ਮੋਗਾ:ਅੱਜ ਦੇ ਸਮੇਂ ਵਿੱਚ ਲੋਕ ਮੋਟਾਪਾ ਅਤੇ ਢਿੱਡ ਦੀ ਚਰਬੀ ਵਧਣ ਕਾਰਨ ਪਰੇਸ਼ਾਨ ਹਨ। ਭਾਰ ਵਧਣ ਦੀ ਸਮੱਸਿਆ ਆਮ ਹੋ ਗਈ ਹੈ। ਇਹ ਸਮੱਸਿਆਂ ਵੱਡਿਆਂ ਤੋਂ ਲੈ ਕੇ ਬੱਚਿਆਂ ਤੱਕ, ਹਰ ਉਮਰ ਦੇ ਲੋਕਾਂ 'ਚ ਦੇਖੀ ਜਾਂਦੀ ਹੈ। ਬਾਹਰ ਨਿਕਲਦੇ ਢਿੱਡ ਕਰਕੇ ਵਿਅਕਤੀ ਫਿੱਟ ਨਹੀਂ ਲੱਗਦਾ ਅਤੇ ਸ਼ਰਮ ਵੀ ਮਹਿਸੂਸ ਕਰਦਾ ਹੈ। ਅਜਿਹੇ 'ਚ ਤੁਸੀਂ ਕੁਝ ਆਸਾਨ ਤਰੀਕੇ ਅਜ਼ਮਾ ਕੇ ਢਿੱਡ ਦੀ ਚਰਬੀ ਨੂੰ ਘੱਟ ਕਰ ਸਕਦੇ ਹੋ। ਇਸ ਲਈ ਤੁਹਾਨੂੰ ਆਪਣੀ ਪੂਰੀ ਖੁਰਾਕ ਬਦਲਣ ਅਤੇ ਜਿੰਮ 'ਚ ਜਾ ਕੇ ਪਸੀਨਾ ਬਹਾਉਣ ਦੀ ਲੋੜ ਨਹੀਂ ਹੈ। ਛੋਟੀਆਂ ਗੱਲ੍ਹਾਂ ਦਾ ਧਿਆਨ ਰੱਖ ਕੇ ਹੀ ਢਿੱਡ ਦੀ ਚਰਬੀ ਨੂੰ ਘੱਟ ਕੀਤਾ ਜਾ ਸਕਦਾ ਹੈ।
ਢਿੱਡ ਦੀ ਚਰਬੀ ਵਧਣ ਦੇ ਕਾਰਨ: ਇਸ ਸਬੰਧ 'ਚ ਅਸੀ ਡਾਕਟਰ ਸੀਮਾਂਤ ਗਰਗ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਨੇ ਦੱਸਿਆ ਕਿ ਹਰ ਸਮੇਂ ਬੈਠ ਕੇ ਕੰਮ ਕਰਨ ਨਾਲ ਢਿੱਡ ਦੀ ਚਰਬੀ ਵੱਧ ਸਕਦੀ ਹੈ। ਇਸ ਤੋਂ ਇਲਾਵਾ, ਲੋਕ ਕੋਈ ਵੀ ਕੰਮ ਕਰਨ ਲਈ ਮਿਹਨਤ ਨਹੀਂ ਕਰਦੇ ਅਤੇ ਕਸਰਤ ਵੀ ਘੱਟ ਕਰਦੇ ਹਨ, ਜਿਸਦੇ ਚਲਦਿਆਂ ਢਿੱਡ ਦੀ ਚਰਬੀ ਲਗਾਤਾਰ ਵਧਦੀ ਜਾ ਰਹੀ ਹੈ। ਡਾਕਟਰ ਨੇ ਗੱਲਬਾਤ ਕਰਦੇ ਹੋਏ ਅੱਗੇ ਦੱਸਿਆ ਕਿ ਇਸ ਸਬੰਧ 'ਚ ਇੱਕ ਡਾਟਾ ਵੀ ਸਾਹਮਣੇ ਆਇਆ ਸੀ, ਜਿਸ 'ਚ 16 ਤੋਂ 18 ਸਾਲ ਦੇ ਬੱਚਿਆਂ 'ਚ ਫੈਟੀ ਜਿਗਰ ਦੀ ਸਮੱਸਿਆ ਪਾਈ ਗਈ ਸੀ। ਇਹ ਇੱਕ ਹੈਰਾਨ ਕਰ ਦੇਣ ਵਾਲਾ ਡਾਟਾ ਸੀ। ਕਾਰਨਾਂ ਬਾਰੇ ਗੱਲ ਕੀਤੀ ਜਾਵੇ, ਤਾਂ ਇੰਨੇ ਛੋਟੇ ਬੱਚਿਆ 'ਚ ਫੈਟੀ ਜਿਗਰ ਦੀ ਸਮੱਸਿਆ ਲਈ ਖੇਡਾਂ ਦੀ ਕਮੀ, ਹਰ ਸਮੇਂ ਮੋਬਾਈਲ ਫੋਨ ਦਾ ਇਸਤੇਮਾਲ ਕਰਨਾ, ਟੀਵੀ ਦੇਖਣਾ, ਸਰੀਰਕ ਕਸਰਤ ਦੀ ਕਮੀ ਵਰਗੇ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ।
- ਇੱਕ ਦਿਨ ਵਿੱਚ ਕਿੰਨੇ ਅੰਡੇ ਖਾਣੇ ਚਾਹੀਦੇ ਹਨ? ਕੀ ਤੁਸੀਂ ਅੰਡੇ ਦੇ ਪੀਲੇ ਹਿੱਸੇ ਨੂੰ ਖਾਣਾ ਨਹੀਂ ਕਰਦੇ ਹੋ ਪਸੰਦ, ਜਾਣੋ ਇਸ ਬਾਰੇ ਡਾਕਟਰ ਦੀ ਰਾਏ - HOW MANY EGG TO EAT DAILY
- ਸਿਹਤ ਅਤੇ ਸੁੰਦਰਤਾਂ ਦੋਵਾਂ ਲਈ ਫਾਇਦੇਮੰਦ ਹੋ ਸਕਦਾ ਹੈ ਰਸੋਈ 'ਚ ਵਰਤਿਆਂ ਜਾਣ ਵਾਲਾ ਇਹ ਮਸਾਲਾ, ਨਜ਼ਰ ਆਵੇਗਾ ਚਿਹਰੇ 'ਤੇ ਨਿਖਾਰ! - Fenugreek Seeds For Skin
- ਮੱਛਰਾਂ ਦੇ ਕੱਟਣ ਨਾਲ ਵੱਧ ਰਿਹੈ ਡੇਂਗੂ, ਮੌਤ ਦਾ ਵੀ ਹੋ ਸਕਦੈ ਖਤਰਾ, ਜਾਣੋ ਲੱਛਣ ਅਤੇ ਪਲੇਟਲੈਟਸ ਨੂੰ ਵਧਾਉਣ ਦੇ ਤਰੀਕਿਆਂ ਬਾਰੇ - Dengue Prevention