇ ਆਖਰੀ ਓਵਰ 'ਚ ਇੰਗਲੈਂਡ ਦੇ ਲਿਆਮ ਲਿਵਿੰਗਸਟੋਨ ਨੇ ਸਟਾਰਕ ਦੇ ਗੇਂਦਬਾਜ਼ੀ ਦੌਰਾਨ ਇੱਕੋ ਓਵਰ ਵਿੱਚ 4 ਛੱਕੇ ਅਤੇ ਇੱਕ ਚੋਕਾ ਲਗਾ ਕੇ 28 ਦੌੜਾਂ ਜੋੜੀਆਂ ਜੋ ਕਿ ਆਪਣੇ ਆਪ ਵਿੱਚ ਇੱਕ ਕੀਰਤੀਮਾਨ ਹੈ।
ਉਸ ਨੇ ਪਹਿਲੀ ਗੇਂਦ 'ਤੇ ਛੱਕਾ ਮਾਰਿਆ, ਪਰ ਦੂਜੀ ਗੇਂਦ ਖਾਲੀ ਚਲੀ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਤੋਂ ਬਾਅਦ ਇਕ ਤਿੰਨ ਜ਼ਬਰਦਸਤ ਸ਼ਾਟ ਖੇਡ ਕੇ ਛੱਕਿਆਂ ਦੀ ਹੈਟ੍ਰਿਕ ਲਗਾਈ। ਲਿਵਿੰਗਸਟਨ ਨੇ ਆਖਰੀ ਗੇਂਦ 'ਤੇ ਚੌਕਾ ਲਗਾ ਕੇ ਮੈਚ ਦਾ ਅੰਤ ਕੀਤਾ। ਇਸ ਮਹਿੰਗੇ ਓਵਰ ਤੋਂ ਬਾਅਦ ਸਟਾਰਕ ਆਸਟ੍ਰੇਲੀਆ ਲਈ ਇਕ ਓਵਰ 'ਚ ਸਭ ਤੋਂ ਵੱਧ ਦੌੜਾਂ ਦੇਣ ਵਾਲੇ ਖਿਡਾਰੀ ਬਣ ਗਏ ਹਨ। ਸਟਾਰਕ ਨੇ ਬਿਨਾਂ ਕੋਈ ਵਿਕਟ ਲਏ 8 ਓਵਰਾਂ ਵਿੱਚ 70 ਦੌੜਾਂ ਦਿੱਤੀਆਂ।
ਕੰਗਾਰੂ ਗੇਂਦਬਾਜ਼ਾਂ ਅਤੇ ਇੰਗਲਿਸ਼ ਬੱਲੇਬਾਜ਼ਾਂ ਵਿਚਾਲੇ ਆਖਰੀ ਮੈਚ 29 ਸਤੰਬਰ ਨੂੰ ਖੇਡਿਆ ਜਾਵੇਗਾ। ਇਸ ਮੈਚ 'ਚ ਦੋਵੇਂ ਟੀਮਾਂ ਸੀਰੀਜ਼ ਜਿੱਤਣਾ ਚਾਹੁਣਗੀਆਂ। ਦੋਵਾਂ ਦੇ ਨਾਂ ਇਸ ਸਮੇਂ 2-2 ਮੈਚ ਹਨ। ਆਸਟਰੇਲੀਆ ਨੇ ਪਹਿਲੇ ਦੋ ਮੈਚ ਜਿੱਤੇ ਸਨ, ਜਦੋਂ ਕਿ ਪਿਛਲੇ ਦੋ ਮੈਚਾਂ ਵਿੱਚ ਇੰਗਲੈਂਡ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਆਸਟਰੇਲੀਆ ਨੂੰ ਹਰਾਇਆ ਸੀ।