ਅੱਜ ਦੇ ਸਮੇਂ 'ਚ ਭਾਰ ਵਧਣਾ ਇੱਕ ਆਮ ਸਮੱਸਿਆ ਬਣ ਗਿਆ ਹੈ। ਭਾਰ 'ਚ ਵਾਧਾ ਕਈ ਸਮੱਸਿਆਵਾਂ ਨੂੰ ਪੈਂਦਾ ਕਰ ਸਕਦਾ ਹੈ। ਕਈ ਔਰਤਾਂ ਦਾ ਬੱਚੇ ਦੇ ਜਨਮ ਤੋਂ ਬਾਅਦ ਭਾਰ ਵਧਣ ਲੱਗਦਾ ਹੈ। ਬਹੁਤ ਸਾਰੇ ਲੋਕ ਭਾਰ ਘਟਾਉਣ ਦੀ ਕੋਸ਼ਿਸ਼ ਕਰਦੇ ਹਨ। ਪਰ ਫਿਰ ਵੀ ਕੋਈ ਫਰਕ ਨਜ਼ਰ ਨਹੀਂ ਆਉਦਾ। ਇਸ ਸਬੰਧੀ ਬਾਲੀਵੁੱਡ ਅਦਾਕਾਰਾ ਮੰਦਿਰਾ ਬੇਦੀ ਦਾ ਕਹਿਣਾ ਹੈ ਕਿ ਚੰਗੀ ਖੁਰਾਕ ਅਤੇ ਜੀਵਨ ਸ਼ੈਲੀ ਅਪਣਾ ਕੇ ਸਿਰਫ 6 ਮਹੀਨਿਆਂ ਵਿੱਚ 20 ਕਿਲੋ ਤੋਂ ਵੱਧ ਭਾਰ ਘਟਾਇਆ ਜਾ ਸਕਦਾ ਹੈ!
ਛੇ ਮਹੀਨਿਆਂ 'ਚ ਘੱਟ ਕੀਤਾ ਜਾ ਸਕਦਾ ਭਾਰ!
ਗਰਭ ਅਵਸਥਾ ਤੋਂ ਬਾਅਦ ਔਰਤਾਂ ਦਾ ਭਾਰ ਵਧਣਾ ਕੁਦਰਤੀ ਹੈ। ਜਨਮ ਦੇਣ ਤੋਂ ਬਾਅਦ ਇਸ ਨੂੰ ਪਿਛਲੀ ਸਥਿਤੀ ਵਿੱਚ ਵਾਪਸ ਆਉਣ ਲਈ ਕੁਝ ਮਹੀਨੇ ਲੱਗ ਜਾਂਦੇ ਹਨ। ਮੰਦਿਰਾ ਦਾ ਕਹਿਣਾ ਹੈ ਕਿ ਡਿਲੀਵਰੀ ਤੋਂ ਬਾਅਦ ਭਾਰ ਘੱਟ ਕਰਨ 'ਚ ਉਸ ਨੂੰ ਛੇ ਮਹੀਨੇ ਲੱਗ ਗਏ। ਵਿਆਹ ਦੇ 13 ਸਾਲਾਂ ਬਾਅਦ ਗਰਭਵਤੀ ਹੋਈ ਮੰਦਿਰਾ ਨੇ ਕਿਹਾ ਕਿ ਗਰਭ ਅਵਸਥਾ ਦੌਰਾਨ ਉਸ ਦਾ ਭਾਰ 22 ਕਿਲੋ ਵਧਿਆ ਸੀ ਅਤੇ ਡਿਲੀਵਰੀ ਤੋਂ ਬਾਅਦ ਇਹ ਭਾਰ ਘਟਾਉਣ ਵਿੱਚ ਛੇ ਮਹੀਨੇ ਲੱਗੇ ਸਨ।
ਭਾਰ ਘਟਾਉਣ ਦੇ ਤਰੀਕੇ
- ਭਾਰ ਘਟਾਉਣ ਲਈ ਖੁਰਾਕ 'ਚ ਬਦਲਾਅ ਜ਼ਰੂਰੀ: ਭਾਰ ਘਟਾਉਣ ਲਈ ਖੁਰਾਕ 'ਚ ਬਦਲਾਅ ਕਰਨਾ ਜ਼ਰੂਰੀ ਹੈ। ਇਸਦੇ ਨਾਲ ਹੀ ਕੁਝ ਕਸਰਤਾਂ ਕਰਨੀਆਂ ਚਾਹੀਦੀਆਂ ਹਨ। ਅਦਾਕਾਰਾ ਨੇ ਦੱਸਿਆ ਕਿ ਉਸ ਨੇ ਮਾਂ ਬਣਨ ਤੋਂ 40 ਦਿਨਾਂ ਬਾਅਦ ਭਾਰ ਘਟਾਉਣ ਦਾ ਅਭਿਆਸ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਛੇ ਮਹੀਨਿਆਂ ਵਿੱਚ 20 ਕਿਲੋ ਭਾਰ ਘਟਾਉਣ ਦਾ ਟੀਚਾ ਰੱਖਿਆ ਸੀ ਅਤੇ ਇਸ ਲਈ ਸਖਤ ਖੁਰਾਕ ਨਿਯਮਾਂ ਦੀ ਪਾਲਣਾ ਕੀਤੀ ਸੀ।
- ਮਿਠਾਈਆਂ ਤੋਂ ਪਰਹੇਜ਼: ਮਿਠਾਈਆਂ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰੋ ਅਤੇ ਉਨ੍ਹਾਂ ਨੂੰ ਕੁਦਰਤੀ ਸ਼ੱਕਰ ਨਾਲ ਭਰਪੂਰ ਖਜੂਰ ਆਦਿ ਨਾਲ ਬਦਲੋ।
- ਕਸਰਤ ਕਰੋ: ਹਫ਼ਤੇ ਵਿੱਚ ਛੇ ਦਿਨ ਕਸਰਤ ਕਰਨਾ ਫਾਇਦੇਮੰਦ ਹੋ ਸਕਦਾ ਹੈ। ਹਰ ਰੋਜ਼ ਇੱਕ ਘੰਟੇ ਲਈ ਸਕੁਐਟਸ, ਪਾਈਲੇਟਸ, ਵੇਟ ਲਿਫਟਿੰਗ, ਪੁਸ਼ਅੱਪ ਆਦਿ ਕਰੋ। ਇਸ ਨਾਲ ਭਾਰ ਨੂੰ ਕੰਟਰੋਲ ਕਰਨ 'ਚ ਮਦਦ ਮਿਲ ਸਕਦੀ ਹੈ।
- ਸੈਰ:ਹਫ਼ਤੇ ਵਿੱਚ ਦੋ ਵਾਰ ਡੇਢ ਘੰਟਾ ਸੈਰ ਕਰੋ। ਅਜਿਹਾ ਕਰਨ ਨਾਲ ਛੇ ਮਹੀਨਿਆਂ ਦੇ ਅੰਦਰ ਭਾਰ ਨੂੰ ਘੱਟ ਕਰਨ 'ਚ ਮਦਦ ਮਿਲ ਸਕਦੀ ਹੈ। ਇਸ ਤੋਂ ਇਲਾਵਾ, ਸੈਰ ਕਰਨ ਨਾਲ ਹੋਰ ਵੀ ਕਈ ਸਿਹਤ ਲਾਭ ਮਿਲ ਸਕਦੇ ਹਨ।
ਇਹ ਵੀ ਪੜ੍ਹੋ:-