ਸਕਾਟਲੈਂਡ : ਦੁਨੀਆ ਵਿਚ ਹਵਾਈ ਸਫਰ ਰਾਹੀਂ ਵੀ ਲੰਬੀ ਦੂਰੀ ਬਹੁਤ ਘੱਟ ਸਮੇਂ ਵਿਚ ਤੈਅ ਕੀਤੀ ਜਾ ਸਕਦੀ ਹੈ। ਇਸ ਕਾਰਨ ਉਨ੍ਹਾਂ ਥਾਵਾਂ ਜਾਂ ਟਾਪੂਆਂ ਲਈ ਹਵਾਈ ਯਾਤਰਾ ਬਹੁਤ ਵਧੀਆ ਮੰਨੀ ਜਾਂਦੀ ਹੈ ਜੋ ਚਾਰੇ ਪਾਸਿਓਂ ਪਾਣੀ ਨਾਲ ਘਿਰੇ ਹੋਏ ਹਨ। ਪਰ, ਕੀ ਤੁਸੀਂ ਜਾਣਦੇ ਹੋ ਕਿ ਕੁਝ ਹਵਾਈ ਯਾਤਰਾਵਾਂ ਇੰਨੀਆਂ ਛੋਟੀਆਂ ਹੁੰਦੀਆਂ ਹਨ ਕਿ ਉਨ੍ਹਾਂ ਨੂੰ ਕੁਝ ਹੀ ਮਿੰਟਾਂ 'ਚ ਪੂਰਾ ਕੀਤਾ ਜਾ ਸਕਦਾ ਹੈ। ਅਜਿਹੇ 'ਚ ਜਦੋਂ ਹਵਾਈ ਜਹਾਜ਼ ਰਾਹੀਂ ਸਭ ਤੋਂ ਘੱਟ ਦੂਰੀ ਤੈਅ ਕਰਨ ਦੀ ਗੱਲ ਆਉਂਦੀ ਹੈ ਤਾਂ ਕਈ ਉਦਾਹਰਣਾਂ ਸਾਹਮਣੇ ਆਉਂਦੀਆਂ ਹਨ।
ਅਜਿਹੀ ਹੀ ਇੱਕ ਉਦਾਹਰਨ ਸਕਾਟਲੈਂਡ ਦੇ ਓਰਕਨੀ ਟਾਪੂ ਦੇ ਦੋ ਟਾਪੂਆਂ, ਵੈਸਟਰੇ ਅਤੇ ਪਾਪਾ ਵੈਸਟਰੇ ਵਿਚਕਾਰ ਹਵਾਈ ਯਾਤਰਾ ਹੈ। ਇਨ੍ਹਾਂ ਦੋਵਾਂ ਟਾਪੂਆਂ ਵਿਚਕਾਰ ਦੂਰੀ ਸਿਰਫ਼ 2.7 ਕਿਲੋਮੀਟਰ ਯਾਨੀ 1.7 ਮੀਲ ਹੈ। ਇੰਨਾ ਹੀ ਨਹੀਂ ਇਸ ਦੀ ਫਲਾਈਟ ਨੂੰ ਮੰਜ਼ਿਲ 'ਤੇ ਪਹੁੰਚਣ 'ਚ ਸਿਰਫ 80 ਸਕਿੰਟ ਦਾ ਸਮਾਂ ਲੱਗਦਾ ਹੈ। ਇਸ ਕਾਰਨ ਇਹ ਦੁਨੀਆ ਦੀ ਸਭ ਤੋਂ ਛੱਡੀ ਜਾਣ ਵਾਲੀ ਉਡਾਣ ਬਣ ਗਈ ਹੈ।
ਦੱਸ ਦੇਈਏ ਕਿ ਦੁਨੀਆ ਦੀ ਇਸ ਸਭ ਤੋਂ ਛੋਟੀ ਉਡਾਣ ਦਾ ਨਾਂ ਗਿਨੀਜ਼ ਵਰਲਡ ਰਿਕਾਰਡ 'ਚ ਦਰਜ ਹੈ। ਖਾਸ ਗੱਲ ਇਹ ਹੈ ਕਿ ਏਅਰਪੋਰਟ ਦਾ ਇੱਕ ਸਿੰਗਲ ਰਨਵੇ ਅਤੇ ਇੱਕ ਛੋਟਾ ਟਰਮੀਨਲ ਬਿਲਡਿੰਗ ਹੈ।