ਬ੍ਰਿਸਬੇਨ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਗਾਬਾ 'ਚ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਦੇ ਦੂਜੇ ਦਿਨ ਭਾਰਤ ਮਜ਼ਬੂਤ ਸਥਿਤੀ 'ਚ ਪਹੁੰਚ ਗਿਆ ਹੈ। ਪਹਿਲੇ ਦਿਨ ਸਿਰਫ਼ 13.2 ਓਵਰ ਹੀ ਖੇਡੇ ਜਾ ਸਕੇ। ਪਰ ਦੂਜੇ ਦਿਨ 87 ਓਵਰ ਖੇਡੇ ਗਏ ਅਤੇ ਦਿਨ ਦੀ ਖੇਡ ਖਤਮ ਹੋਣ ਤੱਕ ਆਸਟ੍ਰੇਲੀਆ ਨੇ 7 ਵਿਕਟਾਂ ਗੁਆ ਕੇ 405 ਦੌੜਾਂ ਬਣਾ ਲਈਆਂ ਸਨ। ਜਿਸ ਵਿੱਚ ਟ੍ਰੈਵਿਸ ਹੈੱਡ (152) ਅਤੇ ਸਟੀਵ ਸਮਿਥ (101) ਦੇ ਨਾਲ ਚੌਥੇ ਵਿਕਟ ਲਈ 241 ਦੌੜਾਂ ਦੀ ਸਾਂਝੇਦਾਰੀ ਸ਼ਾਮਿਲ ਹੈ।
ਮੈਚ ਦਾ ਦੂਜਾ ਦਿਨ ਪੂਰੀ ਤਰ੍ਹਾਂ ਆਸਟਰੇਲੀਆ ਦੇ ਨਾਂ ਰਿਹਾ। ਪਹਿਲੀ ਪਾਰੀ 'ਚ 400 ਦਾ ਸਕੋਰ ਬਣਾਉਣਾ ਇਸ ਪਿੱਚ 'ਤੇ ਕਾਫੀ ਮੁਸ਼ਕਿਲ ਹੋਵੇਗਾ, ਖਾਸ ਤੌਰ 'ਤੇ ਭਾਰਤੀ ਬੱਲੇਬਾਜ਼ਾਂ ਦੀ ਫਾਰਮ ਨੂੰ ਦੇਖਦੇ ਹੋਏ। ਬੁਮਰਾਹ ਨੇ ਆਖਰੀ ਸੈਸ਼ਨ ਵਿੱਚ ਨਵੀਂ ਗੇਂਦ ਨਾਲ ਚਾਰ ਵਿਕਟਾਂ ਲੈ ਕੇ ਭਾਰਤ ਦੀ ਵਾਪਸੀ ਦੀ ਕੋਸ਼ਿਸ਼ ਕੀਤੀ। ਬਾਕੀ ਕੋਈ ਵੀ ਗੇਂਦਬਾਜ਼ ਇੰਨੀ ਛਾਪ ਛੱਡ ਨਹੀਂ ਸਕਿਆ। ਭਾਰਤ ਲਈ ਬੁਮਰਾਹ ਨੇ 72 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ ਜਦਕਿ ਮੁਹੰਮਦ ਸਿਰਾਜ ਅਤੇ ਨਿਤੀਸ਼ ਕੁਮਾਰ ਰੈੱਡੀ ਨੂੰ ਇਕ-ਇਕ ਵਿਕਟ ਮਿਲੀ।