ਨਵੀਂ ਦਿੱਲੀ:ਵੀਰਵਾਰ ਨੂੰ ਆਈਪੀਐਲ 2024 ਦਾ 41ਵਾਂ ਮੈਚ ਸਨਰਾਈਜ਼ਰਜ਼ ਹੈਦਰਾਬਾਦ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਗਿਆ। ਇਸ ਮੈਚ ਵਿੱਚ ਆਰਸੀਬੀ ਨੇ 35 ਦੌੜਾਂ ਨਾਲ ਜਿੱਤ ਦਰਜ ਕੀਤੀ ਅਤੇ ਲਗਾਤਾਰ 7 ਹਾਰਾਂ ਤੋਂ ਬਾਅਦ ਜਿੱਤ ਦਰਜ ਕੀਤੀ। ਇਸ ਮੈਚ 'ਚ ਪਹਿਲਾਂ ਖੇਡਦਿਆਂ ਆਰਸੀਬੀ ਨੇ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 206 ਦੌੜਾਂ ਬਣਾਈਆਂ। ਇਸ ਟੀਚੇ ਦਾ ਪਿੱਛਾ ਕਰਦਿਆਂ SRH ਦੀ ਟੀਮ 20 ਓਵਰਾਂ ਵਿੱਚ 8 ਵਿਕਟਾਂ ਗੁਆ ਕੇ 171 ਦੌੜਾਂ ਹੀ ਬਣਾ ਸਕੀ ਅਤੇ ਮੈਚ 35 ਦੌੜਾਂ ਨਾਲ ਹਾਰ ਗਈ। ਇਸ ਮੈਚ ਲਈ ਰਜਤ ਪਾਟੀਦਾਰ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਤਾਂ ਆਓ ਇਸ ਮੈਚ ਦੇ ਸਿਖਰਲੇ ਪਲਾਂ 'ਤੇ ਇਕ ਵਾਰ ਫਿਰ ਤੋਂ ਨਜ਼ਰ ਮਾਰੀਏ।
ਵਿਰਾਟ ਨੇ ਲਗਾਇਆ ਅਰਧ ਸੈਂਕੜਾ- ਇਸ ਮੈਚ 'ਚ ਵਿਰਾਟ ਕੋਹਲੀ ਨੇ RCB ਲਈ 43 ਗੇਂਦਾਂ 'ਚ 4 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 51 ਦੌੜਾਂ ਦੀ ਪਾਰੀ ਖੇਡੀ। ਇਹ ਉਨ੍ਹਾਂ ਦਾ ਸੀਜ਼ਨ ਦਾ ਤੀਜਾ ਅਰਧ ਸੈਂਕੜਾ ਹੈ।
ਪਾਟੀਦਾਰ ਨੇ ਕੀਤੀ ਛੱਕਿਆਂ ਦੀ ਬਰਸਾਤ -ਰਜਤ ਪਾਟੀਦਾਰ ਨੇ ਇਸ ਮੈਚ ਵਿੱਚ ਆਰਸੀਬੀ ਲਈ ਛੱਕਿਆਂ ਦੀ ਬਰਸਾਤ ਜਰ ਦਿੱਤੀ। ਉਨ੍ਹਾਂ ਨੇ 20 ਗੇਂਦਾਂ ਵਿੱਚ 2 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 250.00 ਦੀ ਸਟ੍ਰਾਈਕ ਰੇਟ ਨਾਲ 50 ਦੌੜਾਂ ਦੀ ਪਾਰੀ ਖੇਡੀ।