ਹੈਦਰਾਬਾਦ: ਬ੍ਰੇਨ ਟਿਊਮਰ ਇੱਕ ਗੰਭੀਰ ਸਿਹਤ ਸਮੱਸਿਆ ਹੈ, ਜੋ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਪ੍ਰਭਾਵਿਤ ਕਰ ਸਕਦੀ ਹੈ। ਬ੍ਰੇਨ ਟਿਊਮਰ ਦੇ ਮਾਮਲੇ ਦੁਨੀਆਂ 'ਚ ਤੇਜ਼ੀ ਨਾਲ ਵੱਧ ਰਹੇ ਹਨ। ਜੇਕਰ ਸਹੀ ਸਮੇਂ 'ਤੇ ਇਸਦੇ ਲੱਛਣਾਂ ਦੀ ਪਛਾਣ ਨਾ ਕੀਤੀ ਜਾਵੇ, ਤਾਂ ਬ੍ਰੇਨ ਟਿਊਮਰ ਗੰਭੀਰ ਹੋ ਸਕਦਾ ਹੈ। ਬ੍ਰੇਨ ਟਿਊਮਰ ਦਿਮਾਗ ਵਿੱਚ ਸੈੱਲਾਂ ਦੇ ਬੇਕਾਬੂ ਵਾਧੇ ਕਾਰਨ ਹੁੰਦਾ ਹੈ। ਬ੍ਰੇਨ ਟਿਊਮਰ ਦੇ ਲੱਛਣਾਂ ਦੇ ਨਾਲ-ਨਾਲ ਇਸ ਦੇ ਕਾਰਨਾਂ ਬਾਰੇ ਜਾਣਨਾ ਵੀ ਬਹੁਤ ਜ਼ਰੂਰੀ ਹੈ, ਤਾਂ ਹੀ ਤੁਸੀਂ ਇਸ ਗੰਭੀਰ ਬੀਮਾਰੀ ਤੋਂ ਖੁਦ ਦਾ ਬਚਾਅ ਕਰ ਸਕੋਗੇ।
ਕੀ ਹੈ ਬ੍ਰੇਨ ਟਿਊਮਰ?: ਬ੍ਰੇਨ ਟਿਊਮਰ ਦਿਮਾਗ ਦੇ ਸੈੱਲਾਂ ਦਾ ਇੱਕ ਬੇਕਾਬੂ ਸਮੂਹ ਹੁੰਦਾ ਹੈ, ਜੋ ਹਰ ਸਮੇਂ ਵਧਦਾ ਰਹਿੰਦਾ ਹੈ। ਇਨ੍ਹਾਂ ਟਿਊਮਰ ਦੀਆਂ ਦੋ ਕਿਸਮਾਂ ਹਨ। ਪਹਿਲਾ ਹੈ ਬੇਨਿਗ, ਜਿਸ ਵਿੱਚ ਬ੍ਰੇਨ ਟਿਊਮਰ ਬਹੁਤ ਹੌਲੀ ਹੌਲੀ ਵਧਦੇ ਹਨ ਅਤੇ ਖਤਰਨਾਕ ਨਹੀਂ ਹੁੰਦੇ। ਦੂਜਾ ਮੈਲੀਗਨੈਂਟ, ਇਸ ਵਿੱਚ ਟਿਊਮਰ ਬਹੁਤ ਤੇਜ਼ੀ ਨਾਲ ਵਧਦੇ ਹਨ ਅਤੇ ਦਿਮਾਗ ਦੇ ਕਈ ਹਿੱਸਿਆਂ ਵਿੱਚ ਫੈਲਦੇ ਹਨ। ਇਹ ਟਿਊਮਰ ਖਤਰਨਾਕ ਅਤੇ ਘਾਤਕ ਹੁੰਦਾ ਹੈ।
ਬ੍ਰੇਨ ਟਿਊਮਰ ਦੇ ਲੱਛਣ: ਬ੍ਰੇਨ ਟਿਊਮਰ ਦੇ ਲੱਛਣਾਂ 'ਚ ਸਿਰਦਰਦ, ਉਲਟੀ, ਸੁਣਨ ਜਾਂ ਦੇਖਣ 'ਚ ਬਦਲਾਅ, ਸਰੀਰਕ ਸੰਤੁਲਨ ਖਰਾਬ ਹੋਣਾ, ਯਾਦਾਸ਼ਤ ਕੰਮਜ਼ੋਰ, ਸੋਚਣ-ਸਮਝਣ ਦੀ ਸਮਰੱਥਾ 'ਤੇ ਅਸਰ ਪੈਣਾ ਆਦਿ ਸ਼ਾਮਲ ਹਨ।
ਬ੍ਰੇਨ ਟਿਊਮਰ ਦੇ ਕਾਰਨ:
ਖ਼ਾਨਦਾਨੀ:ਬ੍ਰੇਨ ਟਿਊਮਰ ਖ਼ਾਨਦਾਨੀ ਵੀ ਹੋ ਸਕਦਾ ਹੈ। ਜੇਕਰ ਤੁਹਾਡੇ ਪਰਿਵਾਰ ਜਾਂ ਮਾਤਾ-ਪਿਤਾ 'ਚ ਪਹਿਲਾ ਤੋਂ ਕਿਸੇ ਨੂੰ ਬ੍ਰੇਨ ਟਿਊਮਰ ਹੈ, ਤਾਂ ਆਉਣ ਵਾਲੀ ਪੀੜ੍ਹੀ 'ਚ ਇਸ ਬਿਮਾਰੀ ਦੇ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਰੇਡੀਏਸ਼ਨ ਅਤੇ ਵਾਤਾਵਰਣ:ਜ਼ਿਆਦਾ ਮਾਤਰਾ 'ਚ ਰੇਡੀਏਸ਼ਨ ਦੇ ਸੰਪਰਕ 'ਚ ਆਉਣ ਨਾਲ ਵੀ ਬ੍ਰੇਨ ਟਿਊਮਰ ਦਾ ਖਤਰਾ ਵੱਧ ਸਕਦਾ ਹੈ। ਇਸ ਤੋਂ ਇਲਾਵਾ, ਕੁਝ ਜ਼ਹਿਰੀਲੇ ਪਦਾਰਥਾਂ ਦੇ ਸੰਪਰਕ 'ਚ ਆਉਣ ਨਾਲ ਵੀ ਬ੍ਰੇਨ ਟਿਊਮਰ ਹੋ ਸਕਦਾ ਹੈ। ਕੈਮਿਕਲ ਫੈਕਟਰੀ 'ਚ ਕੰਮ ਕਰਨ ਵਾਲੇ ਲੋਕਾਂ ਨੂੰ ਬ੍ਰੇਨ ਟਿਊਮਰ ਦਾ ਜ਼ਿਆਦਾ ਖਤਰਾ ਰਹਿੰਦਾ ਹੈ।