ਪੰਜਾਬ

punjab

ETV Bharat / health

ਇਨ੍ਹਾਂ ਫਲਾਂ ਨੂੰ ਖਾਲੀ ਪੇਟ ਖਾਣ ਨਾਲ ਮਿਲ ਸਕਦੈ ਨੇ ਕਈ ਲਾਭ, ਪਾਚਨ ਕਿਰੀਆਂ 'ਚ ਵੀ ਹੋਵੇਗਾ ਸੁਧਾਰ - Fruits For Empty Stomach

Fruits For Empty Stomach: ਫਲ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ ਲਈ ਤੁਸੀਂ ਕੁਝ ਫਲਾਂ ਨੂੰ ਖਾਲੀ ਪੇਟ ਆਪਣੀ ਖੁਰਾਕ ਵਿੱਚ ਸ਼ਾਮਲ ਕਰਕੇ ਕਈ ਸਿਹਤ ਲਾਭ ਹਾਸਿਲ ਕਰ ਸਕਦੇ ਹੋ।

Fruits For Empty Stomach
Fruits For Empty Stomach (Getty Images)

By ETV Bharat Health Team

Published : Aug 6, 2024, 3:02 PM IST

ਹੈਦਰਾਬਾਦ:ਸਿਹਤਮੰਦ ਰਹਿਣ ਲਈ ਡਾਕਟਰ ਫਲ ਖਾਣ ਦੀ ਸਲਾਹ ਦਿੰਦੇ ਹਨ। ਸਰੀਰ ਨੂੰ ਪੋਸ਼ਣ ਦੇਣ ਲਈ ਫਲਾਂ ਨੂੰ ਬਿਹਤਰ ਮੰਨਿਆ ਜਾਂਦਾ ਹੈ। ਫਲ ਵਿਟਾਮਿਨ, ਮਿਨਰਲ ਅਤੇ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦੇ ਹਨ। ਫਲ ਸਰੀਰ ਨੂੰ ਪੋਸ਼ਣ ਦਿੰਦੇ ਹਨ ਅਤੇ ਕਈ ਬਿਮਾਰੀਆਂ ਤੋਂ ਬਚਾਉਣ 'ਚ ਮਦਦ ਕਰਦੇ ਹਨ। ਪਰ ਜੇਕਰ ਤੁਸੀਂ ਕੁਝ ਫਲਾਂ ਨੂੰ ਖਾਲੀ ਪੇਟ ਖਾਓਗੇ, ਤਾਂ ਸਿਹਤ ਨੂੰ ਹੋਰ ਵੀ ਜ਼ਿਆਦਾ ਲਾਭ ਮਿਲ ਸਕਦਾ ਹੈ। ਫਲ ਖਾਣ ਨਾਲ ਭਾਰ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਪਾਚਨ 'ਚ ਵੀ ਸੁਧਾਰ ਹੁੰਦਾ ਹੈ। ਇਸ ਤੋਂ ਇਲਾਵਾ, ਹੋਰ ਵੀ ਕਈ ਸਿਹਤ ਲਾਭ ਮਿਲ ਸਕਦੇ ਹਨ। ਇਨ੍ਹਾਂ ਸਿਹਤ ਲਾਭਾਂ ਨੂੰ ਪਾਉਣ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜਾ ਫਲ ਖਾਲੀ ਪੇਟ ਖਾਣਾ ਸਹੀ ਅਤੇ ਫਾਇਦੇਮੰਦ ਹੋ ਸਕਦਾ ਹੈ।

ਖਾਲੀ ਪੇਟ ਖਾਣ ਵਾਲੇ ਫਲਾਂ ਦੇ ਫਾਇਦੇ:

  1. ਖਾਲੀ ਪੇਟ ਤਰਬੂਜ਼ ਖਾਣ ਨਾਲ ਮੋਟਾਪੇ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਪੇਟ ਦੀ ਸੋਜ ਵੀ ਖਤਮ ਹੋ ਜਾਵੇਗੀ।
  2. ਪਪੀਤੇ ਨੂੰ ਖਾਲੀ ਪੇਟ ਖਾਣ ਨਾਲ ਪਾਚਨ ਸ਼ਕਤੀ ਨੂੰ ਮਜ਼ਬੂਤ ਬਣਾਇਆ ਜਾ ਸਕਦਾ ਹੈ।
  3. ਅਨਾਨਾਸ ਖਾਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਕੈਂਸਰ ਦੇ ਖਤਰੇ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।
  4. ਕੇਲਾ ਖਾਣ ਨਾਲ ਸਰੀਰ ਨੂੰ ਐਨਰਜ਼ੀ ਮਿਲ ਸਕਦੀ ਹੈ।

ਇਨ੍ਹਾਂ ਫਲਾਂ ਨੂੰ ਸਵੇਰ ਦੇ ਸਮੇਂ ਖਾਲੀ ਪੇਟ ਖਾਧਾ ਜਾ ਸਕਦਾ ਹੈ। ਹਾਲਾਂਕਿ, ਜੇਕਰ ਤੁਹਾਨੂੰ ਪਹਿਲਾ ਤੋਂ ਹੀ ਕੋਈ ਬਿਮਾਰੀ ਅਤੇ ਐਲਰਜ਼ੀ ਦੀ ਸਮੱਸਿਆ ਹੈ, ਤਾਂ ਡਾਕਟਰ ਦੀ ਸਲਾਹ ਲੈ ਕੇ ਹੀ ਇਨ੍ਹਾਂ ਫਲਾਂ ਦਾ ਸੇਵਨ ਕਰੋ।

ABOUT THE AUTHOR

...view details