ਪੰਜਾਬ

punjab

ETV Bharat / education-and-career

ਏਮਜ਼ ਨਰਸਿੰਗ ਅਫਸਰ ਯੋਗਤਾ ਟੈਸਟ ਲਈ ਐਡਮਿਟ ਕਾਰਡ ਜਲਦ ਹੋਣਗੇ ਜਾਰੀ, ਇਸ ਦਿਨ ਹੋਵੇਗੀ ਪ੍ਰੀਖਿਆ - AIIMS NORCET 6 Admit Card - AIIMS NORCET 6 ADMIT CARD

AIIMS NORCET 6 Admit Card: ਏਮਜ਼ ਨਰਸਿੰਗ ਅਫਸਰ ਯੋਗਤਾ ਪ੍ਰੀਖਿਆ ਦਾ ਆਯੋਜਨ 14 ਅਪ੍ਰੈਲ ਨੂੰ ਕੀਤਾ ਜਾਵੇਗਾ। ਇਸ ਪ੍ਰੀਖਿਆ ਲਈ 12 ਅਪ੍ਰੈਲ ਨੂੰ ਐਡਮਿਟ ਕਾਰਡ ਜਾਰੀ ਕਰ ਦਿੱਤੇ ਜਾਣਗੇ।

AIIMS NORCET 6 Admit Card
AIIMS NORCET 6 Admit Card

By ETV Bharat Punjabi Team

Published : Apr 11, 2024, 12:37 PM IST

ਹੈਦਰਾਬਾਦ:ਏਮਜ਼ ਨਰਸਿੰਗ ਅਫਸਰ ਯੋਗਤਾ ਟੈਸਟ 'ਚ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਪ੍ਰੀਖਿਆ ਦਾ ਆਯੋਜਨ ਪ੍ਰੀਖਿਆ ਕੇਂਦਰਾਂ 'ਤੇ 14 ਅਪ੍ਰੈਲ ਨੂੰ ਕੀਤਾ ਜਾਵੇਗਾ। ਪ੍ਰੀਖਿਆ 'ਚ ਸ਼ਾਮਲ ਹੋਣ ਲਈ ਐਡਮਿਟ ਕਾਰਡ ਜ਼ਰੂਰੀ ਹੁੰਦੇ ਹਨ, ਜੋ ਕਿ ਪ੍ਰੀਖਿਆ ਤੋਂ ਕੁਝ ਦਿਨ ਪਹਿਲਾ 12 ਅਪ੍ਰੈਲ ਨੂੰ ਜਾਰੀ ਕਰ ਦਿੱਤੇ ਜਾਣਗੇ। ਐਡਮਿਟ ਕਾਰਡ ਜਾਰੀ ਹੁੰਦੇ ਹੀ ਉਮੀਦਵਾਰ ਇਸਨੂੰ ਏਮਜ਼ ਦੀ ਅਧਿਕਾਰਤ ਵੈੱਬਸਾਈਟ aiimsexams.ac.in 'ਤੇ ਜਾ ਕੇ ਡਾਊਨਲੋਡ ਕਰ ਸਕਦੇ ਹਨ।

ਇਸ ਤਰ੍ਹਾਂ ਕਰ ਸਕੋਗੇ ਐਡਮਿਟ ਕਾਰਡ ਡਾਊਨਲੋਡ: ਏਮਜ਼ ਨਰਸਿੰਗ ਅਫਸਰ ਯੋਗਤਾ ਟੈਸਟ ਦੇ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਵੈੱਬਸਾਈਟ aiimsexams.ac.in 'ਤੇ ਜਾਓ। ਵੈੱਬਸਾਈਟ ਦੇ ਹੋਮ ਪੇਜ 'ਤੇ Announcement ਸੈਕਸ਼ਨ 'ਚ ਜਾ ਕੇ ਐਡਮਿਟ ਕਾਰਡ ਦੇ ਲਿੰਕ 'ਤੇ ਕਲਿੱਕ ਕਰੋ। ਹੁਣ ਤੁਹਾਨੂੰ ਨਵੀਂ ਆਈਡੀ, ਪਾਸਵਰਡ ਅਤੇ ਕੈਪਚਾ ਕੋਡ ਦਰਜ ਕਰਨਾ ਹੋਵੇਗਾ। ਇਹ ਜਾਣਕਾਰੀ ਸਬਮਿਟ ਕਰਦੇ ਹੀ ਦਾਖਲਾ ਪੱਤਰ ਸਕ੍ਰੀਨ 'ਤੇ ਨਜ਼ਰ ਆ ਜਾਵੇਗਾ। ਫਿਰ ਤੁਸੀਂ ਐਡਮਿਟ ਕਾਰਡ ਨੂੰ ਡਾਊਨਲੋਡ ਕਰ ਸਕੋਗੇ।

ਏਮਜ਼ ਨਰਸਿੰਗ ਅਫਸਰ ਯੋਗਤਾ ਪ੍ਰੀਖਿਆ ਇਸ ਤਰ੍ਹਾਂ ਹੋਵੇਗੀ: ਏਮਜ਼ ਨਰਸਿੰਗ ਅਫਸਰ ਯੋਗਤਾ ਪ੍ਰੀਖਿਆ 'ਚ ਉਮੀਦਵਾਰਾਂ ਤੋਂ ਕੁੱਲ 100 ਸਵਾਲ ਪੁੱਛੇ ਜਾਣਗੇ। ਪ੍ਰੀਖਿਆ ਔਨਲਾਈਨ ਹੋਵੇਗੀ, ਜਿਸ ਲਈ ਤੁਹਾਨੂੰ 90 ਮਿੰਟ ਦਾ ਸਮੇਂ ਦਿੱਤਾ ਜਾਵੇਗਾ। ਪ੍ਰਸ਼ਨ ਪੱਤਰ 'ਚ ਕੁਲ 5 ਭਾਗ ਹੋਣਗੇ ਅਤੇ ਹਰੇਕ ਭਾਗ ਵਿੱਚ 20 ਪ੍ਰਸ਼ਨ ਪੁੱਛੇ ਜਾਣਗੇ। ਹਰੇਕ ਪ੍ਰਸ਼ਨ ਲਈ ਇੱਕ ਅੰਕ ਅਲਾਟ ਕੀਤਾ ਗਿਆ ਹੈ। ਉਮੀਦਵਾਰ ਇਸ ਗੱਲ ਦਾ ਧਿਆਨ ਰੱਖਣ ਕਿ ਪ੍ਰੀਖਿਆ 'ਚ ਮਾਇਨਸ ਮਾਰਕਿੰਗ ਵੀ ਕੀਤੀ ਜਾ ਰਹੀ ਹੈ। ਇਸ ਲਈ ਜਿਹੜੇ ਪ੍ਰਸ਼ਨ ਦਾ ਉੱਤਰ ਤੁਹਾਨੂੰ ਨਹੀਂ ਆ ਰਿਹਾ, ਉਸ 'ਚ ਗਲਤ ਉੱਤਰ ਨਾ ਭਰੋ।

ਜਿਹੜੇ ਉਮੀਦਵਾਰ ਇਸ ਇਮਤਿਹਾਨ ਵਿੱਚ ਨਿਰਧਾਰਿਤ ਕੱਟ ਆਫ ਅੰਕ ਪ੍ਰਾਪਤ ਕਰਨਗੇ, ਉਨ੍ਹਾਂ ਨੂੰ ਮੁੱਖ ਪ੍ਰੀਖਿਆ ਲਈ ਯੋਗ ਮੰਨਿਆ ਜਾਵੇਗਾ। ਮੁੱਖ ਪ੍ਰੀਖਿਆ 5 ਮਈ 2024 ਨੂੰ ਕਰਵਾਈ ਜਾਵੇਗੀ। ਇਸ ਪ੍ਰੀਖਿਆ ਨਾਲ ਸਬੰਧਤ ਜਾਣਕਾਰੀ ਪਾਉਣ ਲਈ ਤੁਸੀਂ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ।

ABOUT THE AUTHOR

...view details