ਹੈਦਰਾਬਾਦ: ਗਰਮੀਆਂ ਦੇ ਮੌਸਮ ਸ਼ੁਰੂ ਹੋ ਚੁੱਕੇ ਹਨ। ਇਸ ਮੌਸਮ 'ਚ ਤੇਜ਼ ਧੁੱਪ ਕਰਕੇ ਚਿਹਰੇ ਦੀ ਰੰਗਤ ਚੱਲੇ ਜਾਂਦੀ ਹੈ। ਇਸ ਲਈ ਲੋਕ ਚਿਹਰੇ ਦੀ ਚਮਕ ਵਾਪਸ ਪਾਉਣ ਲਈ ਕਈ ਤਰੀਕੇ ਅਜ਼ਮਾਉਦੇ ਹਨ, ਜਿਸਦਾ ਕਈ ਵਾਰ ਗਲਤ ਅਸਰ ਵੀ ਪੈ ਜਾਂਦਾ ਹੈ। ਇਸ ਲਈ ਤੁਸੀਂ ਘਰ 'ਚ ਬਣੇ ਫੇਸ ਪੈਕ ਦਾ ਇਸਤੇਮਾਲ ਕਰ ਸਕਦੇ ਹੋ। ਇਨ੍ਹਾਂ ਫੇਸ ਪੈਕਾਂ 'ਚ ਇੱਕ ਹੈ ਕੌਫ਼ੀ ਦਾ ਫੇਸ ਪੈਕ। ਇਹ ਫੇਸ ਪੈਕ ਘਰ 'ਚ ਬਣਾਉਣਾ ਬਹੁਤ ਆਸਾਨ ਹੈ।
ਕੌਫ਼ੀ ਦਾ ਫੇਸ ਪੈਕ ਬਣਾਉਣ ਲਈ ਸਮੱਗਰੀ: ਕੌਫ਼ੀ ਦਾ ਫੇਸ ਪੈਕ ਬਣਾਉਣ ਲਈ ਇੱਕ ਚਮਚ ਕੌਫ਼ੀ ਪਾਊਡਰ, ਇੱਕ ਚਮਚ ਹਲਦੀ ਪਾਊਡਰ, ਇੱਕ ਚਮਚ ਸ਼ੂਗਰ ਪਾਊਡਰ ਅਤੇ ਇੱਕ ਚਮਚ ਐਲੋਵੇਰਾ ਜੈੱਲ ਦੀ ਲੋੜ ਹੁੰਦੀ ਹੈ।
ਕੌਫ਼ੀ ਦਾ ਫੇਸ ਪੈਕ ਬਣਾਉਣ ਦਾ ਤਰੀਕਾ: ਕੌਫ਼ੀ ਦਾ ਫੇਸ ਪੈਕ ਬਣਾਉਣ ਲਈ ਸਭ ਤੋਂ ਪਹਿਲਾ ਇੱਕ ਭਾਂਡੇ 'ਚ ਕੌਫ਼ੀ ਪਾਊਡਰ, ਹਲਦੀ ਪਾਊਡਰ, ਸ਼ੂਗਰ ਪਾਊਡਰ ਅਤੇ ਐਲੋਵੇਰਾ ਜੈੱਲ ਪਾ ਕੇ ਮਿਕਸ ਕਰ ਲਓ। ਫਿਰ ਤਿਆਰ ਪੇਸਟ ਨੂੰ ਚਿਹਰੇ 'ਤੇ ਲਗਾ ਕੇ ਹਲਕੇ ਹੱਥਾਂ ਨਾਲ ਮਸਾਜ ਕਰੋ।
ਕੌਫ਼ੀ ਫੇਸ ਪੈਕ ਦਾ ਇਸਤੇਮਾਲ: 15 ਮਿੰਟ ਤੱਕ ਇਸ ਪੇਸਟ ਨੂੰ ਚਿਹਰੇ 'ਤੇ ਲਗਾ ਕੇ ਚੰਗੀ ਤਰ੍ਹਾਂ ਸਕਰਬ ਕਰ ਲਓ। ਇਸ ਤੋਂ ਬਾਅਦ ਆਪਣੇ ਚਿਹਰੇ ਨੂੰ ਨਾਰਮਲ ਪਾਣੀ ਨਾਲ ਧੋ ਲਓ। ਤੁਹਾਨੂੰ ਹਫ਼ਤੇ 'ਚ ਦੋ ਵਾਰ ਚਿਹਰੇ 'ਤੇ ਇਹ ਪੇਸਟ ਲਗਾਉਣਾ ਹੈ। ਅਜਿਹਾ ਕਰਨ ਨਾਲ ਚਿਹਰੇ 'ਤੇ ਨਿਖਾਰ ਆਵੇਗਾ ਅਤੇ ਦਾਗ-ਧੱਬੇ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।