ਹੈਦਰਾਬਾਦ: ਗਰਮੀਆਂ ਦੇ ਮੌਸਮ ਚੱਲ ਰਹੇ ਹਨ। ਇਸ ਮੌਸਮ 'ਚ ਬਹੁਤ ਪਸੀਨਾ ਆਉਦਾ ਹੈ, ਜਿਸ ਕਰਕੇ ਸਰੀਰ 'ਚੋ ਬਦਬੂ ਆਉਣ ਲੱਗਦੀ ਹੈ। ਬਦਬੂ ਦੇ ਚਲਦਿਆਂ ਹੋਰਨਾਂ ਲੋਕਾਂ ਦੇ ਸਾਹਮਣੇ ਜਾਣ 'ਚ ਕਈ ਲੋਕ ਸ਼ਰਮ ਮਹਿਸੂਸ ਕਰਦੇ ਹਨ। ਪਸੀਨੇ ਦੀ ਬਦਬੂ ਤੋਂ ਬਚਣ ਲਈ ਜ਼ਿਆਦਾਤਰ ਲੋਕ ਪਰਫਿਊਮ ਦਾ ਇਸਤੇਮਾਲ ਕਰਦੇ ਹਨ। ਪਰਫਿਊਮ ਮੂਡ ਨੂੰ ਵੀ ਤਰੋਤਾਜ਼ਾ ਰੱਖਦਾ ਹੈ ਅਤੇ ਸਰੀਰ ਨੂੰ ਖੁਸ਼ਬੂ ਦਿੰਦਾ ਹੈ। ਪਰ ਇਸਨੂੰ ਖਰੀਦਦੇ ਸਮੇਂ ਤੁਹਾਨੂੰ ਕੁਝ ਗੱਲ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਪਰਫਿਊਮ ਖਰੀਦਦੇ ਸਮੇਂ ਇਨ੍ਹਾਂ ਗੱਲ੍ਹਾਂ ਦਾ ਰੱਖੋ ਧਿਆਨ:
ਸਰੀਰ ਦੇ ਅੰਦੂਰਨੀ ਹਿੱਸਿਆ 'ਤੇ ਨਾ ਲਗਾਓ: ਪਰਫਿਊਮ ਖਰੀਦਦੇ ਸਮੇਂ ਕਈ ਲੋਕ ਇਸਨੂੰ ਵਰਤ ਕੇ ਦੇਖਦੇ ਹਨ। ਪਰ ਤੁਹਾਨੂੰ ਪਰਫਿਊਮ ਨੂੰ ਸਰੀਰ ਦੇ ਅੰਦਰੂਨੀ ਹਿੱਸਿਆਂ 'ਤੇ ਲਗਾ ਕੇ ਨਹੀਂ ਦੇਖਣਾ ਚਾਹੀਦਾ, ਕਿਉਕਿ ਕਈ ਪਰਫਿਊਮਾਂ ਨਾਲ ਗਲਤ ਰਿਏਕਸ਼ਨ ਹੋਣ ਦਾ ਖਤਰਾ ਰਹਿੰਦਾ ਹੈ।
ਐਸਿਡ ਦੀ ਮਾਤਰਾ ਚੈੱਕ ਕਰੋ: ਪਰਫਿਊਮ ਖਰੀਦਣ ਤੋਂ ਪਹਿਲਾ ਇਸ 'ਚ ਐਸਿਡ ਦੀ ਮਾਤਰਾ ਨੂੰ ਚੈੱਕ ਕਰ ਲਓ। ਐਸਿਡ ਦੀ ਜ਼ਿਆਦਾ ਮਾਤਰਾ ਹੋਣ ਕਰਕੇ ਸਰੀਰ 'ਤੇ ਖੁਜਲੀ, ਲਾਲੀ ਅਤੇ ਦਾਣੇ ਹੋ ਸਕਦੇ ਹਨ।
ਪਰਫਿਊਮ ਨੂੰ ਹੱਥ 'ਤੇ ਲਗਾ ਕੇ ਦੇਖੋ: ਕਈ ਪਰਫਿਊਮਾਂ ਕੁਝ ਲੋਕਾਂ ਦੀ ਚਮੜੀ ਲਈ ਸਹੀ ਨਹੀਂ ਹੁੰਦੀਆਂ ਹਨ। ਇਸ ਲਈ ਪਰਫਿਊਮ ਖਰੀਦਣ ਤੋਂ ਪਹਿਲਾ ਇਸਨੂੰ ਆਪਣੇ ਹੱਥ 'ਤੇ ਲਗਾ ਕੇ ਚੈੱਕ ਕਰੋ। ਜੇਕਰ ਦੱਸ ਮਿੰਟ ਤੱਕ ਹੱਥ 'ਤੇ ਖੁਜਲੀ ਜਾਂ ਕਾਲੇ ਧੱਬੇ ਨਹੀਂ ਪਏ, ਤਾਂ ਇਹ ਪਰਫਿਊਮ ਤੁਹਾਡੀ ਚਮੜੀ ਲਈ ਸਹੀ ਹੈ।
ਸਟੋਰ ਦੇ ਬਾਹਰ ਜਾ ਕੇ ਖੁਸ਼ਬੂ ਲਓ: ਸਟੋਰ ਦੇ ਅੰਦਰ ਏਅਰ ਕੰਡੀਸ਼ਨਰ ਲੱਗਾ ਹੁੰਦਾ ਹੈ, ਜਿਸਦਾ ਅਸਰ ਪਰਫਿਊਮ ਦੀ ਖੁਸ਼ਬੂ 'ਤੇ ਪੈਂਦਾ ਹੈ। ਇਸ ਲਈ ਪਰਫਿਊਮ ਦੀ ਖੁਸ਼ਬੂ ਹਮੇਸ਼ਾ ਸਟੋਰ ਦੇ ਬਾਹਰ ਜਾ ਕੇ ਹੀ ਲੈਣੀ ਚਾਹੀਦੀ ਹੈ।
ਨੈਚਰਲ ਕੈਮੀਕਲ ਵਾਲੇ ਪਰਫਿਊਮ: ਗਰਮੀਆਂ 'ਚ ਮਿੱਟੀ, ਗੰਦਗੀ ਅਤੇ ਪਸੀਨੇ ਕਾਰਨ ਸਰੀਰ 'ਚੋ ਬਦਬੂ ਆਉਣ ਲੱਗਦੀ ਹੈ। ਇਸ ਲਈ ਹਮੇਸ਼ਾ ਨੈਚਰਲ ਕੈਮੀਕਲ ਵਾਲੇ ਪਰਫਿਊਮ ਦੀ ਚੋਣ ਕਰੋ।
ਪਰਫਿਊਮ ਬੰਦ ਕਰ ਦਿਓ: ਜੇਕਰ ਪਰਫਿਊਮ ਲਗਾਉਣ ਤੋਂ ਬਾਅਦ ਜਲਨ ਅਤੇ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਤਰੁੰਤ ਪਰਫਿਊਮ ਦਾ ਇਸਤੇਮਾਲ ਬੰਦ ਕਰ ਦਿਓ।
ਨੋਟ:ਇੱਥੇ ਦਿੱਤੀ ਗਈ ਸਾਰੀ ਜਾਣਕਾਰੀ ਸਿਰਫ਼ ਤੁਹਾਡੀ ਸਮਝ ਲਈ ਹੈ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾ ਆਪਣੇ ਡਾਕਟਰ ਨਾਲ ਜ਼ਰੂਰ ਸੰਪਰਕ ਕਰੋ।