ਹੈਦਰਾਬਾਦ:ਗਲਤ ਜੀਵਨਸ਼ੈਲੀ ਅਤੇ ਪ੍ਰਦੂਸ਼ਣ ਕਾਰਨ ਲੋਕ ਚਿਹੜੇ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਸਮੱਸਿਆਵਾਂ 'ਚ ਚਿਹਰੇ 'ਤੇ ਦਾਗ-ਧੱਬੇ ਅਤੇ ਫਿਣਸੀਆਂ ਸ਼ਾਮਲ ਹਨ। ਕਈ ਲੋਕ ਸਿਹਤਮੰਦ ਖੁਰਾਕ ਤੋਂ ਲੈ ਕੇ ਨੀਂਦ, ਭਰਪੂਰ ਮਾਤਰਾ 'ਚ ਪਾਣੀ ਪੀਣਾ, ਦਿਨ 'ਚ ਦੋ ਵਾਰ ਫੇਸਵਾਸ਼ ਆਦਿ ਚੀਜ਼ਾਂ ਕਰਦੇ ਹਨ, ਪਰ ਫਿਰ ਵੀ ਫਿਣਸੀਆਂ, ਵ੍ਹਾਈਟਹੈੱਡਸ ਅਤੇ ਦਾਗ-ਧੱਬੇ ਵਰਗੀ ਸਮੱਸਿਆ ਬਣੀ ਰਹਿੰਦੀ ਹੈ। ਸੁੰਦਰ ਚਿਹਰਾ ਪਾਉਣ ਲਈ ਸਿਰਫ਼ ਇਹ ਚੀਜ਼ਾਂ ਹੀ ਜ਼ਰੂਰੀ ਨਹੀਂ, ਸਗੋ ਆਪਣੀ ਚਮੜੀ ਦੇ ਹਿਸਾਬ ਨਾਲ ਚਿਹਰੇ ਦੀ ਦੇਖਭਾਲ ਕਰਨਾ ਵੀ ਜ਼ਰੂਰੀ ਹੈ।
ਚਿਹਰੇ ਦੀ ਦੇਖਭਾਲ:
ਤੇਲ ਵਾਲੀ ਚਮੜੀ: ਤੇਲਯੁਕਤ ਚਮੜੀ ਸਭ ਤੋਂ ਵੱਧ ਸਮੱਸਿਆ ਵਾਲੀ ਚਮੜੀ ਹੁੰਦੀ ਹੈ। ਅਜਿਹੀ ਚਮੜੀ ਵਾਲੇ ਲੋਕਾਂ ਦੇ ਹਮੇਸ਼ਾ ਫਿਣਸੀਆਂ ਰਹਿੰਦੀਆਂ ਹਨ। ਤੇਲਯੁਕਤ ਚਮੜੀ ਵਾਲੇ ਲੋਕਾਂ ਦੇ ਮੱਥੇ ਅਤੇ ਨੱਕ ਹਮੇਸ਼ਾ ਚਮਕਦਾਰ ਰਹਿੰਦੇ ਹਨ। ਅਜਿਹੀ ਚਮੜੀ ਵਾਲੇ ਲੋਕਾਂ ਨੂੰ ਦਿਨ 'ਚ ਦੋ ਵਾਰ ਫੇਸਵਾਸ਼ ਨਾਲ ਚੰਗੀ ਤਰ੍ਹਾਂ ਚਿਹਰੇ ਨੂੰ ਧੋਣਾ ਚਾਹੀਦਾ ਹੈ। ਮੇਕਅੱਪ ਹਟਾਉਣਾ ਨਾ ਭੁੱਲੋ ਅਤੇ ਭਰਪੂਰ ਮਾਤਰਾ 'ਚ ਪਾਣੀ ਪੀਓ।
ਡਰਾਈ ਚਮੜੀ: ਸਰਦੀਆਂ ਦੇ ਮੌਸਮ 'ਚ ਡਰਾਈ ਚਮੜੀ ਵਾਲੇ ਲੋਕਾਂ ਦਾ ਚਿਹਰਾ ਜ਼ਿਆਦਾ ਖਰਾਬ ਹੋ ਜਾਂਦਾ ਹੈ। ਜੇਕਰ ਤੁਸੀਂ ਸਹੀ ਤਰੀਕੇ ਨਾਲ ਚਮੜੀ ਨੂੰ ਮਾਇਸਚਰਾਈਜ਼ਰ ਨਹੀ ਦਿੰਦੇ, ਤਾਂ ਚਮੜੀ ਖਰਾਬ ਲੱਗਣ ਲੱਗਦੀ ਹੈ, ਜਿਸ ਕਰਕੇ ਖੁਜਲੀ ਅਤੇ ਜਲਨ ਵੀ ਹੋ ਸਕਦੀ ਹੈ। ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਚਮੜੀ ਨੂੰ ਹਮੇਸ਼ਾ ਮਾਇਸਚਰਾਈਜ਼ਰ ਦਿਓ। ਕ੍ਰੀਮ ਜ਼ਰੂਰ ਲਗਾਓ। ਇਸਦੇ ਨਾਲ ਹੀ ਪਾਣੀ ਵੀ ਜ਼ਿਆਦਾ ਮਾਤਰਾ 'ਚ ਪੀਓ।
ਨਾਰਮਲ ਚਮੜੀ: ਨਾਰਮਲ ਚਮੜੀ ਨੂੰ ਤੁਸੀਂ ਵਧੀਆਂ ਚਮੜੀ ਕਹਿ ਸਕਦੇ ਹੋ, ਕਿਉਕਿ ਇਹ ਨਾ ਤਾਂ ਜ਼ਿਆਦਾ ਤੇਲਯੁਤ ਹੁੰਦੀ ਹੈ ਅਤੇ ਨਾ ਹੀ ਜ਼ਿਆਦਾ ਡਰਾਈ। ਮੌਸਮ ਦੇ ਹਿਸਾਬ ਨਾਲ ਤੁਸੀਂ ਆਪਣੀ ਚਮੜੀ 'ਤੇ ਸਨਸਕ੍ਰੀਨ ਲਗਾ ਕੇ ਚਮੜੀ ਨੂੰ ਸਿਹਤਮੰਦ ਅਤੇ ਚਮਕਦਾਰ ਬਣਾਈ ਰੱਖ ਸਕਦੇ ਹੋ। ਇਸਦੇ ਨਾਲ ਹੀ, ਸੌਣ ਤੋਂ ਪਹਿਲਾ ਮੇਕਅੱਪ ਨੂੰ ਜ਼ਰੂਰ ਹਟਾ ਲਓ।
ਸੰਵੇਦਨਸ਼ੀਲ ਚਮੜੀ: ਸੰਵੇਦਨਸ਼ੀਲ ਚਮੜੀ ਬਹੁਤ ਨਾਜ਼ੁਕ ਹੁੰਦੀ ਹੈ, ਜਿਸਨੂੰ ਚਮੜੀ ਕੇਅਰ ਪ੍ਰੋਡਕਟਸ ਤੋਂ ਲੈ ਕੇ ਖਾਣ-ਪੀਣ ਅਤੇ ਵਾਤਾਵਰਣ ਵੀ ਪ੍ਰਭਾਵਿਤ ਕਰ ਸਕਦਾ ਹੈ। ਅਜਿਹੀ ਚਮੜੀ ਨੂੰ ਜ਼ਿਆਦਾ ਦੇਖਭਾਲ ਦੀ ਲੋੜ ਹੁੰਦੀ ਹੈ। ਜੇਕਰ ਤੁਹਾਡੀ ਸੰਵੇਦਨਸ਼ੀਲ ਚਮੜੀ ਹੈ, ਤਾਂ ਤੁਸੀਂ ਕਲੀਜ਼ਰ, ਮਾਇਸਚਰਾਈਜ਼ਰ ਅਤੇ ਸਨਸਕ੍ਰੀਨ ਦਾ ਇਸਤੇਮਾਲ ਕਰ ਸਕਦੇ ਹੋ। ਜ਼ਿਆਦਾ ਸਕਿਨ ਕੇਅਰ ਪ੍ਰੋਡਕਟਸ ਦਾ ਇਸਤੇਮਾਲ ਨਾ ਕਰੋ।