ਪੰਜਾਬ

punjab

ETV Bharat / bharat

ਗੁਰੂਗ੍ਰਾਮ ਦੇ ਹਸਪਤਾਲ 'ਚ ਘਿਨਾਉਣੀ ਘਟਨਾ, ਕਜ਼ਾਕਿਸਤਾਨ ਦੀ ਔਰਤ ਨਾਲ ਬਲਾਤਕਾਰ - Kazakhastan woman raped in Gurugram - KAZAKHASTAN WOMAN RAPED IN GURUGRAM

Kazakhastan woman raped in Gurugram hospital:ਹਰਿਆਣਾ ਦੇ ਗੁਰੂਗ੍ਰਾਮ ਦੇ ਹਸਪਤਾਲ 'ਚ ਕਜ਼ਾਕਿਸਤਾਨ ਦੀ ਔਰਤ ਨਾਲ ਬਲਾਤਕਾਰ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਸ ਮਾਮਲੇ 'ਚ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।

KAZAKHASTAN WOMAN RAPED IN GURUGRAM
ਗੁਰੂਗ੍ਰਾਮ ਦੇ ਹਸਪਤਾਲ ਚ ਬਲਾਤਕਾਰ (ETV Bharat)

By ETV Bharat Punjabi Team

Published : Jul 16, 2024, 10:54 PM IST

ਗੁਰੂਗ੍ਰਾਮ/ਹਰਿਆਣਾ: ਹਰਿਆਣਾ ਦੇ ਗੁਰੂਗ੍ਰਾਮ ਵਿੱਚ ਇੱਕ ਵਿਦੇਸ਼ੀ ਔਰਤ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਹੜਕੰਪ ਮਚ ਗਿਆ ਹੈ। ਪੂਰੇ ਮਾਮਲੇ 'ਚ ਇਕ ਮੁਲਜ਼ਮ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਜ਼ਾਕਿਸਤਾਨ ਦੀ ਰਹਿਣ ਵਾਲੀ ਇਕ ਔਰਤ ਨਾਲ ਗੁਰੂਗ੍ਰਾਮ ਦੇ ਇਕ ਨਿੱਜੀ ਹਸਪਤਾਲ 'ਚ ਉਸ ਸਮੇਂ ਕਥਿਤ ਤੌਰ 'ਤੇ ਬਲਾਤਕਾਰ ਕੀਤਾ ਗਿਆ, ਜਦੋਂ ਉਸ ਦੀ ਸਰਜਰੀ ਹੋ ਰਹੀ ਸੀ।

ਕਜ਼ਾਕਿਸਤਾਨ ਦੀ ਰਹਿਣ ਵਾਲੀ ਔਰਤ ਨਾਲ ਬਲਾਤਕਾਰ: ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਜ਼ਾਕਿਸਤਾਨ ਦੀ ਰਹਿਣ ਵਾਲੀ 51 ਸਾਲਾ ਪੀੜਤਾ ਨਾਲ ਆਰਟੇਮਿਸ ਹਸਪਤਾਲ ਵਿੱਚ ਸੇਵਾਦਾਰ ਵਜੋਂ ਕੰਮ ਕਰਨ ਵਾਲੇ 24 ਸਾਲਾ ਮੁਲਜ਼ਮ ਠਾਕੁਰ ਸਿੰਘ ਨੇ ਔਰਤ ਨਾਲ ਬਲਾਤਕਾਰ ਕੀਤਾ। 14 ਜੁਲਾਈ ਦੀ ਸਵੇਰ ਨੂੰ ਇਹ ਉਦੋਂ ਕੀਤਾ ਜਦੋਂ ਉਹ ਬੇਹੋਸ਼ੀ ਦੀ ਹਾਲਤ ਵਿੱਚ ਸੀ। ਔਰਤ ਨੂੰ 9 ਜੁਲਾਈ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਅਤੇ 13 ਜੁਲਾਈ ਨੂੰ ਉਸ ਦੀ ਸਰਜਰੀ ਕੀਤੀ ਗਈ ਸੀ। ਸਰਜਰੀ ਤੋਂ ਬਾਅਦ ਔਰਤ ਨੂੰ ਹਸਪਤਾਲ ਦੇ ਇਕ ਵਾਰਡ 'ਚ ਭੇਜਿਆ ਗਿਆ, ਜਿੱਥੇ ਉਸ ਦੀ ਬੇਟੀ ਵੀ ਉਸ ਦੇ ਨਾਲ ਸੀ। ਐਤਵਾਰ ਸਵੇਰੇ ਔਰਤ ਦੀ ਧੀ ਨੇ ਮੁਲਜ਼ਮ ਠਾਕੁਰ ਸਿੰਘ ਨੂੰ ਆਪਣੀ ਮਾਂ ਨਾਲ ਦੇਖਿਆ ਤਾਂ ਰੌਲਾ ਪੈ ਗਿਆ।

ਗੁਰੂਗ੍ਰਾਮ ਦੇ ਹਸਪਤਾਲ 'ਚ ਬਲਾਤਕਾਰ ਦਾ ਮੁਲਜ਼ਮ ਗ੍ਰਿਫਤਾਰ:ਅਧਿਕਾਰੀ ਨੇ ਦੱਸਿਆ ਕਿ ਉਸ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਮੁਲਜ਼ਮ ਠਾਕੁਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਠਾਕੁਰ ਸਿੰਘ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 64 (2) (ਈ) ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਆਰਟੇਮਿਸ ਹਸਪਤਾਲ ਦੇ ਬੁਲਾਰੇ ਨੇ ਕਿਹਾ ਹੈ ਕਿ ਉਹ ਆਪਣੇ ਮਰੀਜ਼ਾਂ ਦੀ ਸੁਰੱਖਿਆ ਨੂੰ ਤਰਜੀਹ ਦਿੰਦੇ ਹਨ ਅਤੇ ਨਿਰਪੱਖ ਜਾਂਚ ਲਈ ਅਧਿਕਾਰੀਆਂ ਨਾਲ ਸਹਿਯੋਗ ਕਰਨਗੇ। ਇਸ ਦੌਰਾਨ ਪੀੜਤਾ ਨੂੰ ਸੋਮਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ABOUT THE AUTHOR

...view details