ਚੇਨਈ:ਆਈਪੀਐਲ 2024 ਦਾ ਫਾਈਨਲ ਮੈਚ ਅੱਜ ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਖੇਡਿਆ ਜਾਣਾ ਹੈ। ਇਹ ਮੈਚ ਅੱਜ ਸ਼ਾਮ 7:30 ਵਜੇ ਤੋਂ ਐਮਏ ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਤਾਕਤਵਰ ਹਨ, ਇਸ ਲਈ ਦੋਵਾਂ ਵਿਚਾਲੇ ਉੱਚ ਸਕੋਰ ਵਾਲੇ ਮੈਚ ਦੀ ਉਮੀਦ ਹੈ। ਕੋਲਕਾਤਾ ਨੇ ਕੁਆਲੀਫਾਇਰ-1 ਵਿੱਚ ਹੈਦਰਾਬਾਦ ਨੂੰ ਹਰਾ ਕੇ ਫਾਈਨਲ ਵਿੱਚ ਸਿੱਧੀ ਟਿਕਟ ਹਾਸਲ ਕੀਤੀ ਸੀ। ਅਜਿਹੇ 'ਚ ਇਸ ਮੈਚ ਲਈ ਕੇਕੇਆਰ ਦਾ ਆਤਮਵਿਸ਼ਵਾਸ ਵਧਿਆ ਹੈ। ਇਸ ਮੈਚ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਅੱਜ ਚੇਨਈ ਵਿੱਚ ਮੌਸਮ ਕਿਹੋ ਜਿਹਾ ਰਹੇਗਾ।
IPL 2024 ਦੇ ਫਾਈਨਲ 'ਚ ਮੀਂਹ ਬਣੇਗਾ ਖਲਨਾਇਕ, ਜਾਣੋ ਚੇਨਈ 'ਚ ਅੱਜ ਕਿਵੇਂ ਰਹੇਗਾ ਮੌਸਮ? - KKR VS SRH WEATHER REPORT - KKR VS SRH WEATHER REPORT
KKR vs SRH Final Weather Report: IPL 2024 ਦਾ ਫਾਈਨਲ ਮੈਚ ਅੱਜ ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਖੇਡਿਆ ਜਾਵੇਗਾ। ਐੱਮ ਏ ਚਿਦੰਬਰਮ ਸਟੇਡੀਅਮ, ਚੇਨਈ ਵਿਖੇ ਖੇਡੇ ਜਾਣ ਵਾਲੇ ਇਸ ਫਾਈਨਲ ਮੈਚ 'ਚ ਕੀ ਮੀਂਹ ਰੁਕਾਵਟ ਬਣ ਸਕਦਾ ਹੈ। ਜਾਣਨ ਲਈ ਪੜ੍ਹੋ ਪੂਰੀ ਖ਼ਬਰ...
Published : May 26, 2024, 10:22 AM IST
ਅੱਜ ਚੇਨਈ ਵਿੱਚ ਕਿਵੇਂ ਦਾ ਰਹੇਗਾ ਮੌਸਮ?: ਚੇਨਈ 'ਚ ਸ਼ਨੀਵਾਰ ਸ਼ਾਮ ਨੂੰ ਭਾਰੀ ਮੀਂਹ ਪਿਆ, ਜਿਸ ਕਾਰਨ ਕੇਕੇਆਰ ਦਾ ਅਭਿਆਸ ਸੈਸ਼ਨ ਪੂਰਾ ਨਹੀਂ ਹੋ ਸਕਿਆ। ਉਦੋਂ ਤੋਂ ਹੀ ਪ੍ਰਸ਼ੰਸਕਾਂ ਦੀ ਚਿੰਤਾ ਵਧ ਗਈ ਹੈ ਕਿ ਕਿਤੇ ਮੀਂਹ ਅੱਜ ਹੋਣ ਵਾਲੇ ਫਾਈਨਲ ਮੈਚ ਵਿੱਚ ਵਿਘਨ ਨਾ ਪਾ ਦੇਵੇ। ਇੱਥੇ ਸ਼ਨੀਵਾਰ ਨੂੰ ਬਿਨਾਂ ਕਿਸੇ ਭਵਿੱਖਬਾਣੀ ਦੇ ਮੀਂਹ ਪਿਆ। ਹਾਲਾਂਕਿ ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਅੱਜ ਦਾ ਮੀਂਹ ਫਾਈਨਲ ਮੈਚ ਨੂੰ ਖਰਾਬ ਨਹੀਂ ਕਰੇਗਾ। ਸ਼ਾਮ ਨੂੰ ਬੱਦਲ ਛਾਏ ਰਹਿਣਗੇ। ਸ਼ਾਮ 7:30 ਵਜੇ ਮੈਚ ਸ਼ੁਰੂ ਹੋਣ ਦੇ ਸਮੇਂ ਤਾਪਮਾਨ 23-26 ਡਿਗਰੀ ਸੈਲਸੀਅਸ ਰਹੇਗਾ। ਮੀਂਹ ਦੀ ਸੰਭਾਵਨਾ ਸਿਰਫ 3% ਹੈ। ਹਾਲਾਂਕਿ ਜੇਕਰ ਤ੍ਰੇਲ ਡਿੱਗਦੀ ਹੈ ਤਾਂ ਦੂਜੀ ਪਾਰੀ ਵਿੱਚ ਗੇਂਦਬਾਜ਼ੀ ਕਰਨਾ ਮੁਸ਼ਕਲ ਹੋਵੇਗਾ।
ਮੀਂਹ ਕਾਰਨ ਮੈਚ ਨਹੀਂ ਹੁੰਦਾ ਤਾਂ ਕੀ ਹੋਵੇਗਾ?:ਉਝ ਤਾਂ ਅੱਜ ਚੇਨਈ ਵਿੱਚ ਮੀਂਹ ਦੀ ਸੰਭਾਵਨਾ ਸਿਰਫ਼ 3% ਹੈ ਪਰ ਸ਼ਨੀਵਾਰ ਨੂੰ ਅਚਾਨਕ ਹੋਈ ਬਾਰਿਸ਼ ਨੇ ਪ੍ਰਸ਼ੰਸਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਅਜਿਹੇ 'ਚ ਸਵਾਲ ਇਹ ਹੈ ਕਿ ਅੱਜ ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਹੋਣ ਵਾਲੇ ਫਾਈਨਲ ਮੈਚ 'ਚ ਮੀਂਹ ਪੈਣ 'ਤੇ ਕੀ ਹੋਵੇਗਾ? ਤੁਹਾਨੂੰ ਦੱਸ ਦਈਏ ਕਿ ਪ੍ਰਬੰਧਕਾਂ ਨੇ ਫਾਈਨਲ ਮੈਚ ਲਈ ਰਾਖਵਾਂ ਦਿਨ ਰੱਖਿਆ ਹੈ। ਅਜਿਹੇ 'ਚ ਜੇਕਰ ਅੱਜ ਮੀਂਹ ਕਾਰਨ ਮੈਚ ਨਹੀਂ ਹੁੰਦਾ ਹੈ ਤਾਂ ਸੋਮਵਾਰ ਨੂੰ ਰਿਜ਼ਰਵ ਡੇਅ 'ਤੇ ਮੈਚ ਖੇਡਿਆ ਜਾਵੇਗਾ ਅਤੇ ਜੇਕਰ ਰਿਜ਼ਰਵ ਦਿਨ 'ਤੇ ਵੀ ਮੀਂਹ ਕਾਰਨ ਖੇਡ ਸੰਭਵ ਨਹੀਂ ਹੁੰਦੀ ਹੈ, ਤਾਂ ਅੰਕ ਸੂਚੀ ਵਿੱਚ ਸਿਖਰ 'ਤੇ ਰਹਿਣ ਵਾਲੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਨੂੰ ਜੇਤੂ ਐਲਾਨਿਆ ਜਾਵੇਗਾ।
- ਕੋਲਕਾਤਾ ਅਤੇ ਹੈਦਰਾਬਾਦ ਵਿਚਾਲੇ ਅੱਜ ਹੋਵੇਗਾ ਵੱਡਾ ਮੈਚ, ਜਾਣੋ ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 ਅਤੇ ਪਿੱਚ ਰਿਪੋਰਟ - IPL 2024 Final Match
- ਕੋਲਕਾਤਾ ਅਤੇ ਹੈਦਰਾਬਾਦ ਵਿਚਾਲੇ ਅੱਜ ਹੋਵੇਗਾ ਫਾਈਨਲ ਮੁਕਾਬਲਾ, ਦੋਵਾਂ ਟੀਮਾਂ ਦੇ ਇਨ੍ਹਾਂ ਅਹਿਮ ਖਿਡਾਰੀਆਂ 'ਤੇ ਹੋਣਗੀਆਂ ਨਜ਼ਰਾਂ - IPL 2024 Final
- ਜੋ ਨਿਲਾਮੀ ਵਿੱਚ ਕਾਵਿਆ ਮਾਰਨ ਦਾ ਉਡਾ ਰਹੇ ਸਨ ਮਜ਼ਾਕ , ਉਨ੍ਹਾਂ ਦੀ ਹੀ ਟੀਮ ਨੂੰ ਹਰਾ SRH ਪਹੁਚੀ ਫਾਈਨਲ 'ਚ - IPL 2024 Kavya Maran took revenge