ਪੰਜਾਬ

punjab

ETV Bharat / sports

ਹਾਰਦਿਕ ਤੇ ਨਤਾਸ਼ਾ ਵਿਚਾਲੇ ਕਿਉਂ ਹੋਇਆ ਤਲਾਕ? ਵੱਡੀ ਵਜ੍ਹਾ ਦਾ ਹੋਇਆ ਖੁਲਾਸਾ - Hardik Natasha divorce Reason - HARDIK NATASHA DIVORCE REASON

Hardik Natasha Divorce: ਭਾਰਤੀ ਕ੍ਰਿਕਟਰ ਹਾਰਦਿਕ ਪੰਡਯਾ ਨੇ ਕੁਝ ਦਿਨ ਪਹਿਲਾਂ ਆਪਣੀ ਪਤਨੀ ਨਤਾਸ਼ਾ ਤੋਂ ਤਲਾਕ ਲੈ ਲਿਆ ਹੈ। ਹੁਣ ਉਨ੍ਹਾਂ ਦੇ ਤਲਾਕ ਦਾ ਕਾਰਨ ਖੁੱਲ੍ਹ ਕੇ ਸਾਹਮਣੇ ਆ ਰਿਹਾ ਹੈ। ਪੜ੍ਹੋ ਪੂਰੀ ਖਬਰ...

ਹਾਰਦਿਕ ਪੰਡਯਾ ਅਤੇ ਨਤਾਸ਼ਾ
ਹਾਰਦਿਕ ਪੰਡਯਾ ਅਤੇ ਨਤਾਸ਼ਾ (IANS AND ANI PHOTOS)

By ETV Bharat Sports Team

Published : Aug 25, 2024, 2:09 PM IST

ਨਵੀਂ ਦਿੱਲੀ: ਭਾਰਤੀ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ ਨੇ ਆਪਣੀ ਪਤਨੀ ਅਤੇ ਬਾਲੀਵੁੱਡ ਅਦਾਕਾਰਾ ਨਤਾਸ਼ਾ ਸਟੈਨਕੋਵਿਚ ਤੋਂ ਕੁਝ ਸਮਾਂ ਪਹਿਲਾਂ ਤਲਾਕ ਲੈ ਲਿਆ ਹੈ। ਇਸ ਗੱਲ ਦੀ ਜਾਣਕਾਰੀ ਹਾਰਦਿਕ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਦਿੱਤੀ ਸੀ। ਹੁਣ ਉਸ ਤਲਾਕ ਦਾ ਕਾਰਨ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਟਾਈਮਜ਼ ਨਾਓ ਦੀ ਰਿਪੋਰਟ ਮੁਤਾਬਕ ਨਤਾਸ਼ਾ ਦੇ ਇਕ ਕਰੀਬੀ ਸੂਤਰ ਨੇ ਉਨ੍ਹਾਂ ਦੇ ਵੱਖ ਹੋਣ ਦੇ ਕਾਰਨ ਦੀ ਜਾਣਕਾਰੀ ਦਿੱਤੀ ਹੈ।

ਰਿਪੋਰਟ ਮੁਤਾਬਕ ਦੋਵਾਂ ਦਾ ਤਲਾਕ ਵੱਖ-ਵੱਖ ਸ਼ਖਸੀਅਤਾਂ ਕਾਰਨ ਹੋਇਆ ਹੈ। ਨਤਾਸ਼ਾ ਦੇ ਕਰੀਬੀ ਸੂਤਰ ਨੇ ਕਿਹਾ ਕਿ ਹਾਰਦਿਕ ਪੰਡਯਾ ਉਸ ਲਈ ਬਹੁਤ ਜਿਆਦਾ ਬਨਾਵਟੀ ਸੀ ਅਤੇ ਬਹੁਤ ਜਿਆਦਾ ਹੰਕਾਰੀ ਸੀ। ਨਤਾਸ਼ਾ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਸੀ। ਉਸ ਨੇ ਅੱਗੇ ਕਿਹਾ ਕਿ, ਹਾਰਦਿਕ ਨੂੰ ਬਦਲਣ ਲਈ ਨਤਾਸ਼ਾ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਵਿਚਕਾਰ ਮਤਭੇਦ ਬਣੇ ਰਹੇ ਅਤੇ ਜਿਵੇਂ-ਜਿਵੇਂ ਸਮੇਂ ਅੱਗੇ ਵੱਧਦਾ ਗਿਆ ਤਾਂ ਇਹ ਮਤਭੇਦ ਹੋਰ ਵੀ ਵੱਧ ਗਏ।

ਉਨ੍ਹਾਂ ਨੇ ਅੱਗੇ ਕਿਹਾ ਕਿ, ਸ਼ੁਰੂ ਵਿੱਚ ਨਤਾਸ਼ਾ ਨੇ ਉਨ੍ਹਾਂ ਦੀ ਸ਼ਖਸੀਅਤ ਨੂੰ ਅਪਣਾਉਣ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪੰਡਯਾ ਨੂੰ ਬਦਲਣ ਦੀ ਕੋਸ਼ਿਸ਼ ਕੀਤੀ। ਬਾਅਦ ਵਿੱਚ ਨਤਾਸ਼ਾ ਨੇ ਮਹਿਸੂਸ ਕੀਤਾ ਕਿ ਦੋਵਾਂ ਦੀ ਸ਼ਖਸੀਅਤ ਇੰਨੀ ਵੱਖਰੀ ਹੈ ਕਿ ਰਿਸ਼ਤਾ ਜਾਰੀ ਰੱਖਣਾ ਮੁਸ਼ਕਿਲ ਸੀ। ਇਸ ਤੋਂ ਬਾਅਦ ਨਤਾਸ਼ਾ ਨੇ ਵੱਖ ਹੋਣ ਨੂੰ ਸਭ ਤੋਂ ਵਧੀਆ ਹੱਲ ਮੰਨਿਆ।

ਰਿਪੋਰਟ ਮੁਤਾਬਕ ਉਨ੍ਹਾਂ ਦੇ ਕਰੀਬੀ ਨੇ ਕਿਹਾ ਕਿ ਇਹ ਫੈਸਲਾ ਨਤਾਸ਼ਾ ਲਈ ਮੁਸ਼ਕਿਲ ਸੀ ਪਰ ਉਸ ਦੀ ਅਤੇ ਉਸ ਦੇ ਬੇਟੇ ਅਗਸਤਿਆ ਦੀ ਸਿਹਤ ਲਈ ਜ਼ਰੂਰੀ ਸੀ।

ਤੁਹਾਨੂੰ ਦੱਸ ਦਈਏ ਕਿ ਨਤਾਸ਼ਾ ਕਾਫ਼ੀ ਸਮੇਂ ਤੋਂ ਆਪਣੇ ਬੇਟੇ ਨਾਲ ਆਪਣੇ ਦੇਸ਼ ਸਰਬੀਆ ਵਾਪਸ ਚਲੀ ਗਈ ਹੈ। ਟੀ-20 ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਹਾਰਦਿਕ ਪੰਡਯਾ ਫਿਲਹਾਲ ਬ੍ਰੇਕ 'ਤੇ ਹਨ। ਵਿਸ਼ਵ ਕੱਪ ਤੋਂ ਬਾਅਦ ਉਨ੍ਹਾਂ ਨੇ ਸ਼੍ਰੀਲੰਕਾ ਦੇ ਖਿਲਾਫ 3 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਹੈ। ਹਾਲਾਂਕਿ ਇਸ ਦੌਰਾਨ ਬੀਸੀਸੀਆਈ ਨੇ ਹੈਰਾਨੀਜਨਕ ਫੈਸਲਾ ਲਿਆ ਅਤੇ ਰੋਹਿਤ ਸ਼ਰਮਾ ਦੇ ਟੀ-20 ਤੋਂ ਸੰਨਿਆਸ ਲੈਣ ਤੋਂ ਬਾਅਦ ਟੀਮ ਦੀ ਕਮਾਨ ਸੂਰਿਆ ਕੁਮਾਰ ਯਾਦਵ ਨੂੰ ਸੌਂਪ ਦਿੱਤੀ।

ABOUT THE AUTHOR

...view details