ਪੰਜਾਬ

punjab

ETV Bharat / bharat

ਕੇਰਲ: ਰਾਮੇਸ਼ਵਰਮ ਕੈਫੇ ਬਲਾਸਟ ਮਾਮਲਾ, NIA ਦੀ ਟੀਮ ਨੇ ਕਾਸਰਗੋਡ 'ਚ ਮਾਰਿਆ ਛਾਪਾ - ਕਰਨਾਟਕ ਦੀ ਐਨਆਈਏ ਟੀਮ

Karnatakas NIA team conducted raids: ਕਰਨਾਟਕ ਦੀ ਐਨਆਈਏ ਟੀਮ ਨੇ ਕੇਰਲ ਦੇ ਕਾਸਰਗੋਡ ਜ਼ਿਲ੍ਹੇ ਵਿੱਚ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਬੈਂਗਲੁਰੂ ਦੇ ਰਾਮੇਸ਼ਵਰਮ ਕੈਫੇ ਬਲਾਸਟ ਮਾਮਲੇ 'ਚ ਕੀਤੀ ਗਈ ਸੀ।

Karnatakas NIA team conducted raids
Karnatakas NIA team conducted raids

By ETV Bharat Punjabi Team

Published : Mar 5, 2024, 7:31 PM IST

ਕਰਨਾਟਕ/ਕਾਸਰਗੋਡ: ਕਰਨਾਟਕ ਦੀ ਐਨਆਈਏ ਟੀਮ ਨੇ ਕਾਸਰਗੋਡ ਜ਼ਿਲ੍ਹੇ ਦੇ ਮੰਜੇਸ਼ਵਰ ਅਤੇ ਬਦਿਆਦਕਾ ਵਿੱਚ ਛਾਪੇਮਾਰੀ ਕੀਤੀ। ਮੰਨਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਬੈਂਗਲੁਰੂ ਸ਼ਹਿਰ ਦੇ ਰਾਮੇਸ਼ਵਰਮ ਕੈਫੇ 'ਚ ਹੋਏ ਬੰਬ ਧਮਾਕੇ ਦੀ ਜਾਂਚ ਦੇ ਹਿੱਸੇ ਵਜੋਂ ਕੀਤੀ ਗਈ ਹੈ। NIA ਦੀ ਟੀਮ ਕਈ ਮਾਮਲਿਆਂ 'ਚ ਮੁਲਜ਼ਮ ਮੰਜੇਸ਼ਵਰਮ ਨਿਵਾਸੀ ਅਲੀ ਦੇ ਘਰ ਪਹੁੰਚੀ। ਉਹ ਕੇਰਲ ਅਤੇ ਕਰਨਾਟਕ ਵਿੱਚ ਕਈ ਮਾਮਲਿਆਂ ਵਿੱਚ ਮੁਲਜ਼ਮ ਹੈ।

ਟ੍ਰੈਵਲ ਏਜੰਸੀ ਦੇ ਮਾਲਕ ਦੀ ਭਾਲ 'ਚ NIA ਦੀ ਟੀਮ ਬਦਿਆਦਕਾ ਪਹੁੰਚੀ। ਕਿਹਾ ਜਾਂਦਾ ਹੈ ਕਿ ਉਸ ਨੇ ਲੋਕਾਂ ਦੀ ਭਰਤੀ ਕੀਤੀ ਸੀ। ਪੁਲਿਸ ਇਸ ਧਮਾਕੇ ਵਿੱਚ ਸ਼ਾਮਲ ਮੁਲਜ਼ਮਾਂ ਦੀ ਭਾਲ ਵਿੱਚ ਲੱਗੀ ਹੋਈ ਹੈ। ਸ਼ੱਕੀਆਂ ਤੋਂ ਪੁੱਛਗਿੱਛ ਕਰਕੇ ਧਮਾਕੇ ਦੀਆਂ ਕੜੀਆਂ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੈਂਗਲੁਰੂ ਰਾਮੇਸ਼ਵਰਮ ਕੈਫੇ ਬਲਾਸਟ ਮਾਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੂੰ ਸੌਂਪ ਦਿੱਤੀ ਗਈ ਹੈ। 1 ਮਾਰਚ ਨੂੰ ਈਸਟ ਬੈਂਗਲੁਰੂ ਦੇ ਬਰੁਕਫੀਲਡ ਸਥਿਤ ਰਾਮੇਸ਼ਵਰਮ ਕੈਫੇ 'ਚ ਹੋਏ ਧਮਾਕੇ 'ਚ 10 ਲੋਕ ਜ਼ਖਮੀ ਹੋ ਗਏ ਸਨ। ਇਹ ਧਮਾਕਾ ਦੁਪਹਿਰ 1 ਵਜੇ ਹੋਇਆ।

ਪੁਲਿਸ ਨੂੰ ਸੀਸੀਟੀਵੀ ਫੁਟੇਜ ਵਿੱਚ ਇੱਕ ਸ਼ੱਕੀ ਵਿਅਕਤੀ ਕੈਫੇ ਦੇ ਅੰਦਰ ਇੱਕ ਬੈਗ ਲੈ ਕੇ ਜਾਂਦਾ ਵੀ ਮਿਲਿਆ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਐਨਆਈਏ ਨੇ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ, ਗ੍ਰਹਿ ਮੰਤਰਾਲੇ (MHA) ਨੇ ਬੈਂਗਲੁਰੂ ਵਿੱਚ ਰਾਮੇਸ਼ਵਰਮ ਕੈਫੇ ਧਮਾਕੇ ਦਾ ਮਾਮਲਾ ਏਐਨਆਈਏ ਨੂੰ ਸੌਂਪ ਦਿੱਤਾ ਸੀ। NIA ਆਪਣੇ ਪੱਧਰ 'ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਕਰਨਾਟਕ ਦੇ ਗ੍ਰਹਿ ਮੰਤਰੀ ਜੀ ਪਰਮੇਸ਼ਵਰ ਨੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਸੀ। ਨਾਲ ਹੀ ਕਿਹਾ ਕਿ ਭਾਜਪਾ ਨੂੰ ਨਕਾਰਾਤਮਕ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ ਹੈ।

ABOUT THE AUTHOR

...view details