ਤਿਰੂਵਨੰਤਪੁਰਮ: ਕੇਰਲ ਨਵੀਂ ਸ਼ਾਨ ਵੱਲ ਵਧਣ ਲਈ ਤਿਆਰ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਇੱਥੇ ਵਿਕਰਮ ਸਾਰਾਭਾਈ ਸਪੇਸ ਸੈਂਟਰ (VSSC) ਦੇ ਦੌਰੇ ਦੌਰਾਨ ਭਾਰਤ ਦੇ ਗਗਨਯਾਨ ਮਿਸ਼ਨ ਲਈ ਸਿਖਲਾਈ ਲੈ ਰਹੇ ਚਾਰ ਟੈਸਟ ਪਾਇਲਟਾਂ ਦੇ ਨਾਵਾਂ ਦਾ ਖੁਲਾਸਾ ਕਰਨਗੇ। ਸੂਤਰਾਂ ਨੇ ਦੱਸਿਆ ਕਿ ਸੁਖੋਈ ਫਾਈਟਰ ਪਾਇਲਟ ਗਰੁੱਪ ਕੈਪਟਨ ਪ੍ਰਸ਼ਾਂਤ ਬੀ. ਨਾਇਰ, ਜੋ ਕੇਰਲ ਦਾ ਰਹਿਣ ਵਾਲਾ ਹੈ, ਪਿਛਲੇ ਕੁਝ ਸਾਲਾਂ ਤੋਂ ਭਾਰਤ ਦੇ ਡਰੀਮ ਮਿਸ਼ਨ ਲਈ ਸਿਖਲਾਈ ਲੈ ਰਿਹਾ ਹੈ।
ਚਾਰ ਟੈਸਟ ਪਾਇਲਟਾਂ ਨੇ ਰੂਸ ਵਿੱਚ ਆਪਣੀ ਸਿਖਲਾਈ ਪੂਰੀ ਕਰ ਲਈ ਹੈ ਅਤੇ ਹੁਣ ਇੱਕ ISRO ਸਹੂਲਤ ਵਿੱਚ ਮਿਸ਼ਨ ਦੀਆਂ ਪੇਚੀਦਗੀਆਂ ਤੋਂ ਜਾਣੂ ਹੋ ਰਹੇ ਹਨ। ਨਿਊਜ਼ ਏਜੰਸੀ ਮੁਤਾਬਕ ਜਦੋਂ ਤੋਂ ਇਹ ਖ਼ਬਰ ਸਾਹਮਣੇ ਆਈ ਹੈ ਕਿ ਕੇਰਲ ਦਾ ਇੱਕ ਨਾਗਰਿਕ ਇਸ ਪ੍ਰੋਜੈਕਟ ਦਾ ਹਿੱਸਾ ਬਣਨ ਜਾ ਰਿਹਾ ਹੈ, ਉਦੋਂ ਤੋਂ ਇਹ ਜਾਣਨ ਦੀ ਦੌੜ ਲੱਗ ਗਈ ਹੈ ਕਿ ਉਹ ਅਧਿਕਾਰੀ ਕੌਣ ਹੈ। ਪ੍ਰਧਾਨ ਮੰਤਰੀ ਗਗਨਯਾਨ ਮਿਸ਼ਨ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਤਿਰੂਵਨੰਤਪੁਰਮ ਵਿੱਚ VSSC ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਮੋਦੀ ਮੰਗਲਵਾਰ ਨੂੰ ਸਵੇਰੇ 10.45 ਵਜੇ VSSC ਪਹੁੰਚਣਗੇ ਅਤੇ ਉੱਥੇ ਇੱਕ ਘੰਟਾ ਬਿਤਾਉਣਗੇ।