ਹੈਦਰਾਬਾਦ: ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ। ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਸ਼ਰਾਬ 'ਚ ਸੋਡਾ ਮਿਲਾ ਕੇ ਪੀਣਾ ਹੋਰ ਵੀ ਜ਼ਿਆਦਾ ਖਤਰਨਾਕ ਹੈ। ਜੇਕਰ ਤੁਸੀਂ ਸ਼ਰਾਬ 'ਚ ਸੋਡਾ ਮਿਲਾ ਕੇ ਪੀਂਦੇ ਹੋ, ਤਾਂ ਇਸ ਲਈ ਕਈ ਗੰਭੀਰ ਬਿਮਾਰੀਆਂ ਦਾ ਖਤਰਾ ਹੋ ਸਕਦਾ ਹੈ। ਇਸ ਲਈ ਤੁਹਾਨੂੰ ਸਿਰਫ਼ ਸ਼ਰਾਬ ਹੀ ਨਹੀਂ, ਸਗੋ ਸੋਡੇ ਤੋਂ ਵੀ ਦੂਰੀ ਬਣਾ ਲੈਣੀ ਚਾਹੀਦੀ ਹੈ।
ਸ਼ਰਾਬ 'ਚ ਸੋਡਾ ਮਿਲਾ ਕੇ ਪੀਣ ਦੇ ਨੁਕਸਾਨ:
ਕਮਜ਼ੋਰ ਹੱਡੀਆਂ: ਸ਼ਰਾਬ ਵਿੱਚ ਸੋਡਾ ਮਿਲਾ ਕੇ ਪੀਣਾ ਚੰਗਾ ਨਹੀਂ ਹੁੰਦਾ ਹੈ। ਇਸ ਲਈ ਮਾਹਰ ਅਜਿਹੀ ਗਲਤੀ ਨਾ ਕਰਨ ਦੀ ਚੇਤਾਵਨੀ ਦਿੰਦੇ ਹਨ। ਸੋਡੇ ਵਿੱਚ ਮੌਜੂਦ ਪਾਸਪੇਰਿਕ ਐਸਿਡ ਸਰੀਰ ਵਿੱਚ ਕੈਲਸ਼ੀਅਮ ਨੂੰ ਘਟਾਉਂਦੇ ਹਨ, ਜੋ ਕਿ ਹੱਡੀਆਂ ਲਈ ਬਹੁਤ ਖਤਰਨਾਕ ਹੋ ਸਕਦਾ ਹੈ। ਇਸ ਨਾਲ ਪੇਟ ਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਜ਼ਰੂਰਤ ਤੋਂ ਜ਼ਿਆਦਾ ਸੋਡਾ ਪੀਣ ਨਾਲ ਹੱਡੀਆਂ ਟੁੱਟ ਵੀ ਸਕਦੀਆਂ ਹਨ।
ਭਾਰ ਵੱਧ ਸਕਦਾ: ਸੋਡੇ ਵਿੱਚ ਕੈਲੋਰੀ ਜ਼ਿਆਦਾ ਹੁੰਦੀ ਹੈ, ਜੋ ਭਾਰ ਵੱਧਣ ਦਾ ਕਾਰਨ ਬਣ ਸਕਦੀ ਹੈ। ਇਸ ਲਈ ਰੋਜ਼ਾਨਾ ਸ਼ਰਾਬ ਵਿੱਚ ਸੋਡਾ ਮਿਲਾਉਣ ਨਾਲ ਤੁਹਾਡਾ ਭਾਰ ਵੱਧ ਸਕਦਾ ਹੈ। ਇਸ ਤੋਂ ਇਲਾਵਾ, ਸੋਡੇ ਵਿੱਚ ਮੌਜ਼ੂਦ ਸ਼ੂਗਰ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾ ਸਕਦੀ ਹੈ, ਜਿਸ ਨਾਲ ਸ਼ੂਗਰ ਦਾ ਖਤਰਾ ਰਹਿੰਦਾ ਹੈ। ਇਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਵੱਧ ਸਕਦਾ ਹੈ।