ਹੈਦਰਾਬਾਦ:ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਲਈ ਇੱਕ ਜ਼ਿੰਮੇਵਾਰ ਕਾਰਨ ਸਰੀਰ 'ਚ ਪਾਣੀ ਦੀ ਕਮੀ ਦਾ ਹੋਣਾ ਹੈ। ਮਨੁੱਖੀ ਸਰੀਰ 'ਚ 70 ਫੀਸਦੀ ਤੋਂ ਜ਼ਿਆਦਾ ਪਾਣੀ ਹੁੰਦਾ ਹੈ। ਜ਼ਿਆਦਾ ਮਾਤਰਾ 'ਚ ਪਾਣੀ ਪੀਣ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਜ਼ਿਆਦਾਤਰ ਲੋਕ ਠੰਡਾ ਪਾਣੀ ਪੀਣ ਨੂੰ ਵਧੇਰੇ ਤਰਜੀਹ ਦਿੰਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਗਰਮ ਜਾਂ ਠੰਡੇ ਪਾਣੀ 'ਚੋ ਕਿਹੜਾ ਪਾਣੀ ਸਰੀਰ ਲਈ ਫਾਇਦੇਮੰਦ ਹੋ ਸਕਦਾ ਹੈ।
ਗਰਮ ਜਾਂ ਠੰਡਾ? ਜਾਣੋ ਕਿਹੜਾ ਪਾਣੀ ਸਰੀਰ ਲਈ ਹੋ ਸਕਦੈ ਫਾਇਦੇਮੰਦ - Hot Or Cold Water - HOT OR COLD WATER
Hot Or Cold Water: ਰੋਜ਼ਾਨਾ ਭਰਪੂਰ ਮਾਤਰਾ 'ਚ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਸਰੀਰ 'ਚ ਪਾਣੀ ਦੀ ਕਮੀ ਹੋਣ ਕਰਕੇ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਕਈ ਲੋਕਾਂ ਦੇ ਮਨ 'ਚ ਸਵਾਲ ਹੁੰਦਾ ਹੈ ਕਿ ਗਰਮ ਜਾਂ ਠੰਡਾ, ਕਿਹੜਾ ਪਾਣੀ ਬਿਹਤਰ ਹੋ ਸਕਦਾ ਹੈ।
Published : Aug 19, 2024, 4:09 PM IST
ਕੋਸਾ ਪਾਣੀ ਪੀਣ ਦੇ ਫਾਇਦੇ:ਇਸ ਬਾਰੇ ਅਸੀ ਡਾਕਟਰ ਸੀਮਾਂਤ ਗਰਗ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਨੇ ਦੱਸਿਆ ਕਿ ਕੋਸਾ ਪਾਣੀ ਪੀਣਾ ਸਿਹਤ ਲਈ ਵਧੇਰੇ ਫਾਇਦੇਮੰਦ ਹੋ ਸਕਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਪੁਰਾਣੇ ਸਮੇਂ ਤੋਂ ਲੋਕ ਮੰਨਦੇ ਹਨ ਕਿ ਮਟਕੇ 'ਚ ਪਾਣੀ ਪਾ ਕੇ ਰੱਖਣ ਨਾਲ ਬਿਮਾਰੀਆਂ ਨਹੀਂ ਲੱਗਦੀਆਂ, ਪਰ ਅਜਿਹਾ ਨਹੀਂ ਹੈ। ਗੱਲ ਕਰਦੇ ਹੋਏ ਉਨ੍ਹਾਂ ਨੇ ਅੱਗੇ ਕਿਹਾ ਕਿ ਪੁਰਾਣੇ ਸਮੇਂ 'ਚ ਖੁਰਾਕ ਵਧੀਆਂ ਹੁੰਦੀ ਸੀ, ਭੋਜਨ ਵਧੀਆਂ ਤਰੀਕੇ ਨਾਲ ਪਚ ਜਾਂਦਾ ਸੀ ਅਤੇ ਬਿਮਾਰੀਆਂ ਵੀ ਨਹੀਂ ਲੱਗਦੀਆਂ ਸੀ। ਪਰ ਅੱਜ ਦੇ ਸਮੇਂ 'ਚ ਖੁਰਾਕ ਅਜਿਹੀ ਹੋ ਗਈ ਹੈ ਜੋ ਕਈ ਬਿਮਾਰੀਆਂ ਦਾ ਕਾਰਨ ਬਣ ਜਾਂਦੀ ਹੈ।
- ਕੀ ਤੁਹਾਨੂੰ ਜ਼ਿਆਦਾ ਮੋਟਾਪੇ ਦਾ ਕਰਨਾ ਪੈ ਰਿਹਾ ਹੈ ਸਾਹਮਣਾ ਅਤੇ ਚੱਲਣਾ ਵੀ ਹੋ ਰਿਹਾ ਹੈ ਮੁਸ਼ਕਿਲ? ਤਾਂ ਇੱਥੇ ਜਾਣੋ ਅਜਿਹੇ ਲੋਕਾਂ ਨੂੰ ਡਾਕਟਰ ਕੀ ਦਿੰਦੇ ਨੇ ਸੁਝਾਅ - Belly Fat Loss
- ਇਸ ਮੌਸਮ ਵਿੱਚ ਖਾ ਰਹੇ ਹੋ ਦਹੀਂ, ਤਾਂ ਹੋ ਜਾਓ ਸਾਵਧਾਨ, ਹੋ ਸਕਦਾ ਹੈ ਇਨ੍ਹਾਂ ਬਿਮਾਰੀਆਂ ਦਾ ਖਤਰਾ - Eating Curd in Rainy Season
- ਕਿਹੜੀ ਉਮਰ 'ਚ ਕਿਸ ਬਿਮਾਰੀ ਦਾ ਵਧੇਰੇ ਹੋ ਸਕਦੈ ਖਤਰਾ ਅਤੇ ਕਿਹੜੇ ਟੈਸਟ ਕਰਵਾਉਣੇ ਜ਼ਰੂਰੀ, ਇੱਥੇ ਜਾਣੋ ਸਭ ਕੁੱਝ - Health Tips
ਭਰਪੂਰ ਮਾਤਰਾ 'ਚ ਪਾਣੀ ਪੀਓ: ਅੱਜ ਦੇ ਸਮੇਂ 'ਚ ਗਲਤ ਖੁਰਾਕ, ਸਰੀਰ 'ਚ ਪਾਣੀ ਦੀ ਕਮੀ ਅਤੇ ਗਲਤ ਜੀਵਨਸ਼ੈਲੀ ਕਰਕੇ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਲਈ ਭਰਪੂਰ ਮਾਤਰਾ 'ਚ ਪਾਣੀ ਪੀਣਾ ਜ਼ਰੂਰੀ ਹੈ। ਇਸ ਗੱਲ ਦਾ ਧਿਆਨ ਰੱਖੋ ਕਿ ਪਾਣੀ ਕੋਸਾ ਹੋਵੇ। ਡਾਕਟਰ ਅਨੁਸਾਰ, ਜ਼ਿਆਦਾ ਗਰਮ ਅਤੇ ਠੰਡਾ ਪਾਣੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਇਸ ਲਈ ਡਾਕਟਰ ਸੁਝਾਅ ਦਿੰਦੇ ਹਨ ਕਿ ਜੇਕਰ ਸਰਦੀਆਂ ਦਾ ਮੌਸਮ ਹੈ, ਤਾਂ ਕੋਸਾ ਪਾਣੀ ਅਤੇ ਜੇਕਰ ਗਰਮੀਆਂ ਹਨ, ਤਾਂ ਥੋੜ੍ਹਾ ਜਿਹਾ ਠੰਡਾ ਪਾਣੀ ਪੀਣਾ ਬਿਹਤਰ ਹੋ ਸਕਦਾ ਹੈ।