ਪੰਜਾਬ

punjab

ETV Bharat / bharat

ਹਰਿਆਣਾ 'ਚ ED ਨੇ ਕਾਂਗਰਸੀ ਵਿਧਾਇਕ ਨੂੰ ਕੀਤਾ ਗ੍ਰਿਫਤਾਰ, ਗੈਰ-ਕਾਨੂੰਨੀ ਮਾਈਨਿੰਗ ਮਾਮਲੇ 'ਚ ਸੁਰਿੰਦਰ ਪੰਵਾਰ ਖਿਲਾਫ ਕੀਤੀ ਗਈ ਕਾਰਵਾਈ, ਅੰਬਾਲਾ ਦੀ ਅਦਾਲਤ 'ਚ ਪੇਸ਼ - ED arrested Congre - ED ARRESTED CONGRE

ED arrested Congress MLA Surendra Pawar : ਈਡੀ ਦੀ ਟੀਮ ਨੇ ਸੋਨੀਪਤ ਤੋਂ ਕਾਂਗਰਸ ਵਿਧਾਇਕ ਸੁਰਿੰਦਰ ਪਵਾਰ ਨੂੰ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ ਨਾਜਾਇਜ਼ ਮਾਈਨਿੰਗ ਸਬੰਧੀ ਕੀਤੀ ਗਈ ਹੈ।

ED arrested Congress MLA Surendra Pawar
ਹਰਿਆਣਾ 'ਚ ED ਨੇ ਕਾਂਗਰਸੀ ਵਿਧਾਇਕ ਨੂੰ ਕੀਤਾ ਗ੍ਰਿਫਤਾਰ (Etv Bharat)

By ETV Bharat Punjabi Team

Published : Jul 20, 2024, 4:25 PM IST

ਹਰਿਆਣਾ/ਸੋਨੀਪਤ :ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਈਡੀ ਨੇ ਵੱਡੀ ਕਾਰਵਾਈ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਈਡੀ ਟੀਮ ਨੇ ਸੋਨੀਪਤ ਤੋਂ ਕਾਂਗਰਸ ਵਿਧਾਇਕ ਸੁਰਿੰਦਰ ਪਵਾਰ ਨੂੰ ਗ੍ਰਿਫਤਾਰ ਕੀਤਾ ਹੈ । ਇਹ ਕਾਰਵਾਈ ਨਾਜਾਇਜ਼ ਮਾਈਨਿੰਗ ਸਬੰਧੀ ਕੀਤੀ ਗਈ ਹੈ। ਈਡੀ ਦੀ ਟੀਮ ਸੋਨੀਪਤ ਤੋਂ ਕਾਂਗਰਸੀ ਵਿਧਾਇਕ ਨੂੰ ਅੰਬਾਲਾ ਦਫ਼ਤਰ ਲੈ ਗਈ ਹੈ। ਇਸ ਤੋਂ ਪਹਿਲਾਂ 4 ਜਨਵਰੀ ਨੂੰ ਈਡੀ ਦੀ ਟੀਮ ਨੇ ਸੋਨੀਪਤ ਤੋਂ ਕਾਂਗਰਸੀ ਵਿਧਾਇਕ ਸੁਰਿੰਦਰ ਪੰਵਾਰ ਅਤੇ ਉਸ ਦੇ ਸਾਥੀਆਂ ਦੇ ਟਿਕਾਣੇ 'ਤੇ ਛਾਪਾ ਮਾਰਿਆ ਸੀ।

ED ਨੇ Congress MLA Surendra Pawar ਨੂੰ ਕੀਤਾ ਗ੍ਰਿਫਤਾਰ:4 ਜਨਵਰੀ ਨੂੰ ਈਡੀ ਦੇ ਅਧਿਕਾਰੀ ਵਿਧਾਇਕ ਸੁਰਿੰਦਰ ਪਵਾਰ ਦੀ ਰਿਹਾਇਸ਼ ਅਤੇ ਦਫਤਰ ਤੋਂ ਕੁਝ ਮਹੱਤਵਪੂਰਨ ਦਸਤਾਵੇਜ਼ ਆਪਣੇ ਨਾਲ ਲੈ ਗਏ ਸਨ। ਇਹ ਕਾਰਵਾਈ ਨਾਜਾਇਜ਼ ਮਾਈਨਿੰਗ ਸਬੰਧੀ ਕੀਤੀ ਗਈ। ਈਡੀ ਨੂੰ ਗੈਰ-ਕਾਨੂੰਨੀ ਮਾਈਨਿੰਗ ਬਾਰੇ ਜਾਣਕਾਰੀ ਮਿਲ ਰਹੀ ਸੀ, ਜਿਸ ਨੂੰ ਲੈ ਕੇ ਈਡੀ ਦੀ ਟੀਮ ਨੇ ਕਾਂਗਰਸੀ ਵਿਧਾਇਕ ਸੁਰਿੰਦਰ ਪੰਵਾਰ ਅਤੇ ਉਨ੍ਹਾਂ ਦੇ ਸਾਥੀਆਂ ਦੇ ਘਰ ਛਾਪਾ ਮਾਰਿਆ ਸੀ। ਇਸ ਦੌਰਾਨ ਈਡੀ ਦੇ ਅਧਿਕਾਰੀਆਂ ਨੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਇਸ ਤੋਂ ਬਾਅਦ ਈਡੀ ਦੀ ਟੀਮ ਜਾਂਚ ਪੂਰੀ ਕਰਕੇ ਵਾਪਸ ਚਲੀ ਗਈ।

ਇਨੈਲੋ ਨੇਤਾ ਦੇ ਵੀ ਹਨ ਸਬੰਧ : ਨਾਜਾਇਜ਼ ਮਾਈਨਿੰਗ ਦੇ ਮਾਮਲੇ 'ਚ ਈਡੀ ਨੇ ਇਨੈਲੋ ਨੇਤਾ ਅਤੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਦੇ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ ਸੀ। ਫਿਰ ਈਡੀ ਨੇ ਇਨੈਲੋ ਨੇਤਾਵਾਂ ਦੇ ਟਿਕਾਣਿਆਂ ਤੋਂ ਲਗਭਗ 5 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ। ਦਿਲਬਾਗ ਸਿੰਘ ਦੇ ਘਰੋਂ ਕਈ ਵਿਦੇਸ਼ੀ ਹਥਿਆਰ ਅਤੇ 300 ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ। ਛਾਪੇਮਾਰੀ ਦੌਰਾਨ 100 ਤੋਂ ਵੱਧ ਸ਼ਰਾਬ ਦੀਆਂ ਬੋਤਲਾਂ ਅਤੇ 4/5 ਕਿਲੋ ਸੋਨੇ ਦੇ ਬਿਸਕੁਟ ਬਰਾਮਦ ਕੀਤੇ ਗਏ ਹਨ।

ABOUT THE AUTHOR

...view details