ਬੈਂਗਲੁਰੂ: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਐਮ ਚਿੰਨਾਸਵਾਮੀ ਸਟੇਡੀਅਮ 'ਚ ਪਹਿਲਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਸਰਫਰਾਜ਼ ਖਾਨ ਨੇ ਟੈਸਟ ਦੇ ਚੌਥੇ ਦਿਨ ਸ਼ਨੀਵਾਰ ਨੂੰ ਆਪਣਾ ਪਹਿਲਾ ਟੈਸਟ ਸੈਂਕੜਾ ਲਗਾਇਆ। ਹਾਲਾਂਕਿ ਸੱਜੇ ਹੱਥ ਦਾ ਇਹ ਬੱਲੇਬਾਜ਼ ਉਸ ਸਮੇਂ ਸੁਰਖੀਆਂ 'ਚ ਆਇਆ ਜਦੋਂ ਉਨ੍ਹਾਂ ਨੂੰ ਪਿੱਚ 'ਤੇ ਮਜ਼ਾਕੀਆ ਅੰਦਾਜ਼ 'ਚ ਛਾਲਾਂ ਮਾਰਦੇ ਦੇਖਿਆ ਗਿਆ। ਸਰਫਰਾਜ਼ ਦਾ ਇਹ ਮਜ਼ਾਕੀਆ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਸਰਫਰਾਜ਼ ਖਾਨ ਦਾ ਵੀਡੀਓ ਵਾਇਰਲ
ਭਾਰਤ ਦੀ ਦੂਜੀ ਪਾਰੀ ਦੇ 55ਵੇਂ ਓਵਰ ਵਿੱਚ ਸਰਫਰਾਜ਼ ਨੇ ਗੇਂਦ ਨੂੰ ਗਲੀ ਤੋਂ ਅੱਗੇ ਧੱਕ ਦਿੱਤਾ। ਸਰਫਰਾਜ਼ ਦੇ ਸਾਥੀ ਰਿਸ਼ਭ ਪੰਤ ਨੇ ਦੂਜੀ ਦੌੜ ਲੈਣੀ ਚਾਹੀ ਅਤੇ ਸਰਫਰਾਜ਼ ਨੂੰ ਦੇਖੇ ਬਿਨਾਂ ਹੀ ਉਹ ਲੱਗਭਗ ਅੱਧੀ ਪਿੱਚ 'ਤੇ ਆ ਗਏ। ਇਸ ਦੌਰਾਨ ਨਾਨ-ਸਟ੍ਰਾਈਕਰ ਐਂਡ 'ਤੇ ਖੜ੍ਹੇ ਸਰਫਰਾਜ਼ ਖਾਨ ਨੇ ਪਿੱਚ 'ਤੇ ਛਾਲਾਂ ਮਾਰ ਕੇ ਪੰਤ ਨੂੰ ਵਾਪਸ ਜਾਣ ਲਈ ਕਿਹਾ ਅਤੇ ਉਨ੍ਹਾਂ ਨੇ ਪੰਤ ਨੂੰ ਵੱਡੇ ਰਨ ਆਊਟ ਦੇ ਖਤਰੇ ਤੋਂ ਬਚਾਇਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਦੌਰਾਨ ਫੀਲਡਰ ਨੇ ਬਹੁਤ ਵਧੀਆ ਥ੍ਰੋਅ ਕੀਤਾ ਸੀ ਪਰ ਨਿਊਜ਼ੀਲੈਂਡ ਦੇ ਵਿਕਟਕੀਪਰ ਟਾਮ ਬਲੰਡੇਲ ਨੂੰ ਇਸ ਮੌਕੇ ਦੀ ਜਾਣਕਾਰੀ ਨਹੀਂ ਸੀ ਅਤੇ ਜਦੋਂ ਤੱਕ ਉਨ੍ਹਾਂ ਨੂੰ ਇਸ ਦਾ ਅਹਿਸਾਸ ਹੋਇਆ, ਉਹ ਗੇਂਦ ਨੂੰ ਸਟੰਪ 'ਤੇ ਹਿੱਟ ਕਰਨ ਦੀ ਸਹੀ ਸਥਿਤੀ ਵਿੱਚ ਨਹੀਂ ਸੀ।
ਪੂਰੀ ਟੀਮ ਡਰੈਸਿੰਗ ਰੂਮ ਵਿੱਚ ਹੱਸਣ ਲੱਗੀ