ਪੰਜਾਬ

punjab

ETV Bharat / photos

ਖੂਬਸੂਰਤੀ 'ਚ ਬਾਲੀਵੁੱਡ ਅਦਾਕਾਰਾਂ ਨੂੰ ਟੱਕਰ ਦਿੰਦੀ ਹੈ ਸਨਾ ਜਾਵੇਦ, ਦੇਖੋ ਇਸ ਪਾਕਿਸਤਾਨੀ ਹਸੀਨਾ ਦੀਆਂ ਸ਼ਾਨਦਾਰ ਤਸਵੀਰਾਂ - Sana Javed pics

Sana Javed Beautiful Photos: ਪਾਕਿਸਤਾਨੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸ਼ੋਏਬ ਮਲਿਕ ਦੀ ਨਵੀਂ ਅਤੇ ਤੀਜੀ ਪਤਨੀ ਸਨਾ ਜਾਵੇਦ ਪਾਕਿਸਤਾਨੀ ਅਦਾਕਾਰਾ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਸਨਾ ਖੂਬਸੂਰਤ ਹੋਣ ਦੇ ਨਾਲ-ਨਾਲ ਇੱਕ ਸੁਚੱਜੀ ਅਦਾਕਾਰਾ ਵੀ ਹੈ।

By ETV Bharat Entertainment Team

Published : Jan 20, 2024, 4:08 PM IST

ਸ਼ੋਏਬ ਮਲਿਕ ਅਤੇ ਸਨਾ ਜਾਵੇਦ ਨੇ ਸੋਸ਼ਲ ਮੀਡੀਆ 'ਤੇ ਇਕੱਠੇ ਨਿਕਾਹ ਦੀਆਂ ਤਸਵੀਰਾਂ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਸ਼ੋਏਬ ਦਾ ਇਹ ਤੀਜਾ ਅਤੇ ਸਨਾ ਦਾ ਦੂਜਾ ਵਿਆਹ ਹੈ।
ਸਨਾ ਜਾਵੇਦ ਦੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਨਜ਼ਰ ਮਾਰੀਏ ਤਾਂ ਇਸ ਪਾਕਿਸਤਾਨੀ ਸੁੰਦਰੀ ਨੂੰ ਇਸ ਪਲੇਟਫਾਰਮ 'ਤੇ 8.4 ਮਿਲੀਅਨ ਪ੍ਰਸ਼ੰਸਕ ਫਾਲੋ ਕਰਦੇ ਹਨ।
ਸਨਾ ਹਰ ਰੋਜ਼ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਖੂਬਸੂਰਤ ਅਤੇ ਸਧਾਰਨ ਤਸਵੀਰਾਂ ਹੀ ਪੋਸਟ ਕਰਦੀ ਹੈ।
ਸਨਾ ਨੇ ਖੁਦ ਆਪਣੀ ਡਾਈਟ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਛੱਡੀ ਸੀ। ਸਨਾ ਆਪਣੀ ਫਿਟਨੈੱਸ ਲਈ ਪੌਸ਼ਟਿਕ ਡਾਈਟ ਲੈਂਦੀ ਹੈ।
ਸਨਾ ਕਾਫੀ ਪੌਜੀਵਿਟ ਰਹਿੰਦੀ ਹੈ, ਇਹ ਉਸ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤੀਆਂ ਤਸਵੀਰਾਂ ਤੋਂ ਪਤਾ ਚੱਲਦਾ ਹੈ।
ਸਨਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ 12 ਸਾਲਾਂ ਤੋਂ ਲਾਲੀਵੁੱਡ ਵਿੱਚ ਹੈ ਅਤੇ 24 ਫਿਲਮਾਂ ਕਰ ਚੁੱਕੀ ਹੈ।
ਦੱਸ ਦੇਈਏ ਕਿ ਸਨਾ ਨੇ ਸਾਲ 2020 ਵਿੱਚ ਪਾਕਿਸਤਾਨੀ ਗਾਇਕ, ਗੀਤਕਾਰ ਅਤੇ ਨਿਰਮਾਤਾ ਉਮੈਰ ਜਸਵਾਲ ਨਾਲ ਵਿਆਹ ਕੀਤਾ ਸੀ।
ਪਿਛਲੇ ਸਾਲ ਉਮੈਰ ਤੋਂ ਤਲਾਕ ਲੈਣ ਤੋਂ ਬਾਅਦ ਸਨਾ ਨੇ ਸ਼ੋਏਬ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਅਤੇ ਹੁਣ ਸ਼ੋਏਬ ਨਾਲ ਵਿਆਹ ਕਰ ਲਿਆ ਹੈ।

ABOUT THE AUTHOR

...view details