ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੀ ਮਹਿਲਾ ਚੋਣ ਕਮੇਟੀ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਅਤੇ ਦੱਖਣੀ ਅਫਰੀਕਾ ਦੀ ਮਹਿਲਾ ਟੀਮ ਵਿਚਾਲੇ ਹੋਣ ਵਾਲੀ ਸੀਰੀਜ਼ ਲਈ ਵੀਰਵਾਰ ਨੂੰ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਟੀਮ 13 ਜੂਨ ਤੋਂ 9 ਜੁਲਾਈ ਤੱਕ ਦੱਖਣੀ ਅਫਰੀਕਾ ਖਿਲਾਫ 1 ਟੈਸਟ, 3 ਵਨਡੇ ਅਤੇ 3 ਟੀ-20 ਮੈਚਾਂ ਦੀ ਸੀਰੀਜ਼ ਖੇਡਣ ਜਾ ਰਹੀ ਹੈ। ਇਸ ਸੀਰੀਜ਼ ਲਈ ਹਰਮਨਪ੍ਰੀਤ ਕੌਰ ਨੂੰ ਸਾਰੇ ਫਾਰਮੈਟਾਂ 'ਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ਤਿੰਨਾਂ ਦਾ ਉਪ ਕਪਤਾਨ ਬਣਾਇਆ ਗਿਆ ਹੈ।
ਜੇਮਿਮਾ ਅਤੇ ਪੂਜਾ ਦੀ ਖੇਡ ਫਿਟਨੈੱਸ 'ਤੇ ਨਿਰਭਰ: ਟੀਮ ਇੰਡੀਆ 10 ਸਾਲ ਬਾਅਦ ਦੱਖਣੀ ਅਫਰੀਕਾ ਨਾਲ ਆਪਣੇ ਘਰੇਲੂ ਮੈਦਾਨ 'ਤੇ ਟੈਸਟ ਮੈਚ ਖੇਡਣ ਜਾ ਰਹੀ ਹੈ। ਇਹ ਟੈਸਟ ਮੈਚ ਚਾਰ ਦਿਨਾਂ ਦਾ ਹੋਵੇਗਾ, ਜੋ 28 ਜੂਨ ਤੋਂ 1 ਜੁਲਾਈ ਤੱਕ ਖੇਡਿਆ ਜਾਵੇਗਾ। ਇਹ ਟੈਸਟ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਸ਼ੁਭਾ ਸਤੀਸ਼ ਦੀ ਭਾਰਤੀ ਟੀਮ ਵਿੱਚ ਵਾਪਸੀ ਹੋਈ ਹੈ। ਇਸ ਦੇ ਨਾਲ ਹੀ ਜੇਮਿਮਾ ਰੌਡਰਿਗਜ਼ ਅਤੇ ਤੇਜ਼ ਗੇਂਦਬਾਜ਼ ਪੂਜਾ ਵਸਤਰਕਰ ਨੂੰ ਤਿੰਨੋਂ ਫਾਰਮੈਟਾਂ ਲਈ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦਾ ਖੇਡਣਾ ਫਿਟਨੈਸ ਟੈਸਟ 'ਤੇ ਨਿਰਭਰ ਕਰੇਗਾ।
ਇਸ ਸੀਰੀਜ਼ ਦੀ ਸ਼ੁਰੂਆਤ 13 ਜੂਨ ਨੂੰ ਬੈਂਗਲੁਰੂ 'ਚ ਬੋਰਡ ਪ੍ਰੈਜ਼ੀਡੈਂਟ ਇਲੈਵਨ ਦੇ ਖਿਲਾਫ ਅਭਿਆਸ ਮੈਚ ਨਾਲ ਹੋਵੇਗੀ। ਇਸ ਸੀਰੀਜ਼ ਦਾ ਪਹਿਲਾ ਵਨਡੇ 16 ਜੂਨ, ਦੂਜਾ ਵਨਡੇ 19 ਜੂਨ ਅਤੇ ਤੀਜਾ ਵਨਡੇ 23 ਜੂਨ ਨੂੰ ਬੈਂਗਲੁਰੂ 'ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਪਹਿਲਾ ਟੀ-20 ਮੈਚ 5 ਜੁਲਾਈ, ਦੂਜਾ ਟੀ-20 ਮੈਚ 7 ਜੁਲਾਈ ਅਤੇ ਤੀਜਾ ਟੈਸਟ ਮੈਚ 9 ਜੁਲਾਈ ਨੂੰ ਚੇਨਈ 'ਚ ਖੇਡਿਆ ਜਾਵੇਗਾ।
ਤਿੰਨੋਂ ਫਾਰਮੈਟਾਂ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ