ਹੈਦਰਾਬਾਦ: ਅੱਜ ਦੁਨੀਆਂ ਭਰ 'ਚ ਵਿਸ਼ਵ ਥਾਇਰਾਇਡ ਜਾਗਰੂਕਤਾ ਦਿਵਸ ਮਨਾਇਆ ਜਾ ਰਿਹਾ ਹੈ। ਅੱਜ ਦੇ ਸਮੇਂ 'ਚ ਥਾਇਰਾਇਡ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਲਈ ਲੋਕਾਂ ਨੂੰ ਥਾਇਰਾਇਡ, ਇਸਦੇ ਲੱਛਣ ਅਤੇ ਇਲਾਜ਼ ਬਾਰੇ ਜਾਗਰੂਕ ਕਰਨ ਲਈ ਇਹ ਦਿਨ ਮਨਾਇਆ ਜਾਂਦਾ ਹੈ। ਦਰਅਸਲ, ਗਰਦਨ ਵਿੱਚ ਤਿਤਲੀ ਦੇ ਆਕਾਰ ਦੀ ਗਲੈਂਡ ਨੂੰ ਥਾਇਰਾਇਡ ਗਲੈਂਡ ਕਿਹਾ ਜਾਂਦਾ ਹੈ। ਇਹ ਸਰੀਰ ਵਿੱਚ ਸਭ ਤੋਂ ਵੱਡੀ ਐਂਡੋਕਰੀਨ ਗ੍ਰੰਥੀਆਂ ਵਿੱਚੋਂ ਇੱਕ ਹੈ। ਇਹ ਗਲੈਂਡ ਹਾਰਮੋਨ ਪੈਦਾ ਕਰਦੀ ਹੈ, ਜੋ ਸਰੀਰ ਦੇ ਜ਼ਰੂਰੀ ਕਾਰਜਾਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦੀ ਹੈ। ਥਾਇਰਾਇਡ ਵਿਕਾਰ ਦੀਆਂ ਕਈ ਕਿਸਮਾਂ ਹੁੰਦੀਆਂ ਹਨ, ਜਿਨ੍ਹਾਂ 'ਚ ਹਾਈਪੋਥਾਇਰਾਇਡਿਜ਼ਮ, ਹਾਈਪਰਥਾਇਰਾਇਡਿਜ਼ਮ, ਥਾਇਰਾਇਡਾਈਟਿਸ ਅਤੇ ਥਾਇਰਾਇਡ ਕੈਂਸਰ ਸ਼ਾਮਲ ਹੈ।
ਵਿਸ਼ਵ ਥਾਇਰਾਇਡ ਜਾਗਰੂਕਤਾ ਦਿਵਸ ਦਾ ਇਤਿਹਾਸ: ਸਤੰਬਰ 2007 'ਚ ਯੂਰਪੀਅਨ ਥਾਈਰੋਇਡ ਐਸੋਸੀਏਸ਼ਨ ਕਾਂਗਰਸ ਤੋਂ ਪਹਿਲਾਂ ਇੱਕ ਸਾਲਾਨਾ ਆਮ ਮੀਟਿੰਗ ਦੌਰਾਨ 25 ਮਈ ਨੂੰ ਅਧਿਕਾਰਤ ਤੌਰ 'ਤੇ ਵਿਸ਼ਵ ਥਾਇਰਾਇਡ ਦਿਵਸ ਮਨਾਇਆ ਗਿਆ ਸੀ। 25 ਮਈ 1965 ਨੂੰ ਈਟੀਏ ਦੀ ਸਥਾਪਨਾ ਹੋਈ ਸੀ। ਇਸ ਲਈ 25 ਮਈ ਦਾ ਦਿਨ ਥਾਇਰਾਇਡ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਮਰਪਿਤ ਦਿਨ ਵਜੋਂ ਚੁਣਿਆ ਗਿਆ ਸੀ।