ਹੈਦਰਾਬਾਦ: ਹਰ ਔਰਤ ਨੂੰ ਪੀਰੀਅਡਸ ਤੋਂ ਹੋਣ ਵਾਲੇ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਪੀਰੀਅਡਸ ਨੂੰ ਛੁਪਾਉਣ ਜਾਂ ਚਰਚਾ ਦਾ ਵਿਸ਼ਾ ਨਹੀਂ ਮੰਨਿਆ ਜਾਂਦਾ। ਅੱਜ ਦੇ ਸਮੇਂ 'ਚ ਪੀਰੀਅਡਸ ਬਾਰੇ ਖੁੱਲ੍ਹ ਕੇ ਚਰਚਾ ਹੋ ਰਹੀ ਹੈ। ਮਾਹਿਰਾਂ ਦਾ ਵੀ ਮੰਨਣਾ ਹੈ ਕਿ ਇਹ ਜ਼ਰੂਰੀ ਹੈ। ਹਰ ਮਹੀਨੇ ਕਈ ਕੁੜੀਆਂ ਅਤੇ ਔਰਤਾਂ ਇਸ ਦਰਦ ਵਿੱਚੋਂ ਗੁਜ਼ਰਦੀਆਂ ਹਨ। ਇਸਦੇ ਨਾਲ ਹੀ, ਔਰਤਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੀਰੀਅਡਸ ਕਿਉਂ ਆਉਂਦੇ ਹਨ ਅਤੇ ਲਗਭਗ 28 ਦਿਨਾਂ ਦੇ ਚੱਕਰ ਦੌਰਾਨ ਹੋਣ ਵਾਲੇ ਦਰਦ ਤੋਂ ਕਿਵੇਂ ਛੁਟਕਾਰਾ ਮਿਲ ਸਕਦਾ ਹੈ?
ਪੀਰੀਅਡਸ ਕਿਉ ਆਉਦੇ ਹਨ?:ਪੀਰੀਅਡ ਚੱਕਰ ਦੇ ਦੌਰਾਨ ਤੁਹਾਡੇ ਬੱਚੇਦਾਨੀ ਦੇ ਅੰਦਰੋਂ ਖੂਨ ਅਤੇ ਟਿਸ਼ੂ ਯੋਨੀ ਵਿੱਚੋਂ ਬਾਹਰ ਆਉਂਦੇ ਹਨ। ਹਰ ਮਹੀਨੇ ਹੋਣ ਵਾਲੀ ਇਸ ਪ੍ਰਕਿਰਿਆ 'ਚ ਜ਼ਿਆਦਾਤਰ ਔਰਤਾਂ ਨੂੰ ਗੰਭੀਰ ਤੋਂ ਸਾਧਾਰਨ ਤਕਲੀਫ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਲੋਕ ਇਸ ਦੌਰਾਨ ਕਮਜ਼ੋਰੀ ਮਹਿਸੂਸ ਕਰਦੇ ਹਨ। ਅਜਿਹੀਆਂ ਸਥਿਤੀਆਂ ਵਿੱਚ ਮੂਡ ਸਵਿੰਗ ਆਮ ਗੱਲ ਹੈ। ਪਿੱਠ ਦੇ ਹੇਠਲੇ ਹਿੱਸੇ ਅਤੇ ਪੱਟਾਂ ਵਿੱਚ ਦਰਦ ਤੋਂ ਇਲਾਵਾ ਮਤਲੀ ਅਤੇ ਉਲਟੀ, ਪਸੀਨਾ ਆਉਣਾ, ਚੱਕਰ ਆਉਣਾ, ਸੋਜ ਅਤੇ ਸਿਰ ਦਰਦ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਪੀਰੀਅਡਸ ਦੌਰਾਨ ਕੀ ਖਾਣਾ ਚੰਗਾ?: ਹੁਣ ਸਵਾਲ ਇਹ ਉੱਠਦਾ ਹੈ ਕਿ ਅਜਿਹਾ ਕੀ ਖਾਣਾ ਚਾਹੀਦਾ ਹੈ ਜੋ ਨਾ ਸਿਰਫ ਦਰਦ ਤੋਂ ਰਾਹਤ ਦਿਵਾਉਦਾ ਹੈ ਸਗੋਂ ਕਮਜ਼ੋਰੀ ਨੂੰ ਵੀ ਠੀਕ ਕਰਦਾ ਹੈ। ਪੀਰੀਅਡਸ ਦੇ ਦਰਦ ਤੋਂ ਰਾਹਤ ਪਾਉਣ ਲਈ ਕੀ ਖਾਣਾ ਚਾਹੀਦਾ ਹੈ, ਇਸ ਬਾਰੇ ਨਿਊਟ੍ਰੀਸ਼ਨਿਸਟ ਸ਼ਿਲਪਾ ਮਿੱਤਲ ਨੇ ਕਿਹਾ, "ਮੇਰੇ ਕੋਲ ਅਕਸਰ ਅਜਿਹੇ ਮਰੀਜ਼ ਆਉਦੇ ਹਨ ਜੋ ਇਹ ਜਾਣਨਾ ਚਾਹੁੰਦੇ ਹਨ ਕਿ ਪੀਰੀਅਡ ਦੇ ਦਰਦ ਤੋਂ ਰਾਹਤ ਪਾਉਣ ਲਈ ਕੀ ਖਾਣਾ ਚਾਹੀਦਾ ਹੈ। ਅਜਿਹੀ ਸਥਿਤੀ ਵਿੱਚ ਅਸੀਂ ਉਨ੍ਹਾਂ ਨੂੰ ਕਈ ਚੀਜ਼ਾਂ ਦਾ ਸੇਵਨ ਕਰਨ ਲਈ ਕਹਿੰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਦੇਸੀ ਘਿਓ ਬਹੁਤ ਵਧੀਆ ਹੋ ਸਕਦਾ ਹੈ।
ਸਾਬੂਦਾਣਾ ਖਿਚੜੀ: ਦੇਸੀ ਘਿਓ ਤੋਂ ਇਲਾਵਾ ਸਾਬੂਦਾਣਾ ਖਿਚੜੀ ਵੀ ਬਹੁਤ ਰਾਹਤ ਦਿੰਦੀ ਹੈ। ਇਸ ਵਿੱਚ ਸਾਬੂਦਾਣਾ ਕਾਂਜੀ ਵੀ ਕੰਮ ਕਰਦੀ ਹੈ। ਕਾਂਜੀ ਬਣਾਉਣ ਲਈ ਸਾਬੂਦਾਣਾ ਨੂੰ 2 ਤੋਂ 3 ਘੰਟੇ ਲਈ ਭਿਉਂ ਕੇ ਰੱਖਣਾ ਹੋਵੇਗਾ, ਫਿਰ ਇਸ ਨੂੰ ਉਬਾਲ ਕੇ ਉਸ 'ਚ ਜੀਰਾ, ਲੂਣ ਅਤੇ ਨਿੰਬੂ ਮਿਲਾ ਕੇ ਪੀਓ। ਇਸ ਨਾਲ ਪੀਰੀਅਡ ਦੇ ਦਰਦ ਤੋਂ ਵੀ ਰਾਹਤ ਮਿਲੇਗੀ। ਇਸ ਤੋਂ ਇਲਾਵਾ, ਘਿਓ ਅਤੇ ਜੀਰਾ ਪਾਊਡਰ ਮਿਲਾ ਕੇ ਲੈਣ ਨਾਲ ਵੀ ਆਰਾਮ ਮਿਲਦਾ ਹੈ। ਪੋਸ਼ਣ ਵਿਗਿਆਨੀਆਂ ਅਨੁਸਾਰ, ਪੀਰੀਅਡਸ ਤੋਂ ਪਹਿਲਾਂ ਜਿੱਥੋਂ ਤੱਕ ਹੋ ਸਕੇ ਸੰਤੁਲਿਤ ਖੁਰਾਕ ਲਓ। ਬਿਹਤਰ ਹੋਵੇਗਾ ਜੇਕਰ ਤੁਸੀਂ ਫਾਸਟ ਫੂਡ ਤੋਂ ਪਰਹੇਜ਼ ਕਰੋ।
ਸ਼ਿਲਪਾ ਮਿੱਤਲ ਨੇ ਕਮਜ਼ੋਰੀ ਤੋਂ ਬਚਣ ਲਈ ਸੱਤੂ ਪਰਾਠਾ, ਪਨੀਰ, ਦਾਲਾਂ, ਫਲੀਆਂ, ਦੁੱਧ ਅਤੇ ਦਹੀ ਖਾਣ ਦੀ ਸਲਾਹ ਦਿੱਤੀ ਹੈ। ਜੇਕਰ ਤੁਸੀਂ ਨਾਨ-ਵੈਜ ਖਾ ਰਹੇ ਹੋ, ਤਾਂ ਉਨ੍ਹਾਂ ਨੇ ਅੰਡੇ, ਚਿਕਨ ਅਤੇ ਮੱਛੀ ਖਾਣ ਦੀ ਸਲਾਹ ਦਿੱਤੀ ਹੈ। ਇਸ ਵਿੱਚ ਘਿਓ, ਫਲੈਕਸਸੀਡ, ਬਦਾਮ, ਅਖਰੋਟ ਅਤੇ ਚਿਆ ਦੇ ਬੀਜ ਵੀ ਚੰਗੇ ਮੰਨੇ ਜਾਂਦੇ ਹਨ। ਭੋਜਨ 'ਚ ਸ਼ੁੱਧਤਾ ਦਾ ਧਿਆਨ ਰੱਖੋ ਅਤੇ ਹਰ 3-4 ਘੰਟੇ ਬਾਅਦ ਕੁਝ ਸਿਹਤਮੰਦ ਖਾਂਦੇ ਰਹੋ, ਤਾਂ ਤੁਹਾਨੂੰ ਰਾਹਤ ਮਿਲ ਸਕਦੀ ਹੈ।