ਸ਼੍ਰੀਨਗਰ: ਜੰਮੂ-ਕਸ਼ਮੀਰ ਵਿਧਾਨ ਸਭਾ ਸੈਸ਼ਨ ਦਾ ਅੱਜ ਪੰਜਵਾਂ ਦਿਨ ਹੈ।ਤੁਹਾਨੂੰ ਦੱਸ ਦੇਈਏ ਕਿ ਸ਼ੁੱਕਰਵਾਰ 7 ਨਵੰਬਰ ਨੂੰ ਅਵਾਮੀ ਇਤੇਹਾਦ ਪਾਰਟੀ ਦੇ ਵਿਧਾਇਕ ਖੁਰਸ਼ੀਦ ਸ਼ੇਖ ਨੇ ਧਾਰਾ 370 ਦੀ ਬਹਾਲੀ ਨੂੰ ਲੈ ਕੇ ਸਦਨ ਵਿੱਚ ਇੱਕ ਪੋਸਟਰ ਲਿਆਂਦਾ ਸੀ। ਜਿਸ ਦਾ ਭਾਰਤੀ ਜਨਤਾ ਪਾਰਟੀ ਨੇ ਵਿਰੋਧ ਕੀਤਾ। ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਵਿਧਾਇਕਾਂ ਵਿਚਾਲੇ ਹੱਥੋਪਾਈ ਹੋ ਗਈ। ਹਾਲਾਤ ਇੰਨੇ ਖਰਾਬ ਹੋ ਗਏ ਸਨ ਕਿ ਮਾਰਸ਼ਲ ਨੇ ਵਿਧਾਇਕਾਂ ਨੂੰ ਸਦਨ ਤੋਂ ਬਾਹਰ ਕੱਢ ਦਿੱਤਾ ਸੀ। ਹੰਗਾਮੇ ਦੌਰਾਨ ਜੰਮੂ-ਕਸ਼ਮੀਰ ਵਿਧਾਨ ਸਭਾ 'ਚ ਜੈ ਸ਼੍ਰੀ ਰਾਮ ਅਤੇ ਅੱਲ੍ਹਾ ਹੂ ਅਕਬਰ ਦੇ ਨਾਅਰੇ ਵੀ ਲੱਗੇ।
ਜੰਮੂ-ਕਸ਼ਮੀਰ ਵਿਧਾਨ ਸਭਾ ਸੈਸ਼ਨ ਦੇ ਤੀਜੇ ਵੀ ਦਿਨ ਹੰਗਾਮਾ, ਮਾਰਸ਼ਲ ਨੇ ਵਿਧਾਇਕਾਂ ਨੂੰ ਕੱਢਿਆ ਬਾਹਰ - JK ASSEMBLY SESSION 5TH DAY UPDATE
ਜੰਮੂ-ਕਸ਼ਮੀਰ ਵਿਧਾਨ ਸਭਾ ਸੈਸ਼ਨ ਦੇ ਪੰਜਵੇਂ ਦਿਨ ਧਾਰਾ 370 ਨੂੰ ਲੈ ਕੇ ਹੰਗਾਮਾ ਜਾਰੀ ਰਿਹਾ।
Published : Nov 8, 2024, 7:32 PM IST
ਅੱਜ ਜਿਉਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਪੀਡੀਪੀ ਅਤੇ ਸਪੀਕਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇੰਜੀਨੀਅਰ ਰਸ਼ੀਦ ਦੇ ਭਰਾ ਅਤੇ ਅਵਾਮੀ ਇਤੇਹਾਦ ਪਾਰਟੀ ਦੇ ਵਿਧਾਇਕ ਖੁਰਸ਼ੀਦ ਅਹਿਮਦ ਸ਼ੇਖ ਨੂੰ ਮਾਰਸ਼ਲਾਂ ਨੇ ਸਦਨ ਤੋਂ ਬਾਹਰ ਕੱਢ ਦਿੱਤਾ। ਸਦਨ ਵਿੱਚ ਭਾਜਪਾ ਧਾਰਾ 370 ਖ਼ਿਲਾਫ਼ ਲਿਆਂਦੇ ਮਤੇ ਦਾ ਲਗਾਤਾਰ ਵਿਰੋਧ ਕਰ ਰਹੀ ਹੈ। ਅੱਜ ਹੰਗਾਮਾ ਸ਼ੁਰੂ ਹੋਣ ਮਗਰੋਂ ਪੀਡੀਪੀ ਅਤੇ ਸਪੀਕਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਇਸ ਦੇ ਨਾਲ ਹੀ ਇਸ ਮੁੱਦੇ 'ਤੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ 5 ਅਗਸਤ 2019 ਨੂੰ ਜੋ ਹੋਇਆ, ਉਸ ਨੂੰ ਬਿਲਕੁਲ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇਹ ਫੈਸਲਾ ਸਾਡੀ ਸਲਾਹ ਤੋਂ ਬਿਨਾਂ ਲਗਾਇਆ ਗਿਆ ਹੈ।