ਪੰਜਾਬ

punjab

ETV Bharat / bharat

ਸਵੇਰੇ-ਸਵੇਰੇ ਲੱਗਾ ਝਟਕਾ ! ਅਕਤੂਬਰ ਮਹੀਨੇ ਦੇ ਪਹਿਲੇ ਦਿਨ ਵਧੀਆਂ ਗੈਸ ਸਿਲੰਡਰਾਂ ਦੀਆਂ ਕੀਮਤਾਂ, ਚੈਕ ਕਰੋ ਨਵਾਂ ਰੇਟ - LPG PRICE HIKE - LPG PRICE HIKE

LPG Commercial Cylinder Price Hike: ਹਰ ਮਹੀਨੇ ਦੀ ਪਹਿਲੀ ਤਰੀਕ ਬਹੁਤ ਕੁਝ ਲੈ ਕੇ ਆਉਂਦੀ ਹੈ। ਗੈਸ ਸਿਲੰਡਰ ਦੀਆਂ ਕੀਮਤਾਂ ਸਵੇਰੇ ਤੜਕੇ ਤੈਅ ਹੋ ਜਾਂਦੀਆਂ ਹਨ। ਇਸ ਸਬੰਧ 'ਚ 1 ਅਕਤੂਬਰ ਮੰਗਲਵਾਰ ਨੂੰ ਤਿਉਹਾਰ ਤੋਂ ਪਹਿਲਾਂ ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ।

LPG Commercial Cylinder Price
ਸਵੇਰੇ ਲੱਗਾ ਝਟਕਾ ! (Etv Bharat)

By ETV Bharat Punjabi Team

Published : Oct 1, 2024, 8:49 AM IST

ਹੈਦਰਾਬਾਦ:ਦੇਸ਼ ਦੇ ਲੋਕਾਂ ਨੂੰ ਅਕਤੂਬਰ ਮਹੀਨੇ ਦੀ ਸ਼ੁਰੂਆਤ 'ਚ ਹੀ ਝਟਕਾ ਲੱਗਾ ਹੈ। ਪੈਟਰੋਲੀਅਮ ਕੰਪਨੀਆਂ ਨੇ ਅੱਜ ਸਵੇਰੇ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਹਾਲਾਂਕਿ ਘਰੇਲੂ ਔਰਤਾਂ ਲਈ ਖੁਸ਼ਖਬਰੀ ਹੈ ਕਿ ਘਰੇਲੂ ਗੈਸ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। 14 ਕਿਲੋ ਦੇ ਘਰੇਲੂ ਸਿਲੰਡਰ ਦੀਆਂ ਕੀਮਤਾਂ ਸਥਿਰ ਹਨ। ਕੰਪਨੀਆਂ ਨੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਕਰੀਬ 50 ਰੁਪਏ ਦਾ ਵਾਧਾ ਕੀਤਾ ਹੈ।

ਇੰਡੀਅਨ ਆਇਲ ਕਾਰਪੋਰੇਸ਼ਨ ਦੀ ਵੈੱਬਸਾਈਟ ਮੁਤਾਬਕ ਵਪਾਰਕ ਗੈਸ ਸਿਲੰਡਰ ਦੀਆਂ ਵਧੀਆਂ ਕੀਮਤਾਂ ਅੱਜ ਤੋਂ ਲਾਗੂ ਹੋ ਗਈਆਂ ਹਨ। ਰਾਜਧਾਨੀ ਦਿੱਲੀ ਵਿੱਚ ਵਪਾਰਕ ਗੈਸ ਸਿਲੰਡਰ ਦੀ ਕੀਮਤ 1740 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਘਰੇਲੂ ਗੈਸ ਸਿਲੰਡਰ ਦੀ ਕੀਮਤ 803 ਰੁਪਏ 'ਤੇ ਬਰਕਰਾਰ ਹੈ। ਮੁੰਬਈ ਦੀ ਗੱਲ ਕਰੀਏ, ਤਾਂ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 1692.50 ਰੁਪਏ ਹੈ, ਕੋਲਕਾਤਾ 'ਚ ਸਿਲੰਡਰ 48 ਰੁਪਏ ਮਹਿੰਗਾ ਹੋ ਕੇ 1850.50 ਰੁਪਏ ਅਤੇ ਚੇਨਈ 'ਚ ਇਹੀ ਸਿਲੰਡਰ 1903 ਰੁਪਏ 'ਚ ਮਿਲ ਰਿਹਾ ਹੈ।

ਇੱਥੇ ਵੀ ਵਧੀਆ ਕੀਮਤਾਂ

  1. ਪੰਜਾਬ ਵਿੱਚ ਵਪਾਰਕ ਗੈਸ ਸਿਲੰਡਰ ਦੀ ਕੀਮਤ 1846.50 ਰੁਪਏ ਹੈ, ਜਦਕਿ ਘਰੇਲੂ ਗੈਸ ਸਿਲੰਡਰ 844.00 ਰੁਪਏ ਵਿੱਚ ਮਿਲੇਗਾ।
  2. ਪੰਜਾਬਦੀ ਰਾਜਧਾਨੀ ਚੰਡੀਗੜ੍ਹ ਵਿੱਚ ਵਪਾਰਕ ਗੈਸ ਸਿਲੰਡਰ ਦੀ ਕੀਮਤ 1760.50 ਰੁਪਏ ਹੈ, ਜਦਕਿ ਘਰੇਲੂ ਗੈਸ ਸਿਲੰਡਰ 812.50 ਰੁਪਏ ਵਿੱਚ ਮਿਲੇਗਾ।
  3. ਦਿੱਲੀ ਦੇ ਨਾਲ ਲੱਗਦੇ ਗੁਰੂਗ੍ਰਾਮ ਵਿੱਚ ਵੀ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਤਾਜ਼ਾ ਰੇਟ 1,756 ਰੁਪਏ ਹੈ। ਇਸ ਦੇ ਨਾਲ ਹੀ ਘਰੇਲੂ ਗੈਸ ਸਿਲੰਡਰ 811.50 ਰੁਪਏ ਵਿੱਚ ਮਿਲ ਰਿਹਾ ਹੈ। ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਵਪਾਰਕ ਗੈਸ ਸਿਲੰਡਰ ਦੀ ਕੀਮਤ 1995.50 ਰੁਪਏ ਹੈ, ਜਦਕਿ ਘਰੇਲੂ ਗੈਸ ਸਿਲੰਡਰ 892.50 ਰੁਪਏ ਵਿੱਚ ਮਿਲੇਗਾ।
  4. ਸਿਲੰਡਰਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ 1861 ਰੁਪਏ ਵਿੱਚ ਮਿਲੇਗਾ, ਜਦਕਿ ਘਰੇਲੂ ਗੈਸ ਸਿਲੰਡਰ 840.50 ਰੁਪਏ ਵਿੱਚ ਮਿਲ ਰਿਹਾ ਹੈ। ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ 19 ਕਿਲੋ ਦੇ ਗੈਸ ਸਿਲੰਡਰ ਦੀ ਕੀਮਤ 1767.50 ਰੁਪਏ ਹੋ ਗਈ ਹੈ। ਘਰੇਲੂ ਗੈਸ ਸਿਲੰਡਰ ਦੀ ਗੱਲ ਕਰੀਏ ਤਾਂ ਇਹ 806.50 ਰੁਪਏ ਵਿੱਚ ਮਿਲੇਗਾ।
  5. ਹੈਦਰਾਬਾਦਵਿੱਚ ਵਪਾਰਕ ਗੈਸ ਸਿਲੰਡਰ ਦੀ ਕੀਮਤ 1967.00 ਰੁਪਏ ਹੈ, ਜਦਕਿ ਘਰੇਲੂ ਗੈਸ ਸਿਲੰਡਰ 855.00 ਰੁਪਏ ਵਿੱਚ ਮਿਲੇਗਾ।

ਦੱਸ ਦੇਈਏ ਕਿ ਪਿਛਲੇ ਮਹੀਨੇ ਸਤੰਬਰ ਵਿੱਚ ਵੀ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 39 ਰੁਪਏ ਦਾ ਵਾਧਾ ਕੀਤਾ ਗਿਆ ਸੀ। ਚੇਨਈ 'ਚ ਘਰੇਲੂ ਗੈਸ ਸਿਲੰਡਰ ਦੀ ਕੀਮਤ 818.50 ਰੁਪਏ 'ਤੇ ਬਰਕਰਾਰ ਹੈ। ਇਹੀ ਸਿਲੰਡਰ ਰਾਸ਼ਟਰੀ ਰਾਜਧਾਨੀ 'ਚ 803 ਰੁਪਏ 'ਚ ਵਿਕ ਰਿਹਾ ਹੈ। ਕੋਲਕਾਤਾ ਵਿੱਚ 14 ਕਿਲੋ ਦਾ ਘਰੇਲੂ ਗੈਸ ਸਿਲੰਡਰ 829 ਰੁਪਏ ਅਤੇ ਮੁੰਬਈ ਵਿੱਚ 802.50 ਰੁਪਏ ਵਿੱਚ ਉਪਲਬਧ ਹੈ।

ABOUT THE AUTHOR

...view details