ਭੁਵਨੇਸ਼ਵਰ: ਚੱਕਰਵਾਤੀ ਤੂਫ਼ਾਨ 'ਦਾਨਾ' ਅੱਜ ਰਾਤ ਜਾਂ ਸ਼ੁੱਕਰਵਾਰ ਸਵੇਰੇ ਉੜੀਸਾ ਦੇ ਪੁਰੀ ਤੱਟ ਅਤੇ ਬੰਗਾਲ ਦੇ ਸਾਗਰ ਦੀਪ ਨਾਲ ਟਕਰਾਏਗਾ। ਇਸ ਦੌਰਾਨ ਇਸ ਦੀ ਰਫਤਾਰ 100 ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਇਸ ਖਤਰੇ ਨਾਲ ਨਜਿੱਠਣ ਲਈ ਸੂਬਿਆਂ 'ਚ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਤੂਫਾਨ 'ਦਾਨਾ' ਦਾ ਅਸਰ ਕਈ ਸੂਬਿਆਂ 'ਚ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ। ਕੁਝ ਇਲਾਕਿਆਂ 'ਚ ਬਾਰਿਸ਼ ਹੋ ਰਹੀ ਹੈ ਅਤੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਓਡੀਸ਼ਾ 'ਚ ਚੱਕਰਵਾਤੀ ਤੂਫਾਨ ਡਾਨਾ ਦੇ ਮੱਦੇਨਜ਼ਰ 10 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਦਾ ਟੀਚਾ ਹੈ। ਇਹ ਚੱਕਰਵਾਤ ਰਾਜ ਦੇ ਤੱਟੀ ਖੇਤਰ ਵੱਲ ਵਧ ਰਿਹਾ ਹੈ ਅਤੇ ਸੂਬੇ ਦੀ ਅੱਧੀ ਅਬਾਦੀ ਦੇ ਪ੍ਰਭਾਵਿਤ ਹੋਣ ਦਾ ਖਤਰਾ ਹੈ।
ਕੰਟਰੋਲ ਰੂਮ ਰਾਹੀਂ ਚੱਕਰਵਾਤ ਡਾਨਾ ਉੱਤੇ ਨਜ਼ਰ
ਕੋਲਕਾਤਾ ਵਿੱਚ, ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ਨੇ ਵੀਰਵਾਰ ਨੂੰ ਚੱਕਰਵਾਤੀ ਤੂਫਾਨ ਡਾਨਾ ਦੇ ਮੱਦੇਨਜ਼ਰ ਲੋਕਾਂ ਨਾਲ ਇਕਮੁੱਠਤਾ ਪ੍ਰਗਟਾਈ। ਨਾਲ ਹੀ ਕਿਹਾ ਕਿ ਬੰਗਾਲ ਦੇ ਲੋਕਾਂ ਨੇ ਕਈ ਤੂਫਾਨਾਂ ਦਾ ਸਾਹਮਣਾ ਕੀਤਾ ਹੈ। ਉਹ ਆਤਮ ਵਿਸ਼ਵਾਸ ਅਤੇ ਧੀਰਜ ਨਾਲ ਦਾਨਾ ਦਾ ਸਾਹਮਣਾ ਕਰਨਗੇ। ਰਾਜਪਾਲ ਸੀਵੀ ਆਨੰਦ ਬੋਸ ਨੇ ਇੱਕ ਵੀਡੀਓ ਬਿਆਨ ਵਿੱਚ ਕਿਹਾ ਕਿ ਅਸੀਂ ਹੁਣ ਸੰਕਟ ਦੀ ਘੜੀ ਵਿੱਚ ਹਾਂ। ਚੱਕਰਵਾਤ ਦਾਨਾ ਨੇੜੇ ਆ ਰਿਹਾ ਹੈ ਪਰ ਬੰਗਾਲ ਵਿੱਚ ਅਸੀਂ ਕਈ ਤੂਫਾਨਾਂ ਦਾ ਸਾਹਮਣਾ ਕੀਤਾ ਹੈ। ਅਸੀਂ ਦਾਨਾ ਦਾ ਵੀ ਆਤਮ-ਵਿਸ਼ਵਾਸ ਅਤੇ ਧੀਰਜ ਨਾਲ ਸਾਹਮਣਾ ਕਰਾਂਗੇ। ਐਕਸ 'ਤੇ ਇਕ ਪੋਸਟ 'ਚ ਰਾਜ ਭਵਨ ਨੇ ਕਿਹਾ ਕਿ ਰਾਜਪਾਲ ਬੋਸ ਰਾਜ ਭਵਨ ਦੇ ਕੰਟਰੋਲ ਰੂਮ ਤੋਂ ਚੱਕਰਵਾਤ ਡਾਨਾ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣਗੇ।
ਸਮੁੰਦਰ ਵਿੱਚ ਉੱਚੀਆਂ ਲਹਿਰਾਂ