ਉੱਤਰ ਪ੍ਰਦੇਸ਼/ਅਗਰਾ : ਮੁੱਕੇਬਾਜ਼ੀ ਦੇ ਇਤਿਹਾਸ ਦੀ ਉਹ ਘਟਨਾ ਅੱਜ ਵੀ ਲੋਕਾਂ ਦੇ ਜੇਹਨ ਵਿੱਚ ਹੈ ਜਦੋਂ, 28 ਜੂਨ 1997 ਨੂੰ ਚੈਂਪੀਅਨ ਸ਼ਿਪ ਦੇ ਸਮੇਂ ਵਿੱਚ ਆਪਾ ਖੋ ਬੈਠੇ ਮਾਈਕ ਟਾਯਸਨ ਨੇ ਇਵਾਂਦਰ ਹੋਲੀਫੀਲਡ ਦਾ ਕੰਨ ਕੱਟਦਿੱਤਾ ਸੀ। ਹਾਲਾਂਕਿ ਉਹ ਇੱਕ ਖੇਡ ਮੁਕਾਬਲਾ ਸੀ ਕੋਈ ਆਪਸੀ ਝਗੜਾ ਨਹੀਂ, ਪਰ ਅਗਰਾ ਵਿੱਚ ਗੁੱਸੇ ਵਿੱਚ ਬੇਕਾਬੂ ਔਰਤ ਨੇ ਨਾ ਸਿਰਫ਼ ਨੌਜਵਾਨ ਦਾ ਕੰਨ ਕੱਟਿਆ ਹੀ ਨਹੀਂ ਅਸਲ ਵਿੱਚ ਖਾ ਲਿਆ। ਨੌਜਵਾਨ ਨੇ ਮਹਿਲਾ ਤੋਂ ਕੱਟਿਆ ਹਿੱਸਾ ਵਾਪਸ ਮੰਗਿਆ ਤਾਂ ਮਹਿਲਾ ਨੇ ਕਿਹਾ ਕਿ ਉਹ ਤਾਂ ਉਸ ਨੂੰ ਖਾ ਗਈ ਹੈ। ਪੁਲਿਸ ਨੇ ਇਸ ਕੇਸ ਵਿੱਚ ਮੁਕਦਮਾ ਦਰਜ ਕਰ ਲਿਆ ਹੈ।
ਮਹਿਲਾ ਨੇ ਗੁੱਸੇ ਚ ਨੌਜਵਾਨ ਦਾ ਕੱਟਿਆ ਕੰਨ, ਕੱਟਿਆ ਹਿੱਸਾ ਲੰਘਾਇਆ ਅੰਦਰ - ਮਹਿਲਾ ਨੇ ਨੌਜਵਾਨ ਦਾ ਕੱਟਿਆ ਕੰਨ
ਆਗਰਾ ਵਿੱਚ ਹੈਰਾਨ ਕਰਨ ਵਾਲਾ ਸਾਹਮਣੇ ਆਇਆ ਹੈ। ਇੱਥੇ ਝਗੜੇ ਦੇ ਦੌਰਾਨ ਇੱਕ ਔਰਤ ਨੇ ਨੌਜਵਾਨ ਆਪਣੇ ਮੂੰਹ ਨਾਲ ਕੰਨ ਕੱਟ ਦਿੱਤਾ ਅਤੇ ਆਪਣੇ ਅੰਦਰ ਨਿਗਲ ਲਿਆ। ਜਾਣਨ ਲਈ ਪੜ੍ਹੋ ਪੂਰ ਖਬਰ...
Published : Mar 9, 2024, 8:23 PM IST
ਝਗੜੇ ਦੇ ਦੌਰਾਨ ਔਰਤ ਖਾ ਗਈ ਕੰਨ:ਘਟਨਾ ਨਿਊ ਆਗਰਾ ਅੰਦਰੂਨੀ ਦੇਵੀ ਨਗਰ ਦੀ ਹੈ, ਇਥੋਂ ਦੇ ਰਵਿੰਦਰ ਯਾਦਵ ਦੇ ਮਕਾਨ ਵਿੱਚ ਕਈ ਪਰਿਵਾਰ ਕਿਰਾਏ ਤੇ ਰਹਿੰਦੇ ਹਨ। ਉਨ੍ਹਾਂ ਵਿੱਚੋਂ ਇੱਕ ਰਾਮਵੀਰ ਬਘੇਲ ਵੀ ਹੈ, ਜੋ ਈ ਰਿਕਸ਼ ਚਲਾਉਦਾ ਹੈ। 7 ਮਾਰਚ ਨੂੰ ਰਾਮਵੀਰ ਦੇ ਬੱਚਿਆਂ ਦੀ ਪ੍ਰੀਖਿਆ ਸੀ। ਸਵੇਰੇ ਰਾਮਵੀਰ ਈ-ਰਿਕਸ਼ਾ ਤੇ ਬੱਚਿਆਂ ਨੂੰ ਸਕੂਲ ਛੱਡਣ ਲਈ ਨਿਕਲਿਆ। ਕਹਿੰਦੇ ਹਨ ਕਿ ਰਾਮਵੀਰ ਮੁੱਖ ਦਰਵਾਜ਼ੇ ਨੂੰ ਬੰਦ ਕਰਕੇ ਬਿਨਾਂ ਜਿੰਦਾ ਲਗਾ ਕੇ ਚਲਾ ਗਿਆ ਸੀ। ਜਦੋਂ ਰਾਮ ਵੀਰ ਵਾਪਿਸ ਘਰ ਆਇਆ ਤਾਂ ਗੁਆਂਢੀ ਕਿਰਾਏਦਾਰ ਸੰਜੀਵ ਨੇ ਗੇਟ 'ਤੇ ਜਿੰਦਾ ਨਾ ਲਗਾਉਣ ਦੀ ਗੱਲ ਨੂੰ ਲੈ ਕੇ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਰਾਮਵੀਰ ਨੇ ਵਿਰੋਧ ਕੀਤਾ ਤਾਂ ਸੰਜੀਵ ਨੇ ਰਾਮਵੀਰ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਹੱਥ ਫੜ ਲਏ ਤਾਂ ਇੰਨੇ ਵਿਚ ਸੰਜੀਵ ਦੀ ਪਤਨੀ ਰਾਖੀ ਨੇ ਇੱਕਦਮ ਝਪਟ ਕੇ ਰਾਮਵੀਰ ਦਾ ਆਪਣੇ ਮੂੰਹ ਨਾਲ ਕੰਨ ਕੱਟ ਦਿੱਤਾ।
ਕੰਨ ਦੇ ਕੱਟੇ ਹਿੱਸੇ ਨੂੰ ਖਾ ਗਈ ਔਰਤ:ਕੰਨ ਦਾ ਕੱਟਿਆ ਹਿੱਸਾ ਰਾਖੀ ਦੇ ਮੂੰਹ ਵਿੱਚ ਰਹਿ ਗਿਆ, ਜਿਸ ਨੂੰ ਉਹ ਖਾ ਗਈ। ਦੂਜੇ ਪਾਸੇ ਰਾਮਵੀਰ ਦਰਦ ਨਾਲ ਤੜਫਨ ਲੱਗਿਆ। ਇਸ ਦੇ ਕੰਨ ਵਿੱਚੋਂ ਲਗਾਤਾਰ ਖੂਨ ਨਿਕਲਣ ਲੱਗਿਆ। ਇਹ ਦੇਖ ਕੇ ਲੋਕ ਵੀ ਮੌਕੇ 'ਤੇ ਆਏ। ਲੋਕਾਂ ਨੇ ਰਾਖੀ ਨੂੰ ਰਾਮਵੀਰ ਦੇ ਕੰਨ ਕੱਟੇ ਹੋਏ ਹਿੱਸੇ ਨੂੰ ਵਾਪਸ ਕਰਨ ਲਈ ਕਿਹਾ, ਜਿਸ ਨਾਲ ਉਸ ਦੇ ਕੰਨ ਦੀ ਸਰਜਰੀ ਹੋ ਸਕੇ, ਪਰ ਰਾਖੀ ਕੰਨ ਦੇ ਕੱਟੇ ਹੋਏ ਹਿੱਸੇ ਨੂੰ ਖਾ ਚੁੱਕੀ ਸੀ। ਘਟਨਾ ਦੀ ਸੂਚਨਾ ਨਿਊ ਆਗਰਾ ਪੁਲਿਸ ਥਾਣਾ ਵਿੱਚ ਪਹੁਚੀ। ਪੁਲਿਸ ਨੇ ਜਦੋਂ ਰਾਮਵੀਰ ਦਾ ਕੱਟਿਆ ਹੋਇਆ ਕੰਨ ਦੇਖਿਆ ਤਾਂ ਉਹ ਹੈਰਾਨ ਰਹਿ ਗਏ। ਰਾਮਵੀਰ ਨੇ ਕਿ ਰਾਖੀ ਉਸਦਾ ਕੱਟਿਆ ਹੋਇਆ ਕੰਨ ਖਾ ਗਈ ਹੈ। ਪੁਲਿਸ ਨੇ ਰਾਮਵੀਰ ਦੀ ਸ਼ਿਕਾਇਤ 'ਤੇ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।