ਸਿਕਸ ਪੈਕ ਬਾਡੀ ਅੱਜ ਦੇ ਨੌਜਵਾਨਾਂ ਵਿੱਚ ਬਹੁਤ ਮਸ਼ਹੂਰ ਹੈ। ਕਈ ਲੋਕ ਸਿਕਸ ਪੈਕ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ ਉਹ ਸਵੇਰੇ-ਸ਼ਾਮ ਜਿਮ ਵਿੱਚ ਸਖ਼ਤ ਮਿਹਨਤ ਕਰਦੇ ਹਨ। ਜਿਮ ਵਿੱਚ ਕਸਰਤ ਕਰਨ ਨਾਲ ਸਿਕਸ ਪੈਕ ਬਣਾਉਣ 'ਚ ਸਮੇਂ ਲੱਗ ਜਾਂਦਾ ਹੈ। ਅਜਿਹੇ 'ਚ ਲੋਕ ਜ਼ਿਆਦਾ ਸਮੇਂ ਤੱਕ ਇੰਤਜ਼ਾਰ ਨਹੀਂ ਕਰ ਪਾਉਦੇ ਅਤੇ ਜਲਦੀ ਸਿਕਸ ਪੈਕ ਬਣਾਉਣ ਲਈ ਹੋਰ ਕਈ ਤਰੀਕੇ ਅਜ਼ਮਾਉਣ ਲੱਗ ਜਾਂਦੇ ਹਨ। ਇਨ੍ਹਾਂ ਤਰੀਕਿਆਂ 'ਚੋ ਇੱਕ ਹੈ ਸਟੀਰੌਇਡ ਅਤੇ ਹੋਰ ਪਾਬੰਦੀਸ਼ੁਦਾ ਪ੍ਰੋਟੀਨ ਪਾਊਡਰ ਦੀ ਵਰਤੋਂ ਕਰਨਾ।
ਪ੍ਰਸਿੱਧ ਨੈਫਰੋਲੋਜਿਸਟ ਡਾ: ਸ਼੍ਰੀਭੂਸ਼ਣ ਰਾਜੂ ਚੇਤਾਵਨੀ ਦਿੰਦੇ ਹਨ ਕਿ ਜੇਕਰ ਸਟੀਰੌਇਡ ਅਤੇ ਹੋਰ ਪ੍ਰੋਟੀਨ ਪਾਊਡਰਾਂ ਦੀ ਅੰਨ੍ਹੇਵਾਹ ਵਰਤੋਂ ਕੀਤੀ ਜਾਵੇ ਤਾਂ ਗੁਰਦਿਆਂ ਲਈ ਸਮੱਸਿਆਵਾਂ ਪੈਂਦਾ ਹੋ ਸਕਦੀਆਂ ਹਨ ਅਤੇ ਸਿਹਤ 'ਤੇ ਗਲਤ ਅਸਰ ਪੈ ਸਕਦਾ ਹੈ। ਇਸ ਲਈ ਲੋਕਾਂ ਨੂੰ ਇਨ੍ਹਾਂ ਦੀ ਵਰਤੋ ਕਰਨ ਤੋਂ ਪਹਿਲਾ ਡਾਕਟਰ ਨਾਲ ਸਲਾਹ ਕਰਨ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ। -ਪ੍ਰਸਿੱਧ ਨੈਫਰੋਲੋਜਿਸਟ ਡਾ: ਸ਼੍ਰੀਭੂਸ਼ਣ ਰਾਜੂ
ਪ੍ਰੋਟੀਨ ਪਾਊਡਰ ਦੀ ਵਰਤੋ ਦੇ ਨੁਕਸਾਨ
ਸਿਕਸ ਪੈਕ ਬਣਾਉਣ ਦੀ ਕੋਸ਼ਿਸ਼ 'ਚ ਇਸਤੇਮਾਲ ਕੀਤੇ ਪਾਊਡਰਾਂ ਕਾਰਨ ਯੌਨ ਸਮਰੱਥਾ ਦਾ ਨੁਕਸਾਨ, ਮਾਨਸਿਕ ਭਰਮ ਅਤੇ ਪ੍ਰਤੀਰੋਧਕ ਸ਼ਕਤੀ ਘਟਣ ਵਰਗੀਆਂ ਸਮੱਸਿਆਵਾਂ ਪੈਦਾ ਹੋਣ ਦੀ ਸੰਭਾਵਨਾ ਰਹਿੰਦੀ ਹੈ। ਇਸਦੇ ਨਾਲ ਹੀ, ਕਿਡਨੀ ਦੀ ਬਿਮਾਰੀ ਦਾ ਵੀ ਖਤਰਾ ਰਹਿੰਦਾ ਹੈ।
ਪ੍ਰੋਟੀਨ ਪਾਊਡਰ ਕਿਡਨੀ ਨੂੰ ਕਿਵੇਂ ਨੁਕਸਾਨ ਪਹੁੰਚਾਉਦਾ ਹੈ?
ਡਾ. ਸ਼੍ਰੀਭੂਸ਼ਣ ਰਾਜੂ ਅਨੁਸਾਰ,ਸਟੀਰੌਇਡ ਅਤੇ ਪ੍ਰੋਟੀਨ ਪਾਊਡਰ ਵਰਗੇ ਪਦਾਰਥਾਂ ਨਾਲ ਖੂਨ ਨੂੰ ਫਿਲਟਰ ਕਰਨ ਦੀ ਪ੍ਰਕਿਰਿਆ ਦੇ ਦੌਰਾਨ ਗੁਰਦਿਆਂ 'ਤੇ ਬਹੁਤ ਜ਼ਿਆਦਾ ਦਬਾਅ ਪੈਂਦਾ ਹੈ। ਨਤੀਜੇ ਵਜੋਂ ਕੁਝ ਲੋਕਾਂ ਦੇ ਗੁਰਦਿਆਂ ਨੂੰ ਹਾਈਪਰਫਿਲਟਰੇਸ਼ਨ ਸੱਟਾਂ ਲੱਗਦੀਆਂ ਹਨ। ਸਟੀਰੌਇਡ ਨਾ ਸਿਰਫ ਕਿਡਨੀ ਦੀ ਸਮੱਸਿਆ ਲਈ ਇੱਕ ਖਤਰਾ ਹੈ ਸਗੋਂ ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ, ਪ੍ਰੋਸਟੇਟ ਕੈਂਸਰ, ਡਿਪਰੈਸ਼ਨ ਵਰਗੀਆਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਲਈ ਵੀ ਨੁਕਸਾਨਦੇਹ ਹੈ।-ਡਾ. ਸ਼੍ਰੀਭੂਸ਼ਣ ਰਾਜੂ
ਪ੍ਰੋਟੀਨ ਪਾਊਡਰਾਂ ਰਾਹੀ ਬਣਾਏ ਸਿਕਸ ਪੈਕ ਕੁਦਰਤੀ ਨਹੀਂ ਸਗੋਂ ਨਕਲੀ ਹੁੰਦੇ ਹਨ। ਸਟੀਰੌਇਡ ਸਰੀਰ ਵਿੱਚ ਪ੍ਰੋਟੀਨ ਦੇ ਉਤਪਾਦਨ ਵਿੱਚ ਯੋਗਦਾਨ ਪਾਉਦਾ ਹੈ ਅਤੇ ਮਾਸਪੇਸ਼ੀਆਂ ਦੇ ਟਿਸ਼ੂ ਨੂੰ ਤੇਜ਼ੀ ਨਾਲ ਵਧਾਉਦਾ ਹੈ। ਕਿਹਾ ਜਾਂਦਾ ਹੈ ਕਿ ਇਸ ਟੀਕੇ ਨੂੰ ਲੈਣ ਤੋਂ 2-3 ਮਹੀਨਿਆਂ ਦੇ ਅੰਦਰ ਮਾਸਪੇਸ਼ੀਆਂ ਦਾ ਵਾਧਾ ਦੇਖਣ ਨੂੰ ਮਿਲਦਾ ਹੈ। ਪਰ ਜਦੋਂ ਬਾਅਦ ਵਿੱਚ ਕਸਰਤਾਂ ਬੰਦ ਕਰ ਦਿੱਤੀਆਂ ਜਾਣ ਅਤੇ ਸਟੀਰੌਇਡ ਲੈਣਾ ਵੀ ਬੰਦ ਕਰ ਦਿੱਤਾ ਜਾਵੇ, ਤਾਂ ਮਾਸਪੇਸ਼ੀਆਂ ਗਾਇਬ ਹੋ ਜਾਣਗੀਆਂ ਅਤੇ ਸਰੀਰ ਢਿੱਲਾ ਹੋ ਜਾਵੇਗਾ। ਮਾਹਿਰਾਂ ਦਾ ਸੁਝਾਅ ਹੈ ਕਿ ਜੇਕਰ ਤੁਸੀਂ ਟ੍ਰੇਨਰਾਂ ਦੀ ਮੌਜੂਦਗੀ ਵਿੱਚ ਕਸਰਤ ਕਰਦੇ ਹੋ, ਕਾਫ਼ੀ ਖਾਂਦੇ ਹੋ ਅਤੇ ਬੁਰੀਆਂ ਆਦਤਾਂ ਤੋਂ ਬਚਦੇ ਹੋ, ਤਾਂ ਤੁਸੀਂ ਸਾਲਾਂ ਤੱਕ ਸਿਕਸ ਪੈਕ ਬਣਾ ਸਕਦੇ ਹੋ।
ਇਹ ਵੀ ਪੜ੍ਹੋ:-