ਹੈਦਰਾਬਾਦ:ਆਈਸਕ੍ਰੀਮ ਖਾਣਾ ਬੱਚੇ ਤੋਂ ਲੈ ਕੇ ਵੱਡੇ ਤੱਕ ਹਰ ਕਿਸੇ ਨੂੰ ਪਸੰਦ ਹੁੰਦੀ ਹੈ। ਘਰ 'ਚ ਕੋਈ ਛੋਟਾ-ਮੋਟਾ ਫੰਕਸ਼ਨ ਜਾਂ ਜਨਮਦਿਨ ਦਾ ਜਸ਼ਨ ਹੋਵੇ, ਤਾਂ ਆਈਸਕ੍ਰੀਮ ਜ਼ਰੂਰ ਹੁੰਦੀ ਹੈ। ਹਾਲਾਂਕਿ, ਕੁਝ ਲੋਕ ਰਾਤ ਨੂੰ ਆਈਸਕ੍ਰੀਮ ਖਾ ਲੈਂਦੇ ਹਨ। ਸਿਹਤ ਮਾਹਿਰ ਚੇਤਾਵਨੀ ਦਿੰਦੇ ਹਨ ਕਿ ਰਾਤ ਨੂੰ ਆਈਸਕ੍ਰੀਮ ਖਾਣ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।
ਰਾਤ ਨੂੰ ਆਈਸਕ੍ਰੀਮ ਖਾਣ ਨਾਲ ਸਿਹਤ ਸਮੱਸਿਆਵਾਂ:
ਨੀਂਦ ਦੀ ਕਮੀ: ਆਈਸਕ੍ਰੀਮ ਵਿੱਚ ਸ਼ੂਗਰ ਦੀ ਮਾਤਰਾ ਵਧੇਰੇ ਹੁੰਦੀ ਹੈ। ਰਾਤ ਨੂੰ ਆਈਸਕ੍ਰੀਮ ਜ਼ਿਆਦਾ ਖਾਣ ਨਾਲ ਬਲੱਡ ਸ਼ੂਗਰ ਦਾ ਪੱਧਰ ਵੱਧ ਸਕਦਾ ਹੈ। ਇਸਦੇ ਨਾਲ ਹੀ, ਮਾਹਿਰਾਂ ਦਾ ਕਹਿਣਾ ਹੈ ਕਿ ਰਾਤ ਨੂੰ ਆਈਸਕ੍ਰੀਮ ਖਾਣ ਨਾਲ ਨੀਂਦ ਦੀ ਕਮੀ ਵੀ ਹੋ ਸਕਦੀ ਹੈ।
ਭਾਰ ਵੱਧ ਸਕਦਾ: ਆਈਸਕ੍ਰੀਮ ਵਿੱਚ ਕੈਲੋਰੀ ਜ਼ਿਆਦਾ ਹੁੰਦੀ ਹੈ। ਇਸ ਲਈ ਮਾਹਿਰ ਚੇਤਾਵਨੀ ਦਿੰਦੇ ਹਨ ਕਿ ਰਾਤ ਦੇ ਖਾਣੇ ਤੋਂ ਬਾਅਦ ਬਹੁਤ ਜ਼ਿਆਦਾ ਆਈਸਕ੍ਰੀਮ ਖਾਣ ਨਾਲ ਭਾਰ ਵੱਧ ਸਕਦਾ ਹੈ। ਰਾਤ ਨੂੰ ਬਹੁਤ ਜ਼ਿਆਦਾ ਆਈਸਕ੍ਰੀਮ ਖਾਣ ਨਾਲ ਭਾਰ ਵੱਧਣ ਦੀ ਸੰਭਾਵਨਾ ਰਹਿੰਦੀ ਹੈ।