ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ 2024 ਦਾ ਐਲਾਨ ਹੁੰਦੇ ਹੀ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਚੋਣ ਕਮਿਸ਼ਨ ਨੇ 18, 25 ਸਤੰਬਰ ਅਤੇ 1 ਅਕਤੂਬਰ ਨੂੰ ਤਿੰਨ ਪੜਾਵਾਂ ਵਿੱਚ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਹੈ। ਵੋਟਾਂ ਦੀ ਗਿਣਤੀ 4 ਅਕਤੂਬਰ ਨੂੰ ਹੋਵੇਗੀ।
ਕਾਂਗਰਸ ਵਲੋ 9 ਉਮੀਦਵਾਰ ਐਲਾਨੇ ਗਏ:ਇਸ ਸਬੰਧ ਵਿੱਚ ਕਾਂਗਰਸ ਨੇ ਮੰਗਲਵਾਰ ਨੂੰ ਨੌਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਇਸ ਸੂਚੀ ਦਾ ਐਲਾਨ ਕੀਤਾ ਹੈ। ਜੰਮੂ-ਕਸ਼ਮੀਰ ਦੀਆਂ 90 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋਵੇਗੀ। ਚੋਣ ਕਮਿਸ਼ਨ ਮੁਤਾਬਕ ਕੇਂਦਰ ਸ਼ਾਸਤ ਪ੍ਰਦੇਸ਼ 'ਚ 88.06 ਲੱਖ ਵੋਟਰ ਹਨ।
ਦੱਸ ਦੇਈਏ ਕਿ ਇਸ ਵਾਰ ਵਿਧਾਨ ਸਭਾ ਚੋਣਾਂ 2024 ਵਿੱਚ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਵਿਚਾਲੇ ਸੀਟਾਂ ਦਾ ਗਠਜੋੜ ਹੈ। ਜਾਣਕਾਰੀ ਅਨੁਸਾਰ ਕਾਂਗਰਸ ਦੀ ਪਹਿਲੀ ਸੂਚੀ ਵਿੱਚ ਦੁੜੂ ਤੋਂ ਗੁਲਾਮ ਅਹਿਮਦ ਮੀਰ ਅਤੇ ਬਨਿਹਾਲ ਤੋਂ ਵਿਕਾਰ ਰਸੂਲ ਵਾਨੀ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਪੀਰਜ਼ਾਦਾ ਮੁਹੰਮਦ ਸਈਅਦ ਅਨੰਤਨਾਗ ਤੋਂ ਚੋਣ ਲੜਨਗੇ, ਜਦਕਿ ਸ਼ੇਖ ਰਿਆਜ਼ ਡੋਡਾ ਸੀਟ ਤੋਂ ਚੋਣ ਲੜਨਗੇ।
ਤਰਾਲ ਸੀਟ ਤੋਂਸੁਰਿੰਦਰ ਸਿੰਘ ਚੰਨੀ, ਦੇਵਸਰ ਤੋਂ ਅਮਾਨਉੱਲਾ ਮੰਟੂ, ਇੰਦਰਵਾਲ ਤੋਂ ਸ਼ੇਖ ਜ਼ਫਰਉੱਲਾ, ਭਦਰਵਾਹ ਤੋਂ ਨਦੀਮ ਸ਼ਰੀਫ਼ ਅਤੇ ਡੋਡਾ ਪੱਛਮੀ ਤੋਂ ਪ੍ਰਦੀਪ ਕੁਮਾਰ ਭਗਤ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਨੈਸ਼ਨਲ ਕਾਨਫਰੰਸ ਨੇ 18 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ। ਕਾਂਗਰਸ ਪਾਰਟੀ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਇਸ ਸੂਚੀ ਨੂੰ ਆਪਣੀ ਸਹਿਮਤੀ ਦੇ ਦਿੱਤੀ ਹੈ।
ਇਸ ਤੋਂ ਇਲਾਵਾ, ਨੈਸ਼ਨਲ ਕਾਨਫਰੰਸ (ਐਨਸੀ) ਨੇ ਰਾਜਪੋਰਾ ਤੋਂ ਗੁਲਾਮ ਮੋਹੀ-ਉਦੀਨ ਮੀਰ, ਜੈਨਪੋਰਾ ਤੋਂ ਸ਼ੌਕਤ ਹੁਸੈਨ ਗਨੀ, ਸ਼ੋਪੀਆਂ ਤੋਂ ਸ਼ੇਖ ਮੁਹੰਮਦ ਰਫ਼ੀ ਅਤੇ ਡੀਐੱਚ ਪੋਰਾ ਤੋਂ ਸਾਬਕਾ ਮੰਤਰੀ ਸਕੀਨਾ ਇੱਟੂ ਨੂੰ ਉਮੀਦਵਾਰ ਐਲਾਨਿਆ ਹੈ। ਦੇਵਸਰ ਤੋਂ ਪੀਰਜ਼ਾਦਾ ਫਿਰੋਜ਼ ਅਹਿਮਦ, ਲਾਰਨੂ ਤੋਂ ਚੌਧਰੀ ਜ਼ਫਰ ਅਹਿਮਦ, ਅਨੰਤਨਾਗ ਪੱਛਮੀ ਤੋਂ ਅਬਦੁਲ ਮਜੀਦ ਲਾਰਮੀ, (ਬਿਜਬੇਹਰਾ) ਤੋਂ ਡਾ: ਬਸ਼ੀਰ ਅਹਿਮਦ ਵੀਰੀ, ਅਨੰਤਨਾਗ ਪੂਰਬੀ ਤੋਂ ਰਿਆਜ਼ ਅਹਿਮਦ ਖਾਨ, ਪਹਿਲਗਾਮ ਤੋਂ ਅਲਤਾਫ਼ ਅਹਿਮਦ ਕਾਲੂ, ਭੱਦਰਵਾਹ ਤੋਂ ਮਹਿਬੂਬ ਇਕਬਾਲ, ਖਾਲਿਦ ਨਜੀਬ ਸੋਹਰਵਰਦੀ। ਡੋਡਾ ਤੋਂ ਅਰਜੁਨ ਸਿੰਘ ਰਾਜੂ, ਬਨਿਹਾਲ ਤੋਂ ਸੱਜਾਦ ਸ਼ਾਹੀਨ, ਕਿਸ਼ਤਵਾੜ ਤੋਂ ਸੱਜਾਦ ਕਿਚਲੂ, ਪਾਡੇਰ-ਨਾਗਾਸਾਨੀ ਤੋਂ ਪੂਜਾ ਠੋਕੁਰ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।
ਇਸ ਤੋਂ ਪਹਿਲਾਂ, ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ 2024 ਲਈ ਦੋਵਾਂ ਪਾਰਟੀਆਂ ਵਿਚਾਲੇ ਹੋਏ ਸੀਟ ਵੰਡ ਸਮਝੌਤੇ ਮੁਤਾਬਕ ਨੈਸ਼ਨਲ ਕਾਨਫਰੰਸ 90 'ਚੋਂ 51 ਸੀਟਾਂ 'ਤੇ ਅਤੇ ਕਾਂਗਰਸ 32 ਸੀਟਾਂ 'ਤੇ ਚੋਣ ਲੜੇਗੀ। ਪੰਜ ਸੀਟਾਂ 'ਤੇ ਵੀ ਦੋਵਾਂ ਪਾਰਟੀਆਂ ਵਿਚਾਲੇ ਦੋਸਤਾਨਾ ਮੁਕਾਬਲਾ ਹੋਵੇਗਾ। ਦੋਵਾਂ ਪਾਰਟੀਆਂ ਨੇ ਸੀਪੀਆਈ (ਐਮ) ਅਤੇ ਪੈਂਥਰਜ਼ ਪਾਰਟੀ ਲਈ ਇੱਕ-ਇੱਕ ਸੀਟ ਛੱਡੀ ਹੈ।