ਹੈਦਰਾਬਾਦ: ਹਰ ਸਾਲ 19 ਜੂਨ ਨੂੰ ਦੁਨੀਆਂ ਭਰ 'ਚ ਵਿਸ਼ਵ ਸਿਕਲ ਸੈੱਲ ਦਿਵਸ ਮਨਾਇਆ ਜਾਂਦਾ ਹੈ। ਸਿਕਲ ਸੈੱਲ ਰੋਗ ਇੱਕ ਜੈਮੇਟਿਕ ਖੂਨ ਵਿਕਾਰ ਹੈ, ਜਿਸ ਕਾਰਨ ਲਾਲ ਖੂਨ ਦੇ ਸੈੱਲਾਂ 'ਚ ਕਮੀ ਹੋਣ ਲੱਗਦੀ ਹੈ। ਇਹ ਇੱਕ ਅਜਿਹੀ ਸਥਿਤੀ ਹੈ, ਜਿਸ 'ਚ ਲਾਲ ਖੂਨ ਦੇ ਸੈੱਲਾਂ ਦੀ ਕਮੀ ਹੋਣ ਕਰਕੇ ਸਰੀਰ ਦੇ ਹਰ ਹਿੱਸੇ 'ਚ ਆਕਸੀਜਨ ਠੀਕ ਤਰ੍ਹਾਂ ਨਾਲ ਨਹੀਂ ਪਹੁੰਚ ਪਾਉਦੀ। ਸਿਕਲ ਸੈੱਲ ਰੋਗ ਅਨੀਮੀਆਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਵਿਸ਼ਵ ਸਿਕਲ ਸੈੱਲ ਦਿਵਸ ਮਨਾਉਣ ਦਾ ਉਦੇਸ਼ ਲੋਕਾਂ ਨੂੰ ਸਿਕਲ ਸੈੱਲ ਰੋਗ ਬਾਰੇ ਜਾਗਰੂਕ ਕਰਨਾ ਹੈ। ਇਸ ਰੋਗ ਤੋਂ ਪੀੜਿਤ ਲੋਕਾਂ ਨੂੰ ਕਈ ਲੱਛਣ ਜਿਵੇਂ ਕਿ ਦਰਦ, ਅਨੀਮੀਆਂ ਅਤੇ ਹੋਰ ਵੀ ਕਈ ਗੰਭੀਰ ਸਮੱਸਿਆਵਾਂ ਦਾ ਅਨੁਭਵ ਹੋ ਸਕਦਾ ਹੈ।
ਵਿਸ਼ਵ ਸਿਕਲ ਸੈੱਲ ਦਿਵਸ ਦਾ ਇਤਿਹਾਸ:ਵਿਸ਼ਵ ਸਿਕਲ ਸੈੱਲ ਦਿਵਸ ਨੂੰ ਸਭ ਤੋਂ ਪਹਿਲਾ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਸਾਲ 2008 'ਚ ਸਿਕਲ ਸੈੱਲ ਰੋਗ ਦੀ ਪਬਲਿਕ ਹੈਲਥ ਨਾਲ ਜੁੜੀ ਸਮੱਸਿਆ ਦੇ ਤੌਰ 'ਤੇ ਪਹਿਚਾਣ ਕਰਦੇ ਹੋਏ ਲੋਕਾਂ ਨੂੰ ਇਸ ਰੋਗ ਬਾਰੇ ਜਾਗਰੂਕ ਕਰਨ ਲਈ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਕੀਤੀ ਸੀ।