ਪੰਜਾਬ

punjab

ETV Bharat / health

ਰਸੋਈ 'ਚ ਰੱਖੇ ਪਲਾਸਟਿਕ ਦੇ ਭਾਂਡੇ ਚੰਗੀ ਤਰ੍ਹਾਂ ਨਹੀਂ ਹੋ ਰਹੇ ਸਾਫ਼, ਤਾਂ ਅਪਣਾਓ ਇਹ ਆਸਾਨ ਘਰੇਲੂ ਟਿਪਸ - Tips To Clean Plastic Utensils

Tips To Clean Plastic Utensils: ਪਲਾਸਟਿਕ ਦੇ ਭਾਂਡਿਆਂ 'ਚ ਜਲਦੀ ਤੇਲ ਅਤੇ ਹਲਦੀ ਦੇ ਨਿਸ਼ਾਨ ਲੱਗ ਜਾਂਦੇ ਹਨ। ਇਨ੍ਹਾਂ ਨਿਸ਼ਾਨਾਂ ਨੂੰ ਸਾਫ਼ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਤੁਸੀਂ ਕੁਝ ਆਸਾਨ ਤਰੀਕੇ ਅਜ਼ਮਾ ਕੇ ਗੰਦਗੀ ਨੂੰ ਸਾਫ਼ ਕਰ ਸਕਦੇ ਹੋ।

Tips To Clean Plastic Utensils
Tips To Clean Plastic Utensils

By ETV Bharat Health Team

Published : Mar 28, 2024, 10:59 AM IST

ਹੈਦਰਾਬਾਦ: ਅੱਜ ਦੇ ਸਮੇਂ 'ਚ ਲੋਕ ਪਲਾਸਟਿਕ ਦੇ ਭਾਂਡਿਆਂ ਦਾ ਜ਼ਿਆਦਾ ਇਸਤੇਮਾਲ ਕਰਦੇ ਹਨ। ਕਈ ਵਾਰ ਇਨ੍ਹਾਂ ਭਾਂਡਿਆਂ ਨੂੰ ਸਾਫ਼ ਕਰਨ ਤੋਂ ਬਾਅਦ ਵੀ ਤੇਲ ਅਤੇ ਹਲਦੀ ਦੇ ਨਿਸ਼ਾਨ ਲੱਗੇ ਰਹਿੰਦੇ ਹਨ। ਇਨ੍ਹਾਂ ਨਿਸ਼ਾਨਾਂ ਨੂੰ ਸਾਫ਼ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਅਜਿਹੇ 'ਚ ਤੁਹਾਨੂੰ ਪਲਾਸਟਿਕ ਦੇ ਭਾਂਡਿਆਂ ਦੀ ਸਫ਼ਾਈ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ। ਇਨ੍ਹਾਂ ਭਾਂਡਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨ ਲਈ ਤੁਸੀਂ ਕੁਝ ਟਿਪਸ ਅਜ਼ਮਾ ਸਕਦੇ ਹੋ।

ਪਲਾਸਟਿਕ ਦੇ ਭਾਂਡੇ ਸਾਫ਼ ਕਰਨ ਦੇ ਤਰੀਕੇ:

ਬੇਕਿੰਗ ਸੋਡੇ ਦਾ ਇਸਤੇਮਾਲ: ਭਾਂਡਿਆਂ 'ਤੇ ਲੱਗੇ ਨਿਸ਼ਾਨਾਂ ਨੂੰ ਸਾਫ਼ ਕਰਨ ਲਈ ਬੇਕਿੰਗ ਸੋਡੇ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਲਈ ਇੱਕ ਜਾਂ ਦੋ ਵੱਡੇ ਚਮਚ ਪਾਣੀ ਦੇ ਨਾਲ ਬੇਕਿੰਗ ਸੋਡੇ ਦਾ ਪੇਸਟ ਬਣਾਓ ਅਤੇ ਇਸਨੂੰ ਗੰਦੀ ਪਲੇਟ 'ਤੇ ਲਗਾਓ। ਹੁਣ ਇਸਨੂੰ ਕੁਝ ਸਮੇਂ ਲਈ ਲੱਗਾ ਰਹਿਣ ਦਿਓ। ਫਿਰ ਇਸ ਭਾਂਡੇ ਨੂੰ ਸਾਫ਼ ਕਰਨ ਲਈ ਗਿੱਲੇ ਕੱਪੜੇ ਦੀ ਵਰਤੋ ਕਰੋ।

ਨਿੰਬੂ:ਗੰਦੇ ਭਾਂਡਿਆਂ ਨੂੰ ਸਾਫ਼ ਕਰਨ ਲਈ ਨਿੰਬੂ ਵੀ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਗੰਦਗੀ ਵਾਲੀ ਜਗ੍ਹਾਂ 'ਤੇ ਨਿੰਬੂ ਦੇ ਰਸ ਨੂੰ ਰਗੜੋ ਅਤੇ ਇਸਨੂੰ ਇੱਕ ਜਾਂ ਦੋ ਦਿਨ ਲਈ ਧੁੱਪ 'ਚ ਰੱਖ ਦਿਓ। ਫਿਰ ਇਸ ਭਾਂਡੇ ਨੂੰ ਧੋਣ ਲਈ ਸਾਬੁਣ ਦਾ ਇਸਤੇਮਾਲ ਕਰੋ। ਇਸ ਤਰ੍ਹਾਂ ਭਾਂਡੇ ਤੋਂ ਗੰਦੇ ਨਿਸ਼ਾਨ ਸਾਫ਼ ਹੋ ਜਾਣਗੇ।

ਬਲੀਚ ਦਾ ਇਸਤੇਮਾਲ: ਪਲਾਸਟਿਕ ਦੇ ਭਾਂਡਿਆਂ 'ਤੇ ਲੱਗੇ ਦਾਗ-ਧੱਬੇ ਨੂੰ ਬਲੀਚ ਦੀ ਮਦਦ ਨਾਲ ਸਾਫ਼ ਕੀਤਾ ਜਾ ਸਕਦਾ ਹੈ। ਇਸ ਲਈ ਕੱਪ 'ਚ ਇੱਕ ਵੱਡਾ ਚਮਚ ਬਲੀਚ ਮਿਲਾ ਕੇ ਘੋਲ ਲਓ। ਫਿਰ ਭਾਂਡੇ ਅਤੇ ਦੂਜੀਆਂ ਚੀਜ਼ਾਂ ਨੂੰ ਘੋਲ 'ਚ ਭਿਓ ਕੇ ਇੱਕ ਤੋਂ ਦੋ ਘੰਟੇ ਲਈ ਛੱਡ ਦਿਓ। ਦਾਗ-ਧੱਬੇ ਹੱਟਣ ਤੋਂ ਬਾਅਦ ਭਾਂਡਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਓ।

ABOUT THE AUTHOR

...view details