ਪੰਜਾਬ

punjab

ETV Bharat / bharat

ਕਰਨਾਟਕ 'ਚ ਨਿਰਮਲਾ ਸੀਤਾਰਮਨ ਵਿਰੁੱਧ FIR ਦਰਜ ਕਰਨ ਦੇ ਹੁਕਮ, ਇਲੈਕਟੋਰਲ ਬਾਂਡ ਰਾਹੀਂ ਵਸੂਲੀ ਦੇ ਇਲਜ਼ਾਮ - Karnatakacourt FIR Finance Minister - KARNATAKACOURT FIR FINANCE MINISTER

Karnataka court order FIR against Finance Minister Nirmala Sitharaman: ਕਰਨਾਟਕ ਦੀ ਇੱਕ ਅਦਾਲਤ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਖ਼ਿਲਾਫ਼ ਐਫਆਈਆਰ ਦਰਜ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਇਹ ਹੁਕਮ ਚੋਣ ਬਾਂਡ ਰਾਹੀਂ ਡਰਾ-ਧਮਕਾ ਕੇ ਜ਼ਬਰਦਸਤੀ ਵਸੂਲੀ ਕਰਨ ਦੀ ਸ਼ਿਕਾਇਤ 'ਤੇ ਦਿੱਤੇ ਹਨ।

Karnataka court order FIR against Finance Minister Nirmala Sitharaman
ਕਰਨਾਟਕ 'ਚ ਨਿਰਮਲਾ ਸੀਤਾਰਮਨ ਵਿਰੁੱਧ FIR ਦਰਜ ਕਰਨ ਦੇ ਹੁਕਮ ((ANI))

By ETV Bharat Punjabi Team

Published : Sep 28, 2024, 10:43 AM IST

ਬੈਂਗਲੁਰੂ: ਬੈਂਗਲੁਰੂ ਦੀ ਵਿਸ਼ੇਸ਼ ਅਦਾਲਤ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਹੋਰਾਂ ਖ਼ਿਲਾਫ਼ ਇਲੈਕਟੋਰਲ ਬਾਂਡ ਰਾਹੀਂ ਕਥਿਤ ਜਬਰਦਸਤੀ ਲਈ ਐਫਆਈਆਰ ਦਰਜ ਕਰਨ ਦਾ ਹੁਕਮ ਦਿੱਤਾ ਹੈ। ਜਨਧਿਕਾਰ ਸੰਘਰਸ਼ ਪ੍ਰੀਸ਼ਦ (ਜੇ.ਐੱਸ.ਪੀ.) ਦੇ ਸਹਿ-ਪ੍ਰਧਾਨ ਆਦਰਸ਼ ਅਈਅਰ ਨੇ ਬੇਂਗਲੁਰੂ 'ਚ ਜਨ ਪ੍ਰਤੀਨਿਧੀਆਂ ਦੀ ਵਿਸ਼ੇਸ਼ ਅਦਾਲਤ 'ਚ ਸ਼ਿਕਾਇਤ ਦਾਇਰ ਕਰਕੇ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਖਿਲਾਫ ਕਾਰਵਾਈ ਕਰਨ ਦੇ ਨਿਰਦੇਸ਼ ਮੰਗੇ ਸਨ। ਉਸ ਨੇ ਸ਼ਿਕਾਇਤ ਕੀਤੀ ਸੀ ਕਿ ਚੋਣ ਬਾਂਡ ਰਾਹੀਂ ਡਰਾ-ਧਮਕਾ ਕੇ ਜ਼ਬਰਦਸਤੀ ਕੀਤੀ ਜਾਂਦੀ ਸੀ।

ਕਰਨਾਟਕ 'ਚ ਨਿਰਮਲਾ ਸੀਤਾਰਮਨ ਵਿਰੁੱਧ FIR ((ANI))

ਫਿਰੌਤੀ ਦੇ ਜੁਰਮ 'ਚ ਐਫਆਈਆਰ

ਇਸ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਤਿਲਕ ਨਗਰ ਥਾਣੇ ਨੂੰ ਇਲੈਕਟੋਰਲ ਬਾਂਡ ਰਾਹੀਂ ਫਿਰੌਤੀ ਦੇ ਜੁਰਮ ਲਈ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ। ਜਨਧਿਕਾਰ ਸੰਘਰਸ਼ ਪ੍ਰੀਸ਼ਦ ਵੱਲੋਂ ਨਿਰਮਲਾ ਸੀਤਾਰਮਨ, ਈਡੀ ਅਧਿਕਾਰੀਆਂ, ਜੇਪੀ ਨੱਡਾ, ਭਾਜਪਾ ਦੇ ਰਾਸ਼ਟਰੀ ਨੇਤਾਵਾਂ, ਨਲਿਨ ਕੁਮਾਰ ਕਤੀਲ, ਭਾਜਪਾ ਕਰਨਾਟਕ ਦੇ ਤਤਕਾਲੀ ਪ੍ਰਧਾਨ ਬੀਵਾਈ ਵਿਜੇੇਂਦਰ ਅਤੇ ਭਾਜਪਾ ਕਰਨਾਟਕ ਦੇ ਖਿਲਾਫ 42ਵੀਂ ਏਸੀਐੱਮਐੱਮ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤ 'ਤੇ ਗੌਰ ਕਰਦਿਆਂ ਅਦਾਲਤ ਨੇ ਬੈਂਗਲੁਰੂ ਦੀ ਤਿਲਕ ਨਗਰ ਪੁਲਿਸ ਨੂੰ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ।

ਸੁਪਰੀਮ ਕੋਰਟ ਨੇ ਖਾਰਜ ਕੀਤੀ ਇਲੈਕਟੋਰਲ ਬਾਂਡ ਦੀ SIT ਜਾਂਚ

ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਇਲੈਕਟੋਰਲ ਬਾਂਡ ਦੀ SIT ਜਾਂਚ ਦੀ ਮੰਗ ਨੂੰ ਖਾਰਜ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਫਿਲਹਾਲ ਜਾਂਚ ਦੀ ਲੋੜ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਸਾਲ 15 ਫਰਵਰੀ ਨੂੰ ਸੁਪਰੀਮ ਕੋਰਟ ਨੇ ਇਲੈਕਟੋਰਲ ਬਾਂਡ ਸਕੀਮ ਨੂੰ ਰੱਦ ਕਰ ਦਿੱਤਾ ਸੀ। ਚੋਣ ਬਾਂਡ ਰਾਹੀਂ ਸਿਆਸੀ ਪਾਰਟੀਆਂ ਨੂੰ ਫੰਡ ਦਿੱਤੇ ਜਾਂਦੇ ਸਨ, ਪਰ ਇਸ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ।

ABOUT THE AUTHOR

...view details